Latest News
ਪੰਜਾਬ ਦੇ ਬੁੱਧੀਜੀਵੀਆਂ ਵੱਲੋਂ ਵਿਚਾਰਾਂ ਦੀ ਆਜ਼ਾਦੀ ਦੇ ਹੱਕ 'ਚ ਤੇ ਫਾਸ਼ੀਵਾਦ ਵਿਰੁੱਧ ਇਕਜੁੱਟ ਆਵਾਜ਼ ਉਠਾਉਣ ਦਾ ਹੋਕਾ

Published on 21 Feb, 2016 11:35 AM.

ਜਲੰਧਰ (ਕੇਸਰ)
ਪੰਜਾਬ ਦੇ 130 ਤੋਂ ਵੱਧ ਪ੍ਰੋਫੈਸਰਾਂ, ਚਿੰਤਕਾਂ, ਸੀਨੀਅਰ ਵਕੀਲਾਂ, ਲੇਖਕਾਂ, ਕਲਾਕਾਰਾਂ ਅਤੇ ਜਮਹੂਰੀ ਸ਼ਖਸੀਅਤਾਂ ਨੇ ਦਿੱਲੀ ਵਿਚ ਵਾਪਰੀਆਂ ਘਟਨਾਵਾਂ ਉੱਪਰ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਮੁਲਕ ਵਿਚ ਦਨਦਨਾ ਰਹੀਆਂ ਹਿੰਦੂਤਵੀ ਤਾਕਤਾਂ ਵੱਲੋਂ ਚੋਟੀ ਦੀਆਂ ਵਿਦਿਅਕ ਸੰਸਥਾਵਾਂ ਅੰਦਰ ਵਿਚਾਰਾਂ ਦੀ ਆਜ਼ਾਦੀ ਨੂੰ ਖ਼ਤਮ ਕਰਨ ਲਈ ਕੀਤੇ ਜਾ ਰਹੇ ਫਾਸ਼ੀਵਾਦੀ ਹਮਲਿਆਂ ਵਿਰੁੱਧ ਇਕਜੁੱਟ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਹੈ। ਲੋਕਾਂ ਦੇ ਨਾਂਅ ਸਾਂਝੀ ਅਪੀਲ ਵਿਚ ਕਿਹਾ ਗਿਆ ਕਿ ਹਿੰਦੂਤਵੀ ਫਾਸ਼ੀਵਾਦੀ ਤਾਕਤਾਂ ਦੇਸ਼ ਦੀ ਸੱਭਿਆਚਾਰਕ ਵੰਨ-ਸੁਵੰਨਤਾ ਨੂੰ ਤਬਾਹ ਕਰਨ ਅਤੇ ਵਿਦਿਅਕ ਸੰਸਥਾਵਾਂ ਦਾ ਭਗਵਾਂਕਰਨ ਕਰਨ ਲਈ ਰਾਸ਼ਟਰਵਾਦ ਨੂੰ ਹਥਿਆਰ ਬਣਾ ਕੇ ਵਰਤ ਰਹੀਆਂ ਹਨ ਅਤੇ ਧਰਮ ਨਿਰਪੱਖ ਤੇ ਅਗਾਂਹਵਧੂ ਤਾਕਤਾਂ ਨੂੰ ਦੇਸ਼ਧ੍ਰੋਹੀ ਕਰਾਰ ਦੇ ਕੇ ਆਪਣੇ ਫਿਰਕਾਪ੍ਰਸਤ, ਸਾਮਰਾਜਪੱਖੀ ਅਤੇ ਪਿਛਾਖੜੀ ਏਜੰਡੇ ਨੂੰ ਦੇਸ਼ ਉੱਪਰ ਥੋਪ ਰਹੀਆਂ ਹਨ। ਪੁਲਸ ਲੋਕਾਂ ਦੀ ਸੁਰੱਖਿਆ ਕਰਨ ਦਾ ਫਰਜ਼ ਨਿਭਾਉਣ ਦੀ ਥਾਂ ਹੁਕਮਰਾਨ ਪਾਰਟੀ ਦੀਆਂ ਮਨਮਾਨੀਆਂ ਦੀ ਮੂਕ ਤਮਾਸ਼ਬੀਨ ਬਣੀ ਹੋਈ ਹੈ ਅਤੇ ਮੀਡੀਆ ਦਾ ਇਕ ਹਿੱਸਾ ਸੱਤਾਧਾਰੀਆਂ ਦੇ ਫਾਸ਼ੀਵਾਦੀ ਏਜੰਡੇ ਨੂੰ ਪ੍ਰਚਾਰਨ ਦਾ ਸੰਦ ਬਣ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਅਪੀਲ ਉਪਰ ਸਹੀ ਪਾਉਣ ਵਾਲਿਆਂ ਨੇ ਮੰਗ ਕੀਤੀ ਕਿ ਸੱਤਾਧਾਰੀ ਭਾਜਪਾ ਯੂਨੀਵਰਸਿਟੀਆਂ ਤੇ ਹੋਰ ਆਹਲਾ ਵਿਦਿਅਕ ਸੰਸਥਾਵਾਂ ਵਿਚ ਦਖ਼ਲਅੰਦਾਜ਼ੀ ਬੰਦ ਕਰੇ, ਵਿਚਾਰਾਂ ਦੀ ਆਜ਼ਾਦੀ ਨੂੰ ਦੇਸ਼ ਧ੍ਰੋਹ ਕਰਾਰ ਦੇ ਕੇ ਰਾਸ਼ਟਰਵਾਦ ਦੀ ਘਿਣਾਉਣੀ ਖੇਡ ਬੰਦ ਕੀਤੀ ਜਾਵੇ, ਕਨ੍ਹਈਆ ਕੁਮਾਰ, ਪੋਫੈਸਰ ਐੱਸ ਏ ਆਰ ਗਿਲਾਨੀ ਸਮੇਤ ਗ੍ਰਿਫ਼ਤਾਰ ਕੀਤੀਆਂ ਸ਼ਖਸੀਅਤਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਐੱਫ ਆਈ ਆਰ. ਰੱਦ ਕੀਤੀ ਜਾਵੇ, ਕੈਂਪਸ ਵਿਚ ਪੁਲਸ ਤੇ ਖੁਫ਼ੀਆ ਏਜੰਸੀਆਂ ਦੇ ਛਾਪੇ ਬੰਦ ਕੀਤੇ ਜਾਣ ਅਤੇ ਨਿਆਂ ਪ੍ਰਕਿਰਿਆ ਦਾ ਆਜ਼ਾਦਾਨਾ ਕੰਮਕਾਰ ਕਰਨਾ ਯਕੀਨੀ ਬਣਾਇਆ ਜਾਵੇ, ਅਦਾਲਤ ਵਿਚ ਗੁੰਡਾਗਰਦੀ ਕਰਨ ਵਾਲੇ ਵਕੀਲਾਂ ਨੂੰ ਅਯੋਗ ਕਰਾਰ ਦਿੱਤਾ ਜਾਵੇ ਅਤੇ ਗੁੰਡਾਗਰਦੀ ਕਰਨ ਵਾਲੇ ਹੋਰ ਅਨਸਰਾਂ ਦੇ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਮੰਗ ਵੀ ਕੀਤੀ ਕਿ ਜਮਹੂਰੀਅਤਪਸੰਦ ਕਾਨੂੰਨਦਾਨਾਂ ਦੀ ਰਾਇ ਨੂੰ ਅਹਿਮੀਅਤ ਦਿੰਦੇ ਹੋਏ ਸੰਵਿਧਾਨ ਵਿੱਚੋਂ 'ਦੇਸ਼-ਧ੍ਰੋਹ' ਅਤੇ 'ਰਾਜ ਵਿਰੁੱਧ ਜੰਗ ਛੇੜਨ' ਦੀਆਂ ਬਸਤੀਵਾਦੀ ਜ਼ਮਾਨੇ ਦੀਆਂ ਧਾਰਾਵਾਂ ਖ਼ਤਮ ਕੀਤੀਆਂ ਜਾਣ, ਜਮਹੂਰੀਅਤ ਦੇ ਯੁੱਗ ਵਿਚ ਇਨ੍ਹਾਂ ਦੀ ਕੋਈ ਥਾਂ ਨਹੀਂ। ਇਸ ਅਪੀਲ ਉੱਪਰ ਦਸਤਖ਼ਤ ਕਰਨ ਵਾਲਿਆਂ ਵਿਚ ਪ੍ਰੋਫੈਸਰ ਜਗਮੋਹਣ ਸਿੰਘ, ਪ੍ਰੋਫੈਸਰ ਅਜਮੇਰ ਸਿੰਘ ਔਲਖ, ਪ੍ਰੋਫੈਸਰ ਏ ਕੇ ਮਲੇਰੀ, ਡਾ. ਪਰਮਿੰਦਰ ਸਿੰਘ, ਫਿਲਮਸਾਜ਼ ਦਲਜੀਤ ਅਮੀ, ਜਤਿੰਦਰ ਮੋਹਰ, ਫਿਲਮਸਾਜ਼ ਰਾਜੀਵ ਕੁਮਾਰ, ਜਸਵੀਰ ਸਮਰ, ਬੂਟਾ ਸਿੰਘ, ਗੁਰਪ੍ਰੀਤ ਸਿੰਘ, ਰੇਡੀਓ ਹੋਸਟ ਕੈਨੇਡਾ, ਲੇਖਕ ਬਲਬੀਰ ਪਰਵਾਨਾ, ਮੇਘ ਰਾਜ ਮਿੱਤਰ, ਪ੍ਰੋਫੈਸਰ ਜਤਿੰਦਰ ਸਿੰਘ, ਪ੍ਰੋਫੈਸਰ ਕੁਲਦੀਪ ਸਿੰਘ (ਚੰਡੀਗੜ੍ਹ), ਪ੍ਰੋਫੈਸਰ ਜੈਪਾਲ ਸਿੰਘ (ਸਾਬਕਾ ਪ੍ਰਧਾਨ ਗੌਰਮਿੰਟ ਕਾਲਜ ਟੀਚਰਜ਼ ਐਸੋਸੀਏਸ਼ਨ),. ਡਾ. ਅਰੁਣ ਮਿੱਤਰਾ, ਪ੍ਰੋਫੈਸਰ ਚਮਨ ਲਾਲ, ਪ੍ਰੋੋਫੈਸਰ ਵੇਦਵਰਤ ਪਵਾਰ, ਲੁਧਿਆਣਾ, ਪ੍ਰੋਫੈਸਰ ਬਲਦੀਪ ਸਿੰਘ, ਪ੍ਰੋਫੈਸਰ ਹਮਦਰਦਵੀਰ ਨੌਸ਼ਹਿਰਵੀ, ਕਰਨਲ ਜੇ ਐੱਸ ਬਰਾੜ, ਸੀਨੀਅਰ ਵਕੀਲ ਕੁਲਦੀਪ ਸਿੰਘ, ਸੀਨੀਅਰ ਵਕੀਲ ਹਰਬਾਗ ਸਿੰਘ, ਸੀਨੀਅਰ ਵਕੀਲ ਦਲਜੀਤ ਸਿੰਘ ਨਵਾਂਸ਼ਹਿਰ, ਐਡਵੋਕੇਟ ਰਾਜੀਵ ਲੋਹਟਬੱਦੀ, ਨਾਵਲਕਾਰ ਬਾਰੂ ਸਤਵਰਗ, ਉਘੇ ਲੇਖਕ ਓਮ ਪ੍ਰਕਾਸ਼ ਗਾਸੋ, ਜਗੀਰ ਸਿੰਘ ਜਗਤਾਰ, ਡਾ. ਤਰਸਪਾਲ ਕੌਰ ਲੇਖਕ, ਡਾਕਟਰ ਤੇਜਾ ਸਿੰਘ ਤਿਲਕ, ਡਾਕਟਰ ਜਸਵੀਰ ਸਿੰਘ ਔਲਖ ਸੀਨੀਅਰ ਮੈਡੀਕਲ ਅਫਸਰ ਬਰਨਾਲਾ, ਸੀਨੀਅਰ ਵਕੀਲ ਜਗਜੀਤ ਸਿੰਘ ਢਿੱਲੋਂ ਅਤੇ ਜਤਿੰਦਰ ਕੁਮਾਰ ਬਰਨਾਲਾ, ਰਿਜਨਲ ਸੈਂਟਰ ਪੰਜਾਬੀ ਯੂਨੀਵਰਸਿਟੀ ਬਠਿੰਡਾ ਤੋਂ ਡਾ. ਰਮਿੰਦਰ ਸਿੰਘ, ਡਾ. ਪਰਮਜੀਤ ਰੋਮਾਣਾ, ਡਾ. ਕਮਲਜੀਤ ਸਿੰਘ, ਪ੍ਰੋਫੈਸਰ ਤ੍ਰਿਲੋਕ ਬੰਧ, ਤਲਵੰਡੀ ਸਾਬੋ ਕੈਂਪਸ ਤੋਂ ਪ੍ਰੋਫੈਸਰ ਸੁਸ਼ੀਲ ਕੁਮਾਰ, ਪ੍ਰੋਫੈਸਰ ਬਲਦੇਵ ਸਿੰਘ, ਪ੍ਰੋਫੈਸਰ ਕੁਲਦੀਪ ਸਿੰਘ ਅਤੇ ਪ੍ਰੋਫੈਸਰ ਅਮਨਦੀਪ ਸਿੰਘ, ਐਡਵੋਕੇਟ ਅਮਨਦੀਪ ਸਿੰਘ ਬਠਿੰਡਾ, ਪ੍ਰੋਫੈਸਰ ਸ਼ੁਭ ਪ੍ਰੇਮ, ਡਾ. ਅਜੀਤਪਾਲ ਸਿੰਘ, ਗੁਰਪ੍ਰੀਤ ਸਿੰਘ ਆਰਟਿਸਟ, ਪ੍ਰੋਫੈਸਰ ਨੀਤੂ ਅਰੋੜਾ, ਡਾ. ਤਜਿੰਦਰ ਵਿਰਲੀ, ਡਾ. ਕੁਲਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਕੁਲਦੀਪ ਪੁਰੀ, ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪ੍ਰੋਫੈਸਰ ਪੀ ਐੱਸ ਭੋਗਲ, ਪ੍ਰੋਫੈਸਰ ਰੋਹਿਤ ਸ਼ਰਮਾ, ਪ੍ਰੋਫੈਸਰ ਦਵਿੰਦਰ ਜੋਸ਼ੀ, ਪ੍ਰੋਫੈਸਰ ਵੀ ਬੀ ਸੁਧੀਰ, ਡਾ. ਸਤੀਸ਼ ਜੋਸ਼ੀ, ਡਾ. ਐੱਸ ਪੀ ਸਿੰਘ, ਡਾ. ਐੱਲ ਐੱਸ ਚਾਵਲਾ (ਸਾਬਕਾ ਵਾਈਸ ਚਾਂਸਲਰ ਅਤੇ ਪ੍ਰਿੰਸੀਪਲ), ਮਿੱਤਰ ਸੈਨ ਮੀਤ, ਡਾ. ਸੁਮੇਲ ਸਿੰਘ ਸਿੱਧੂ, ਡਾ. ਸੁਰਜੀਤ ਸਿੰਘ ਭੱਟੀ, ਡਾ. ਕਰਮਜੀਤ ਸਿੰਘ, ਮੱਖਣ ਕੁਹਾੜ, ਡਾ. ਲਾਭ ਸਿੰਘ ਖੀਵਾ, ਡਾ. ਭੀਮਇੰਦਰ ਸਿੰਘ, ਸੁਸ਼ੀਲ ਦੁਸਾਂਝ, ਸਰਦਾਰਾ ਸਿੰਘ ਚੀਮਾ, ਕਾਮਰੇਡ ਗੁਰਮੀਤ, ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋਫੈਸਰ ਹਰਵਿੰਦਰ ਸਿੰਘ ਹਰਿਆਣਾ, ਨਾਵਲਕਾਰ ਰਾਮ ਸਰੂਪ ਰਿਖੀ, ਅਤਰਜੀਤ ਕਹਾਣੀਕਾਰ, ਡਾ. ਸਰਬਜੀਤ ਸਿੰਘ, ਪ੍ਰੋਫੈਸਰ ਹਰਵਿੰਦਰ ਸਿੰਘ, ਹਰਿਆਣਾ, ਡਾ. ਖ਼ਾਲਿਦ ਹੁਸੈਨ, ਪਬਲਿਸ਼ਰ ਅਮਿਤ ਮਿੱਤਰ ਤੇ ਸਤੀਸ਼ ਗੁਲਾਟੀ, ਅਮੋਲਕ ਸਿੰਘ, ਜਗਸੀਰ ਜੀਦਾ, ਰਾਜਿੰਦਰ ਭਦੌੜ, ਹੇਮਰਾਜ ਸਟੈਨੋ, ਕ੍ਰਿਪਾਲ ਸਿੰਘ ਪੰਨੂ, ਸ਼ਬਦੀਸ਼, ਦਰਸ਼ਨ ਦਰਵੇਸ਼, ਸੁਲੱਖਣ ਸਰਹੱਦੀ, ਅਨੀਤਾ ਸ਼ਬਦੀਸ਼ ਤੇ ਕਰਮ ਸਿੰਘ ਵਕੀਲ ਆਦਿ ਸ਼ਾਮਲ ਹਨ।

786 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper