17 ਆਈ ਏ ਐੱਸ ਤੇ ਪੰਜ ਪੀ ਸੀ ਐੱਸ ਅਧਿਕਾਰੀਆਂ ਦੇ ਤਬਾਦਲੇ


ਚੰਡੀਗੜ੍ਹ (ਕ੍ਰਿਸ਼ਨ ਗਰਗ, ਸ਼ਰਮਾ, ਬਾਂਸਲ)
ਪੰਜਾਬ ਸਰਕਾਰ ਨੇ ਅੱਜ ਵੱਡੀ ਪੱਧਰ 'ਤੇ ਪ੍ਰਸ਼ਾਸਕੀ ਰੱਦੋ-ਬਦਲ ਕਰਦਿਆਂ ਛੇ ਡਿਪਟੀ ਕਮਿਸ਼ਨਰਾਂ ਸਮੇਤ 17 ਆਈ.ਏ.ਐਸ. ਅਤੇ ਪੰਜ ਪੀ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਸ ਬਾਰੇ ਫਾਈਲ 'ਤੇ ਅੱਜ ਸਵੇਰੇ ਸਹੀ ਪਾ ਦਿੱਤੀ ਹੈ। ਤਬਾਦਲਿਆਂ ਸੰਬੰਧੀ ਹੋਏ ਹੁਕਮਾਂ ਮੁਤਾਬਕ ਵਰਿੰਦਰ ਕੁਮਾਰ ਸ਼ਰਮਾ ਆਈ ਏ ਐਸ, ਏ.ਡੀ.ਸੀ. ਬਠਿੰਡਾ ਨੂੰ ਡਿਪਟੀ ਕਮਿਸ਼ਨਰ ਮਾਨਸਾ, ਸੁਮੀਤ ਜਰੰਗਲ ਏ.ਡੀ.ਸੀ. (ਡੀ.) ਬਠਿੰਡਾ ਨੂੰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਵਿਪੁਲ ਉਜਵਲ ਏ.ਡੀ.ਸੀ. ਫਾਜ਼ਿਲਕਾ ਨੂੰ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ, ਭੁਪਿੰਦਰ ਸਿੰਘ ਡਿਪਟੀ ਕਮਿਸ਼ਨਰ ਮਾਨਸਾ ਨੂੰ ਡਿਪਟੀ ਕਮਿਸ਼ਨਰ ਬਰਨਾਲਾ, ਜਸਕਿਰਨ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ, ਤਨੂੰ ਕਸ਼ਿਅਪ ਡਿਪਟੀ ਕਮਿਸ਼ਨਰ ਕਪੂਰਥਲਾ (ਬਦਲੀ ਅਧੀਨ) ਨੂੰ ਡਾਇਰੈਕਟਰ ਉਦਯੋਗ ਅਤੇ ਵਪਾਰ ਲਾਇਆ ਗਿਆ ਹੈ। ਇਸ ਤੋਂ ਇਲਾਵਾ ਇੰਦੂ ਮਲਹੋਤਰਾ ਨੂੰ (ਪੋਸਟਿੰਗ ਲਈ ਉਪਲੱਬਧ) ਨੂੰ ਐਮ.ਡੀ. ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਅਤੇ ਵਾਧੂ ਚਾਰਜ ਐਮ.ਡੀ. ਪੰਜਾਬ ਵਿੱਤੀ ਨਿਗਮ, ਐਮ.ਪੀ.ਅਰੋੜਾ ਵਿਸ਼ੇਸ਼ ਸਕੱਤਰ ਖੁਰਾਕ ਤੇ ਸਿਵਲ ਸਪਲਾਈ ਨੂੰ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ, ਅਮਿਤ ਕੁਮਾਰ ਵਧੀਕ ਸਕੱਤਰ ਸਥਾਨਕ ਸਰਕਾਰਾਂ ਅਤੇ ਵਾਧੂ ਚਾਰਜ ਵਧੀਕ ਸੀ.ਈ.ਓ. ਪੰਜਾਬ ਰਾਜ ਸੀਵਰੇਜ ਬੋਰਡ ਨੂੰ ਡਿਪਟੀ ਕਮਿਸ਼ਨਰ ਪਠਾਨਕੋਟ, ਏ.ਪੀ.ਐਸ. ਵਿਰਕ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਅਤੇ ਵਿਸ਼ੇਸ਼ ਸਕੱਤਰ ਸ਼ਹਿਰੀ ਹਵਾਬਾਜ਼ੀ ਅਤੇ ਸੀ.ਈ.ਓ. ਪੰਜਾਬ ਰਾਜ ਸ਼ਹਿਰੀ ਹਵਾਬਾਜ਼ੀ ਕੌਂਸਲ ਨੂੰ ਵਿਸ਼ੇਸ਼ ਸਕੱਤਰ, ਸ਼ਹਿਰੀ ਹਵਾਬਾਜ਼ੀ ਅਤੇ ਸੀ.ਈ.