Latest News
ਮੋਦੀ ਸਰਕਾਰ ਦੀ ਦੇਸ਼ ਨੂੰ ਕਾਰਪੋਰੇਟ ਖੇਤਰ ਕੋਲ ਵੇਚਣ ਦੀ ਸਾਜ਼ਿਸ਼ ਕਾਮਯਾਬ ਨਹੀਂ ਹੋਣ ਦਿਆਂਗੇ : ਬੰਤ ਬਰਾੜ

Published on 20 Sep, 2021 11:41 AM.


ਲੁਧਿਆਣਾ. (ਐੱਮ ਐੱਸ ਭਾਟੀਆ, ਰੈਕਟਰ ਕਥੂਰੀਆ, ਪ੍ਰਦੀਪ ਸ਼ਰਮਾ)-ਦੇਸ਼ ਵਿੱਚ ਵਧ ਰਹੀ ਲਾਕਾਨੂੰਨੀ, ਅੱਤ ਦੀ ਮਹਿੰਗਾਈ ਅਤੇ ਦੇਸ਼ ਦੀ ਸੰਪਤੀ ਨੂੰ ਕਾਰਪੋਰੇਟ ਖੇਤਰ ਨੂੰ ਕੌਡੀਆਂ ਦੇ ਭਾਅ ਵੇਚਣ ਦੀ ਸਾਜ਼ਿਸ਼ ਆਉਣ ਵਾਲੇ ਸਮੇਂ ਲਈ ਖਤਰੇ ਦੀ ਘੰਟੀ ਹਨ | ਜਿਵੇਂ-ਜਿਵੇਂ ਸੂਬਿਆਂ ਦੀਆਂ ਚੋਣਾਂ ਸਾਹਮਣੇ ਆ ਰਹੀਆਂ ਹਨ, ਹਰ ਖੇਤਰ ਵਿਚ ਅਸਫਲ ਰਹਿਣ ਤੋਂ ਬਾਅਦ ਹੁਣ ਮੋਦੀ ਸਰਕਾਰ ਫਿਰਕੂ ਜ਼ਹਿਰ ਉਗਲਣ ਤੇ ਨੰਗੀ-ਚਿੱਟੀ ਸਾਹਮਣੇ ਆ ਗਈ ਹੈ | ਕੁਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਨੇ ਕੱਪੜੇ ਦੇਖ ਕੇ ਪਹਿਚਾਣ ਲੋ ਦੀ ਗੱਲ ਕਹੀ ਸੀ ਤੇ ਹੁਣ ਯੂ ਪੀ ਦੇ ਮੁੱਖ ਮੰਤਰੀ ਯੋਗੀ ਸ਼ਰੇਆਮ ਅੱਬਾ ਜਾਨ ਕਹਿਨੇ ਵਾਲੇ ਰਾਸ਼ਨ ਖਾ ਗਏ ਵਰਗੀਆਂ ਗੱਲਾਂ ਕਰਕੇ ਸਮਾਜ ਨੂੰ ਫਿਰਕੂ ਲੀਹਾਂ 'ਤੇ ਵੰਡ ਕੇ ਵੋਟਾਂ ਬਟੋਰਨ ਦੀ ਸਾਜ਼ਿਸ਼ ਕਰ ਰਹੇ ਹਨ | ਮੋਦੀ-ਯੋਗੀ ਜੋੜੀ ਜਰਮਨੀ ਵਿੱਚ ਹਿਟਲਰ ਵੱਲੋਂ ਕੀਤੀਆਂ ਗਈਆਂ ਸਾਜ਼ਿਸ਼ਾਂ ਨੂੰ ਯਾਦ ਕਰਵਾਉਂਦੇ ਹਨ | ਪੈਟਰੋਲ, ਡੀਜ਼ਲ, ਗੈਸ ਤੇ ਖਾਣ ਵਾਲੇ ਤੇਲ ਤੇ ਹੋਰ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਜਿਸ ਕਰਕੇ ਆਮ ਆਦਮੀ ਖਾਣ-ਪੀਣ ਤੋਂ ਵੀ ਵਾਂਝਾ ਹੋ ਗਿਆ ਹੈ | ਸਾਰੀਆਂ ਸੰਵਿਧਾਨਕ ਸੰਸਥਾਵਾਂ ਨੂੰ ਖੇਰੂੰ-ਖੇਰੂੰ ਕਰ ਦਿੱਤਾ ਗਿਆ ਹੈ | ਇਨ੍ਹਾਂ ਚੁਣੌਤੀ ਭਰੇ ਹਾਲਾਤ ਵਿਚ ਕਮਿਊਨਿਸਟ ਪਾਰਟੀ ਨੂੰ ਬਹੁਤ ਕੰਮ ਕਰਨ ਦੀ ਲੋੜ ਹੈ | ਇਹ ਵਿਚਾਰ ਕਾਮਰੇਡ ਬੰਤ ਸਿੰਘ ਬਰਾੜ ਸੂਬਾ ਸਕੱਤਰ ਭਾਰਤੀ ਕਮਿਊਨਿਸਟ ਪਾਰਟੀ ਨੇ ਲੁਧਿਆਣਾ ਜ਼ਿਲ੍ਹੇ ਦੀ ਪਾਰਟੀ ਦੀ ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਕੋਰੋਨਾ ਦੀ ਮਹਾਂਮਾਰੀ ਨੇ ਤਾਂ ਦੇਸ਼ ਦੀਆਂ ਸਿਹਤ ਸੇਵਾਵਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਦੁਨੀਆ ਵਿੱਚ ਸਿਹਤ ਸੇਵਾਵਾਂ ਤੇ ਸਭ ਤੋਂ ਵੱਧ ਜੇਬ ਵਿੱਚੋਂ ਪੈਸੇ ਲੋਕਾਂ ਨੂੰ ਜਿਨ੍ਹਾਂ ਦੇਸ਼ਾਂ ਵਿੱਚ ਖਰਚਣੇ ਪੈਂਦੇ ਹਨ, ਭਾਰਤ ਉਨ੍ਹਾਂ ਵਿੱਚੋਂ ਇਕ ਹੈ | ਨਵੀਂ ਸਿੱਖਿਆ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਘੱਟ ਆਮਦਨੀ ਵਾਲੇ ਪਰਵਾਰਾਂ ਦੇ ਬੱਚੇ ਸਿੱਖਿਆ ਤੋਂ ਪੂਰੀ ਤਰ੍ਹਾਂ ਵਾਂਝੇ ਹੋ ਜਾਣਗੇ | ਉੱਚ ਸਿੱਖਿਆ ਤਾਂ ਉਨ੍ਹਾਂ ਤੋਂ ਕੋਹਾਂ ਦੂਰ ਹੋ ਜਾਏਗੀ | ਪਾਰਟੀ ਹੋਰ ਖੱਬੀਆਂ ਧਿਰਾਂ ਦੇ ਨਾਲ ਮਿਲ ਕੇ ਪੰਜਾਬ ਦੀਆਂ ਚੋਣਾਂ ਲਈ ਇੱਕ ਘੱਟੋ-ਘੱਟ ਸਾਂਝਾ ਪ੍ਰੋਗਰਾਮ ਲੈ ਕੇ ਆਏਗੀ | ਮੁੱਖ ਨਿਸ਼ਾਨਾ ਬੀ ਜੇ ਪੀ ਦੇ ਖਿਲਾਫ ਰਹੇਗਾ | ਮੀਟਿੰਗ ਦੇ ਸ਼ੁਰੂ ਵਿੱਚ ਪਿਛਲੇ ਸਮੇਂ ਦੌਰਾਨ ਵਿੱਛੜੇ ਸਾਥੀਆਂ ਅਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਅੰਦੋਲਨਕਾਰੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ | ਕਾਮਰੇਡ ਡੀ.ਪੀ ਮੌੜ ਸਕੱਤਰ ਜ਼ਿਲ੍ਹਾ ਲੁਧਿਆਣਾ ਨੇ ਪਿਛਲੇ ਸਮੇਂ ਦੇ ਹਾਲਾਤ ਤੇ ਕਾਰਵਾਈਆਂ 'ਤੇ ਇੱਕ ਰਿਪੋਰਟ ਜਨਰਲ ਬਾਡੀ ਵਿੱਚ ਪੇਸ਼ ਕੀਤੀ ਤੇ ਕਾਮਰੇਡ ਬੰਤ ਬਰਾੜ ਨੂੰ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹਾ ਪਾਰਟੀ ਸੂਬਾ ਪਾਰਟੀ ਦੇ ਫੈਸਲੇ ਦੇ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਕੰਮ ਨੂੰ ਮਜ਼ਬੂਤੀ ਨਾਲ ਅੱਗੇ ਵਧਾਏਗੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਜਨਰਲ ਬਾਡੀ ਮੀਟਿੰਗਾਂ ਬਲਾਕ ਪੱਧਰ 'ਤੇ ਵੀ ਕੀਤੀਆਂ ਜਾਣਗੀਆਂ | ਬਹਿਸ ਵਿੱਚ ਹਿੱਸਾ ਲੈਂਦਿਆਂ ਚਰਨ ਸਰਾਭਾ, ਰਮੇਸ਼ ਰਤਨ ਅਤੇ ਭਗਵਾਨ ਸਿੰਘ ਨੇ ਕਿਹਾ ਕਿ ਸਾਡੀ ਵਿਦੇਸ਼ ਨੀਤੀ ਬਿਲਕੁਲ ਫੇਲ੍ਹ ਹੋ ਚੁੱਕੀ ਹੈ ਤੇ ਸਾਡੇ ਗੁਆਂਢੀ ਦੇਸ਼ਾਂ ਵਿੱਚੋਂ ਸਾਡਾ ਕੋਈ ਵੀ ਮਿੱਤਰ ਨਹੀਂ ਹੈ | ਅਫਗਾਨਿਸਤਾਨ ਵਿਚ ਤਾਲਿਬਾਨ ਦਾ ਆਉਣਾ ਦੱਖਣੀ ਏਸ਼ੀਆ ਦੇ ਅਮਨ ਲਈ ਮਾੜੀ ਗੱਲ ਹੈ | ਅਮਨ-ਸ਼ਾਂਤੀ ਦੀ ਗੱਲ ਕਰਨ ਦੀ ਬਜਾਏ ਭਾਰਤ ਹੁਣ ਧੜਾਧੜ ਹਥਿਆਰ ਬਣਾਉਣ ਦੇ ਕਾਰਖਾਨੇ ਲਗਾ ਕੇ ਹਥਿਆਰ ਵੇਚਣ ਵੱਲ ਤੁਰ ਪਿਆ ਹੈ | ਸਹਾਇਕ ਸਕੱਤਰ ਕਾਮਰੇਡ ਚਮਕੌਰ ਸਿੰਘ ਨੇ ਕਿਸਾਨ ਅੰਦੋਲਨ ਵਿਚ ਪਾਰਟੀ ਦੀ ਭੂਮਿਕਾ ਨੂੰ ਸ਼ਲਾਘਾਯੋਗ ਦੱਸਿਆ ਤੇ ਕਿਹਾ ਕਿ ਇਸ ਨੂੰ ਅੱਗੇ ਵਧਾਇਆ |

173 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper