ਕੁਪਵਾੜਾ 'ਚ ਮੁਕਾਬਲਾ; 2 ਜਵਾਨ ਸ਼ਹੀਦ, 4 ਅੱਤਵਾਦੀ ਮਾਰੇ ਗਏ


ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ)
ਉਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ 'ਚ 2 ਫ਼ੌਜੀ ਜਵਾਨ ਸ਼ਹੀਦ ਹੋ ਗਏ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਇੱਕ ਸੀਨੀਅਰ ਪੁਲਸ ਅਫ਼ਸਰ ਨੇ ਦੱਸਿਆ ਕਿ ਚੌਕੀ ਬਲ ਸਰਹੱਦੀ ਇਲਾਕੇ ਦੇ ਮਰਸਾਰੀ ਪਿੰਡ 'ਚ ਇੱਕ ਘਰ ਵਿੱਚ ਲੁਕੇ ਅੱਤਵਾਦੀਆਂ ਨਾਲ ਮੁਕਾਬਲੇ 'ਚ ਦੋ ਜਵਾਨ ਸ਼ਹੀਦ ਹੋ ਗਏ। ਜ਼ਖ਼ਮੀਆਂ 'ਚ ਇੱਕ ਅਧਿਕਾਰੀ ਵੀ ਸ਼ਾਮਲ ਹੈ। ਮੁਕਾਬਲੇ 'ਚ 4 ਅੱਤਵਾਦੀ ਵੀ ਮਾਰੇ ਗਏ। ਇਸ ਘਰ ਵਿੱਚ ਅੱਤਵਾਦੀ ਸ਼ੁੱਕਰਵਾਰ ਸ਼ਾਮ ਤੋਂ ਹੀ ਛੁਪੇ ਹੋਏ ਸਨ। ਖ਼ਬਰ ਮਿਲਦਿਆਂ ਦੀ ਘਰ ਦੀ ਘੇਰਾਬੰਦੀ ਕਰ ਲਈ ਗਈ। ਸੁਰੱਖਿਆ ਬਲ ਜਦ ਉਸ ਘਰ ਦੇ ਕੋਲ ਪਹੁੰਚੇ ਤਾਂ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।