Latest News
ਤਾਲਿਬਾਨ 'ਤੇ ਵੱਡੀ ਏਅਰ ਸਟਰਾਈਕ, 30 ਢੇਰ, 17 ਜ਼ਖ਼ਮੀ

Published on 24 Jul, 2021 11:04 AM.


ਕਾਬੁਲ : ਅਫਗਾਨਿਸਤਾਨ ਨੇ ਤਾਲਿਬਾਨ 'ਤੇ ਵੱਡੀ ਏਅਰ ਸਟ੍ਰਾਈਕ ਕੀਤੀ ਹੈ | ਦੋ ਸੂਬਿਆਂ 'ਚ ਅਫਗਾਨ ਫੌਜ ਦੇ ਹਵਾਈ ਹਮਲਿਆਂ 'ਚ 30 ਤੋਂ ਜ਼ਿਆਦਾ ਤਾਲਿਬਾਨ ਅੱਤਵਾਦੀ ਮਾਰੇ ਗਏ ਤੇ 17 ਜ਼ਖ਼ਮੀ ਹੋ ਗਏ ਹਨ | ਦੇਸ਼ ਦੇ ਰੱਖਿਆ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ | ਨਿਊਜ ਏਜੰਸੀ ਸਿਨਹੂਆ ਨੇ ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ੳੱੁਤਰੀ ਜਜਾਨ ਸੂਬੇ 'ਚ ਰਾਜਧਾਨੀ ਸ਼ਿਬਰਘਨ ਦੇ ਬਾਹਰੀ ਇਲਾਕੇ 'ਚ ਮੁਗਰਬ ਤੇ ਹਸਨ ਤਬਿਨ ਪਿੰਡਾਂ 'ਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ 19 ਅੱਤਵਾਦੀ ਮਾਰੇ ਗਏ ਤੇ 15 ਹੋਰ ਜ਼ਖ਼ਮੀ ਹੋ ਗਏ | ਇਹ ਹਵਾਈ ਹਮਲੇ ਉਸ ਸਮੇਂ ਕੀਤੇ ਗਏ ਹਨ, ਜਦੋਂ ਅਫਗਾਨਿਸਤਾਨ 'ਚ ਹਿੰਸਾ ਵਿੱਚ ਵਾਧਾ ਹੋਇਆ ਹੈ, ਕਿਉਂਕਿ ਤਾਲਿਬਾਨ ਨੇ ਅਫਗਾਨ ਬਲਾਂ ਤੇ ਨਾਗਰਿਕਾਂ ਖ਼ਿਲਾਫ਼ ਆਪਣੇ ਹਮਲਿਆਂ ਨੂੰ ਤੇਜ਼ ਕਰ ਦਿੱਤਾ ਹੈ ਤੇ ਕੁਝ ਹੀ ਹਫਤਿਆਂ 'ਚ ਵਿਦੇਸ਼ੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਹਿੰਸਾ ਵਧ ਗਈ ਹੈ | ਤਾਲਿਬਾਨ ਦਾ ਤੇਜ਼ੀ ਨਾਲ ਅਫਗਾਨਿਸਤਾਨ 'ਤੇ ਕੰਟਰੋਲ ਵਧਦਾ ਜਾ ਰਿਹਾ ਹੈ | ਜੁਆਇੰਟ ਚੀਫ ਆਫ ਸਟਾਫ ਦੇ ਪ੍ਰਧਾਨ ਜਨਰਲ ਮਾਰਕ ਮਿਲੇ ਨੇ ਕਿਹਾ ਕਿ ਤਾਲਿਬਾਨ ਨੇ ਹੁਣ ਅਫਗਾਨਿਸਤਾਨ ਦੇ 419 ਜ਼ਿਲਿ੍ਹਆਂ ਦੇ ਕੇਂਦਰਾਂ 'ਚੋਂ ਅੱਧੇ ਤੋਂ ਜ਼ਿਆਦਾ ਕੰਟਰੋਲ ਕਰ ਲਿਆ ਹੈ | ਉਨ੍ਹਾ ਕਿਹਾ ਕਿ ਜਿਵੇਂ-ਜਿਵੇਂ ਤਾਲਿਬਾਨ ਜ਼ਿਆਦਾ ਖੇਤਰ 'ਤੇ ਕਬਜ਼ਾ ਕਰ ਰਿਹਾ ਹੈ, ਅਫਗਾਨ ਸੁਰੱਖਿਆ ਬਲ ਕਾਬੁਲ ਸਣੇ ਮੁੱਖ ਜਨਸੰਖਿਆ ਕੇਂਦਰਾਂ ਦੀ ਸੁਰੱਖਿਆ ਲਈ ਆਪਣੀ ਸਥਿਤੀ ਮਜ਼ਬੂਤ ਕਰ ਰਹੇ ਹਨ |

197 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper