ਵਿਦਿਆਰਥੀਆਂ ਨੇ ਮੋਦੀ ਨੂੰ ਦਿਖਾਏ ਕਾਲੇ ਝੰਡੇ

ਕੋਇੰਬਟੂਰ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਕ੍ਰਿਤ ਮੰਤਰੀ ਬੰਡਾਰੂ ਦੱਤਾਤਰੇਅ ਦੇ ਦੌਰੇ ਦੇ ਵਿਰੋਧ 'ਚ ਵਿਦਿਆਰਥੀ ਜਥੇਬੰਦੀਆਂ ਅਤੇ ਦਲਿਤ ਸੰਗਠਨਾਂ ਦੇ ਕਰੀਬ 150 ਕਾਰਕੁਨਾ ਨੇ ਪ੍ਰਦਰਸ਼ਨ ਕੀਤਾ ਅਤੇ ਕਾਲੇ ਝੰਡੇ ਦਿਖਾਏ। ਪੁਲਸ ਨੇ ਦਸਿਆ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰੋਹਿਤ ਵੇਮੁੱਲਾ ਦੀ ਖੁਦਕੁਸ਼ੀ ਦੀ ਘਟਨਾ ਨੂੰ ਲੈ ਕੇ ਮੋਦੀ ਤੇ ਦੱਤਾਤਰੇਅ ਵਿਰੁੱਧ ਨਾਹਰੇਬਾਜ਼ੀ ਵੀ ਕੀਤੀ। ਪੁਲਸ ਨੇ ਦਸਿਆ ਕਿ ਮੁਜ਼ਾਹਰਾਕਾਰੀ ਵੇਮੁੱਲਾ ਦੀ ਮੌਤ ਲਈ ਕੇਂਦਰੀ ਕਿਰਤ ਮੰਤਰੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ ਅਤੇ ਉਨ੍ਹਾ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਸਨ। ਮੋਦੀ ਵਿਸ਼ਵ ਆਯੁਰਵੇਦ ਸੰਮੇਲਨ 'ਚ ਹਿੱਸਾ ਲੈਣ ਲਈ ਕੋਇੰਬਟੂਰ ਆਏ ਸਨ।