ਕਿਸਾਨ ਸੰਘਰਸ਼ ਕਮੇਟੀ ਦਾ ਮੋਰਚਾ ਗੋਇੰਦਵਾਲ ਸਾਹਿਬ ਪੁਲ 'ਤੇ ਤਬਦੀਲ

ਗੋਇੰਦਵਾਲ ਸਾਹਿਬ (ਕਾਬਲ ਸਿੰਘ ਮੱਲ੍ਹੀ)
ਜਵਾਨੀ ਨੂੰ ਨਸ਼ਿਆਂ ਨਾਲ, ਕਿਸਾਨੀ ਨੂੰ ਕਰਜ਼ੇ ਨਾਲ ਬਰਬਾਦ ਕਰਨ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਸਿੰਘ ਸੰਸਥਾਵਾ ਦਾ ਘਾਣ ਤੇ ਪੰਜਾਬ ਭਰ ਵਿੱਚ ਫੈਲੇ ਭ੍ਰਸ਼ਿਟਾਚਾਰ ਤੋਂ ਦੁਖੀ ਹੋਏ ਕਿਸਾਨਾਂ -ਮਜ਼ਦੂਰਾਂ ਵੱਲੋਂ ਬਾਦਲ ਸਰਕਾਰ ਵਿਰੱਧ ਖਡੂਰ ਸਾਹਿਬ ਵਿੱਚ ਚੱਲ ਰਿਹਾ ਪੱਕਾ ਮੋਰਚਾ ਅੱਜ ਚੌਥੇ ਦਿਨ ਵਿੱਚ ਸ਼ਾਮਲ ਹੋ ਗਿਆ, ਪਰ ਨਿਕੰਮੀ ਬਾਦਲ ਸਰਕਾਰ ਦੀ ਕਿਸਾਨਾਂ-ਮਜ਼ਦੂਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਬੇ-ਰੁਖੀ ਨੂੰ ਦੇਖਦੇ ਹੋਏ ਅੱਜ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਵੱਲੋਂ ਮਾਝੇ ਤੇ ਦੁਆਬੇ ਨੂੰ ਜੋੜਨ ਵਾਲਾ ਗੋਇਦਵਾਲ ਸਾਹਿਬ ਜਾਮ ਕਰ ਦਿੱਤਾ ਗਿਆ। ਜਾਮ ਲੱਗਣ ਨਾਲ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ।
ਤਰਨ ਤਾਰਨ ਦੇ ਏ ਡੀ ਸੀ ਨੇ ਧਰਨੇ ਵਾਲੀ ਥੰ 'ਤੇ ਪਹੁੰੰਚ ਕੇ ਵਿਸ਼ਵਾਸ ਦਿਵਾਇਆ ਕਿ ਉਨ੍ਹਾ ਦੀ 18 ਫਰਵਰੀ ਨੂੰ ਸਵੇਰੇ 11 ਵਜੇ ਪੰਜਾਬ ਭਵਨ ਚ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਈ ਜਾਵੇਗੀ। ਇਸ ਭਰੋਸੇ ਮਗਰੋਂ ਕਿਸਾਨ ਸਤਨਾਮ ਸਿੰਘ ਪਨੂੰ ਨੇ ਧਰਨਾ ਚੁੱਕਣ ਦਾ ਐਲਾਨ ਕੀਤਾ। ਇਸ ਮੌਕੇ ਹਜ਼ਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜ. ਸਕੱਤਰ ਸਵਿੰਦਰ ਸਿੰਘ ਚੁਟਾਲਾ, ਸਰਵਣ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨੀ ਮੁੱਦਿਆਂ, ਸਿਹਤ ਸਹੂਲਤਾਂ, ਸਿਖਿਆ ਆਦਿ ਮੁਨਿਆਦੀ ਮਸਲਿਆਂ ਤੋ ਭੱਜ ਚੁੱਕੀ ਹੈ। ਬਾਦਲ ਸਰਕਾਰ ਖਿਲਾਫ ਪਿੰਡਾਂ ਵਿਚ ਬਹੁਤ ਵੱਡੇ ਰੋਹ ਦਾ ਲਾਵਾ ਫੁੱਟ ਰਿਹਾ ਹੈ। ਕਿਸਾਨ ਆਗੂਆਂ ਨੇ ਇਸ ਮੌਕੇ ਮੰਗ ਕੀਤੀ ਕਿ ਕਾਲਾ ਕਨੂੰਨ ਰੱਦ ਕੀਤਾ ਜਾਵੇ, ਕਰਜ਼ਾ ਰਾਹਤ ਬਿੱਲ ਪਾਸ ਕੀਤਾ ਜਾਵੇ, ਕਣਕ ਝੋਨੇ ਦੀ ਖਰੀਦ ਜਾਰੀ ਰੱਖੀ ਜਾਵੇ, ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਵਿਰੋਧੀ ਕਾਨਫਰੰਸ ਵਿਚ ਹੋਏ ਫੈਸਲੇ ਰੱਦ ਕੀਤੇ ਜਾਣ, ਫਸਲੀ ਬੀਮਾ ਯੋਜਨਾ ਲਾਗੂ ਕੀਤੀ ਜਾਵੇ ਅਤੇ ਇਸ ਦੀਆਂ ਕਿਸ਼ਤਾਂ ਸਰਕਾਰ ਭਰੇ। ਕਿਸਾਨਾਂ -ਮਜ਼ਦੂਰਾਂ ਨੂੰ ਪੰਜ ਹਜ਼ਾਰ ਰੁਪਏ ਪੈਨਸ਼ਨ ਦਿਤੀ ਜਾਵੇ, ਕਿਸਾਨਾਂ -ਮਜ਼ਦੂਰਾ ਦਾ ਕਰਜ਼ਾ ਖਤਮ ਕੀਤਾ ਜਾਵੇ, ਅਬਾਦਕਾਰਾਂ ਨੁੰ ਪੱਕੇ ਮਾਲਕੀ ਹੱਕ ਦੇਣ ਲÂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤੇ ਪਿੰਡ ਟਾਹਲੀ ਤੇ ਪਿੰਡ ਬਸਤੀ ਨਾਮਦੇਵ ਦੇ ਕਿਸਾਨਾਂ ਦਾ ਉਜਾੜਾ ਬੰਦ ਕਰਕੇ ਉਨ੍ਹਾਂ ਦੀ ਜ਼ਮੀਨ ਵਾਪਸ ਕੀਤੀ ਜਾਵੇ, 24 ਘੰਟੇ ਅਰਬਨ ਸਪਲਾਈ ਨਾਲ ਬਹਿਕਾ ਦੇ ਹਰ ਇਕ ਘਰ ਨੂੰ ਮੰਨੀ ਹੋਈ ਮੰਗ ਮੁਤਾਬਕ ਜੋੜਿਆ ਜਾਵੇ, 35 ਏਕੜ ਨਾਲ ਤੋਂ ਘੱਟ ਵਾਲੇ ਕਿਸਾਨਾਂ ਨੂੰ ਸਰਕਾਰੀ ਖਰਚੇ ਟਿਊਵਬੈਲ ਕੁਨੈਕਸ਼ਨ ਦਿਤੇ ਜਾਣ, 21 ਫਰਵਰੀ 2014 ਨੂੰ ਚੀਫ ਦਫਤਰ ਪਾਵਰਕਾਮ ਅੰਮ੍ਰਿਤਸਰ ਵਿੱਚ ਹੋਏ ਲਾਠੀਚਾਰਜ ਸੰਬੰਧੀ ਲਿਖਤੀ ਸਮਝੌਤੇ ਮੁਤਾਬਕ 54 ਜ਼ਖਮੀਆਂ ਨੂੰ 25-25 ਹਜ਼ਾਰ ਰੁਪਏ ਤੇ ਸੰਦਾਂ ਦੀ ਟੁਟ-ਭੱਜ ਦਾ 4 ਲੱਖ ਮੁਆਵਜ਼ਾ ਤੁਰੰਤ ਦਿੱਤਾ ਜਾਵੇ, ਕਿਸਾਨਾਂ ਸਿਰ ਪਏ ਅੰਦੋਲਨਾਂ ਦੌਰਾਨ ਕੇਸ ਰੱਦ ਕੀਤੇ ਜਾਣ। ਅੱਜ ਉਸ ਸਮੇਂ ਮੋਰਚੇ ਨੂੰ ਵੱਡਾ ਹੁੰਗਾਰਾ ਮਿਲਿਆ, ਜਦੋਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਪ੍ਰਗਟ ਸਿੰਘ ਜਾਮਾਰਾਏ ਦੀ ਅਗਵਾਈ ਹੇਠ ਵੱਡਾ ਜਥਾ ਮੋਰਚੇ ਵਿਚ ਸ਼ਾਮਲ ਹੋਇਆ ਤੇ ਕਿਸਾਨ ਮੰਗਾਂ ਨੂੰ ਭਰਪੂਰ ਹੁੰਗਾਰਾ ਦਿਤਾ। ਇਸ ਮੌਕੇ ਹਰਪ੍ਰੀਤ ਸਿੰਘ ਰੰਧਾਵਾ, ਸਤਨਾਮ ਸਿੰਘ ਮਾਨੋਚਾਹਲ, ਧੰਨਾ ਸਿੰਘ, ਸਲਵਿੰਦਰ ਸਿੰਘ, ਕਸ਼ਮੀਰ ਸਿੰਘ ਬਾਣੀਆ, ਸਤਨਾਮ ਸਿੰਘ ਸਠਿਆਲਾ, ਅਮਰੀਕ ਸਿੰਘ, ਬੀਬੀ ਦਵਿੰਦਰ ਕੌਰ, ਰਣਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।