ਪੂਰਬੀ ਰੂਸ 'ਚ 7 ਦੀ ਤੀਬਰਤਾ ਵਾਲਾ ਜ਼ਬਰਦਸਤ ਭੁਚਾਲ


ਮਾਸਕੋ (ਨਵਾਂ ਜ਼ਮਾਨਾ ਸਰਵਿਸ)-ਪੂਰਬੀ ਰੂਸ ਦੇ ਕਈ ਇਲਾਕਿਆਂ 'ਚ 7 ਦੀ ਤੀਬਰਤਾ ਵਾਲਾ ਜ਼ਬਰਦਸਤ ਭੁਚਾਲ ਆਇਆ, ਹਾਲਾਂਕਿ ਇਸ ਭੁਚਾਲ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਅਨੁਸਾਰ ਇਹ ਭੁਚਾਲ ਕੌਮਾਂਤਰੀ ਸਮੇਂ ਮੁਤਾਬਿਕ ਸੋਮਵਾਰ ਤੜਕਸਾਰ 3 ਵਜ ਕੇ 25 ਮਿੰਟ 'ਤੇ ਆਇਆ, ਜਿਸ ਦਾ ਕੇਂਦਰ ਬਿੰਦੂ ਪੂਰਬੀ ਤੱਟ ਦੇ ਕਮਚਾਤਲਾ ਇਲਾਕੇ ਵਿੱਚ ਸੀ ਅਤੇ ਜ਼ਮੀਨ ਤੋਂ 160 ਕਿਲੋਮੀਟਰ ਹੇਠਾਂ ਸੀ।
ਰੂਸ ਦੇ ਹੰਗਾਮੀ ਹਾਲਾਤ ਬਾਰੇ ਮਹਿਕਮੇ ਦੇ ਬੁਲਾਰੇ ਨੇ ਦੱਸਿਆ ਕਿ ਇਹ ਭੁਚਾਲ ਅਬਾਦੀ ਵਾਲੇ ਇਲਾਕਿਆਂ ਵਿੱਚ ਮਹਿਸੂਸ ਕੀਤਾ ਗਿਆ। ਉਨ੍ਹਾ ਦੱਸਿਆ ਕਿ ਭੁਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਉਨ੍ਹਾ ਦੱਸਿਆ ਕਿ ਭੁਚਾਲ ਕਾਰਨ ਸੁਨਾਮੀ ਆਉਣ ਦਾ ਕੋਈ ਖਤਰਾ ਨਹੀਂ ਹੈ।