ਓ. ਪੰਜਾਬ ਰਾਜ ਸ਼ਹਿਰੀ ਹਵਾਬਾਜ਼ੀ ਕੌਂਸਲ, ਗੁਰਲਵਲੀਨ ਸਿੰਘ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ, ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਡਾਇਰੈਕਟਰ ਛੋਟੀਆਂ ਬੱਚਤਾਂ ਅਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ, ਵਿੱਤ ਅਤੇ ਕਮਿਸ਼ਨਰ, ਐਨ.ਆਰ.ਆਈਜ਼, ਪਰਮਪਾਲ ਕੌਰ ਸਿੱਧੂ ਨੂੰ ਏ.ਡੀ.ਸੀ. ਬਠਿੰਡਾ, ਸ਼ੀਨਾ ਅੱਗਰਵਾਲ ਵਧੀਕ ਕਮਿਸ਼ਨਰ ਮਿਊਂਸਪਲ ਕਾਰਪੋਰੇਸ਼ਨ ਲੁਧਿਆਣਾ ਨੂੰ ਏ.ਡੀ.ਸੀ. (ਡੀ) ਬਠਿੰਡਾ ਅਤੇ ਵਾਧੂ ਚਾਰਜ ਚੇਅਰਮੈਨ ਇੰਪਰੂਵਮੈਂਟ ਟਰੱਸਟ ਬਠਿੰਡਾ, ਸੰਯਮ ਅੱਗਰਵਾਲ ਏ.ਡੀ.ਸੀ. ਗੁਰਦਾਸਪੁਰ ਨੂੰ ਏ.ਡੀ.ਸੀ. ਮਾਨਸਾ, ਇਸ਼ਾ ਏ.ਡੀ.ਸੀ. ਮਾਨਸਾ ਨੂੰ ਕਮਿਸ਼ਨਰ ਮਿਊਂਸਪਲ ਕਾਰਪੋਰੇਸ਼ਨ ਬਠਿੰਡਾ (ਸ੍ਰੀ ਅਨਿਲ ਗਰਗ, ਪੀ.ਸੀ.ਐਸ. ਏ.ਸੀ.ਏ. ਬਠਿੰਡਾ ਵਿਕਾਸ ਅਥਾਰਟੀ ਦੇ ਚਾਰਜ ਤੋਂ ਫਾਰਗ ਕਰਦੇ ਹੋਏ), ਸੋਨਾਲੀ ਗਿਰੀ ਏ.ਡੀ.ਸੀ. ਫਰੀਦਕੋਟ ਨੂੰ ਕਮਿਸ਼ਨਰ ਮਿਊਂਸਪਲ ਕਾਰਪੋਰੇਸ਼ਨ ਮੋਗਾ, ਜਗਵਿੰਦਰਜੀਤ ਸਿੰਘ ਗਰੇਵਾਲ ਡੀ.ਟੀ.ਓ. ਗੁਰਦਾਸਪੁਰ ਨੂੰ ਏ.ਡੀ.ਸੀ. ਗੁਰਦਾਸਪੁਰ ਅਤੇ ਵਾਧੂ ਚਾਰਜ ਡੀ.ਟੀ.ਓ. ਗੁਰਦਾਸਪੁਰ, ਅਜੇ ਕੁਮਾਰ ਸੂਦ ਵਧੀਕ ਮੁੱਖ ਪ੍ਰਸ਼ਾਸਕ ਗਲਾਡਾ ਅਤੇ ਵਾਧੂ ਚਾਰਜ ਚੇਅਰਮੈਨ ਇੰਪਰੂਵਮੈਂਟ ਟਰੱਸਟ ਲੁਧਿਆਣਾ ਨੂੰ ਏ.ਡੀ.ਸੀ. ਲੁਧਿਆਣਾ ਅਤੇ ਵਾਧੂ ਚਾਰਜ ਵਧੀਕ ਮੁੱਖ ਪ੍ਰਸ਼ਾਸਕ ਗਲਾਡਾ ਅਤੇ ਵਾਧੂ ਚਾਰਜ ਚੇਅਰਮੈਨ ਇੰਪਰੂਵਮੈਂਟ ਟਰੱਸਟ ਲੁਧਿਆਣਾ, ਰਾਕੇਸ਼ ਕੁਮਾਰ ਪੋਪਲੀ ਐਸ.ਡੀ.ਐਮ. ਬਾਬਾ ਬਕਾਲਾ ਨੂੰ ਐਸ.ਡੀ.ਐਮ. ਬਾਬਾ ਬਕਾਲਾ ਅਤੇ ਵਾਧੂ ਚਾਰਜ ਈ.ਓ. ਅੰਮ੍ਰਿਤਸਰ ਡਿਵੈਲਪਮੈਂਟ ਟਰੱਸਟ ਅੰਮ੍ਰਿਤਸਰ, ਹਰਸੁਹਿੰਦਰਪਾਲ ਸਿੰਘ ਏ.ਐਮ.ਡੀ. ਵੇਅਰਨ ਹਾਊਸਿੰਗ ਕਾਰਪੋਰੇਸ਼ਨ ਅਤੇ ਵਾਧੂ ਚਾਰਜ ਡਿਪਟੀ ਡਾਇਰੈਕਟਰ (ਪ੍ਰਬੰਧ) ਪੰਜਾਬ ਮੰਡੀ ਬੋਰਡ ਨੂੰ ਏ.ਐਮ.ਡੀ. ਵੇਅਰਮ ਹਾਊਸਿੰਗ ਕਾਰਪੋਰੇਸ਼ਨ (ਡਿਪਟੀ ਡਾਇਰੈਕਟਰ ਪ੍ਰਬੰਧ ਪੰਜਾਬ ਮੰਡੀ ਬੋਰਡ ਦੀ ਅਸਾਮੀ ਦੇ ਵਾਧੂ ਚਾਰਜ ਤੋਂ ਫਾਰਗ ਕਰਦੇ ਹੋਏ) ਅਤੇ ਡਾ. ਨਯਨ ਭੁੱਲਰ ਜੁਆਇੰਟ ਕਮਿਸ਼ਨਰ, ਮਿਊਂਸਪਲ ਕਾਰਪੋਰੇਸ਼ਨ, ਐਸ.ਏ.ਐਸ. ਨਗਰ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਐਸ.ਏ.ਐਸ. ਨਗਰ ਲਾਇਆ ਗਿਆ ਹੈ।