Latest News
ਸ਼ਿਆਮ ਥਾਪਾ ਨੂੰ ਵੀ ਕੋਰੋਨਾ

Published on 07 Apr, 2021 11:08 AM.


ਕੋਲਕਾਤਾ : ਨਾਮਵਰ ਫਾਰਵਰਡ ਤੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੀ ਟੈਕਨੀਕਲ ਕਮੇਟੀ ਦੇ ਚੇਅਰਮੈਨ ਸ਼ਿਆਮ ਥਾਪਾ (73) ਨੂੰ ਕੋਰੋਨਾ ਕਾਰਨ ਹਸਪਤਾਲ ਦਾਖਲ ਹੋਣਾ ਪਿਆ ਹੈ | ਆਪਣੀ ਬਾਈਸਾਈਕਲ ਕਿੱਕ ਤੇ ਬੈਕ ਵੌਲੀ ਲਈ ਮਸ਼ਹੂਰ ਥਾਪਾ ਨੇ 1960ਵਿਆਂ ਵਿਚ ਈਸਟ ਬੰਗਾਲ ਕਲੱਬ ਵਿਚ ਨਾਂਅ ਕਮਾਇਆ ਸੀ ਤੇ 1977 ਵਿਚ ਮੋਹਨ ਬਾਗਾਨ ਕਲੱਬ ਵਿਚ ਚਲੇ ਗਏ ਸਨ | ਉਹ ਉਸ ਟੀਮਾਂ ਵਿਚ ਸ਼ਾਮਲ ਸਨ, ਜਿਨ੍ਹਾਂ ਨੇ ਮਰਡੇਕਾ ਟੂਰਨਾਮੈਂਟ ਤੇ 1970 ਵਿਚ ਬੈਂਕਾਕ ਏਸ਼ੀਅਨ ਗੇਮਜ਼ ਵਿਚ ਕਾਂਸੀ ਦੇ ਤਮਗੇ ਜਿੱਤੇ ਸਨ |

135 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper