Latest News
ਗੁਆਂਢ 'ਚ ਰਹਿੰਦੇ 2 ਮਾਸੂਮਾਂ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ

Published on 06 Mar, 2021 10:58 AM.


ਲੁਧਿਆਣਾ : ਇੱਥੋਂ ਦੇ ਜਮਾਲਪੁਰ ਅਰਬਨ ਅਸਟੇਟ 'ਚ ਉਸ ਵੇਲੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਦੋਂ ਇਕ ਵਿਅਕਤੀ ਨੇ ਆਪਣੇ ਗੁਆਂਢ 'ਚ ਰਹਿੰਦੇ 2 ਮਾਸੂਮ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਮਗਰੋਂ ਖੁਦ ਵੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ | ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਦੱਸਿਆ ਕਿ ਜਮਾਲਪੁਰ ਅਰਬਨ ਅਸਟੇਟ 'ਚ ਸਥਿਤ ਇੱਕ ਘਰ ਦੇ ਵਿਹੜੇ 'ਚ ਇਕ ਪਰਵਾਰ ਰਹਿੰਦਾ ਹੈ | ਉਸੇ ਵਿਹੜੇ 'ਚ ਵੱਖਰੇ ਤੌਰ 'ਤੇ ਸਿਲੇਂਦਰ ਨਾਂਅ ਦਾ ਵਿਅਕਤੀ ਵੀ ਰਹਿੰਦਾ ਹੈ | ਵਿਹੜੇ 'ਚ ਰਹਿਣ ਵਾਲੇ ਪਰਵਾਰ 'ਚ ਇੱਕ ਔਰਤ, ਉਸ ਦਾ ਪਤੀ ਅਤੇ 2 ਬੱਚੇ ਰਜਨੀਸ਼ (8) ਅਤੇ ਮਨੀਸ਼ (5) ਸ਼ਾਮਲ ਹਨ | ਸਿਲੇਂਦਰ ਕਾਫੀ ਦੇਰ ਤੋਂ ਪਰਵਾਰ ਦੀ ਔਰਤ 'ਤੇ ਗਲਤ ਨਜ਼ਰ ਰੱਖਦਾ ਸੀ, ਜਿਸ ਕਾਰਨ ਉਸ ਦੀ ਕਈ ਵਾਰ ਉਸ ਔਰਤ ਦੇ ਪਤੀ ਨਾਲ ਲੜਾਈ ਵੀ ਹੋਈ | ਸ਼ਨੀਵਾਰ ਸਵੇਰੇ ਕਰੀਬ 10 ਵਜੇ ਜਦੋਂ ਉਕਤ ਔਰਤ ਦਾ ਪਤੀ ਕੰਮ 'ਤੇ ਚਲਾ ਗਿਆ ਤਾਂ ਦੋਸ਼ੀ ਨੇ ਉਸ ਦੇ ਦੋਹਾਂ ਬੱਚਿਆਂ ਨੂੰ ਆਪਣੇ ਕਮਰੇ 'ਚ ਡੱਕ ਲਿਆ ਅਤੇ ਦੋਹਾਂ ਦੇ ਗਲੇ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ | ਇਸ ਤੋਂ ਬਾਅਦ ਉਸ ਨੇ ਖੁਦ ਵੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ | ਪੁਲਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ |

250 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper