ਸੋਰਾਬਜੀ ਨੇ ਸਮਝਾਏ ਦੇਸ਼ ਧ੍ਰੋਹ ਦੇ ਮਾਅਨੇ

ਭਾਰਤ ਦੇ ਕਾਨੂੰਨੀ ਖੇਤਰ ਵਿੱਚ ਅਥਾਰਟੀ ਮੰਨੇ ਜਾਂਦੇ ਸਾਬਕਾ ਅਟਾਰਨੀ ਜਨਰਲ ਸੋਲੀ ਸੋਰਾਬਜੀ ਨੇ ਅੱਤਵਾਦੀ ਅਫਜ਼ਲ ਗੁਰੂ ਦੀ ਫਾਂਸ ਨੂੰ ਲੈ ਕੇ ਚੱਲ ਰਹੀ ਬਹਿਸ ਵਿੱਚ ਦੇਸ਼ ਧ੍ਰੋਹ ਦਾ ਕਾਨੂੰਨੀ ਮਤਲਬ ਸਮਝਾਇਆ ਹੈ। ਉਨ੍ਹਾ ਕਿਹਾ ਕਿ ਨਰਾਜ਼ ਵਿਅਕਤੀ ਦਾ ਮੂੰਹ ਬੰਦ ਕਰਵਾਇਆ ਜਾਣਾ ਗਲਤ ਹੈ, ਪਰ ਹਿੰਸਾ ਲਈ ਉਕਸਾਉਣਾ ਦੇਸ਼ ਧ੍ਰੋਹ ਦੇ ਅੰਤਰਗਤ ਆਉਂਦਾ ਹੈ। ਉਨ੍ਹਾ ਕਿਹਾ ਕਿ ਦੇਸ਼ ਧ੍ਰੋਹ ਇਕ ਗੰਭੀਰ ਅਪਰਾਧ ਹੈ, ਜੇ ਹਿੰਸਾ ਲਈ ਉਕਸਾਉਣ ਦੇ ਤੱਤ ਇਸ ਵਿੱਚ ਸ਼ਾਮਲ ਹੋਣ। ਸੋਰਾਬਜੀ ਨੇ ਕਿਹਾ ਕਿ ਸਰਕਾਰ ਦੀ ਆਲੋਚਨਾ ਕਰਨਾ ਦੇਸ਼ ਧ੍ਰੋਹ ਨਹੀਂ ਹੈ ਅਤੇ ਅਫਜ਼ਲ ਗੁਰੂ ਦੀ ਫਾਂਸੀ ਨੂੰ ਗਲਤ ਕਹਿਣਾ ਗਲਤ ਨਹੀਂ ਹੈ।
ਸੋਰਾਬਜੀ ਨੇ ਕਿਹਾ ਕਿ ਜੇ ਕੋਈ ਕਹਿੰਦਾ ਹੈ ਕਿ ਅਫਜ਼ਲ ਗੁਰੂ ਦੀ ਫਾਂਸੀ ਗਲਤ ਸੀ ਤਾਂ ਇਹ ਦੇਸ਼ ਧ੍ਰੋਹ ਨਹੀਂ ਹੈ ਅਤੇ ਜੇ ਕੋਈ ਕਹਿੰਦਾ ਹੈ ਕਿ ਅਫਜ਼ਲ ਗੁਰੂ ਨਾਲ ਜੋ ਹੋਇਆ, ਉਹ ਇਸ ਦਾ ਬਦਲਾ ਲੈਣਗੇ ਤਾਂ ਇਹ ਦੇਸ਼ ਧ੍ਰੋਹ ਹੈ। ਪਟਿਆਲਾ ਹਾਊਸ ਕੋਰਟ ਵਿੱਚ ਹੋਈ ਹਿੰਸਾ ਬਾਰੇ ਸੋਰਾਬਜੀ ਨੇ ਕਿਹਾ ਕਿ ਵਕੀਲ ਪੱਤਰਕਾਰਾਂ ਨੂੰ ਕੁੱਟ ਰਹੇ ਹਨ, ਇਹ ਬਹੁਤ ਹੀ ਸ਼ਰਮਨਾਕ ਗੱਲ ਹੈ।