ਅਟਵਾਲ ਦੀ ਦਖਲ-ਅੰਦਾਜ਼ੀ ਸਦਕਾ 12 ਪੰਜਾਬੀ ਨੌਜਵਾਨਾਂ ਨੂੰ ਛੁਡਾਇਆ ਗਿਆ


ਚੰਡੀਗੜ੍ਹ (ਕ੍ਰਿਸ਼ਨ ਗਰਗ)
ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਦੀਆਂ ਕੋਸ਼ਿਸਾਂ ਉਦੋਂ ਰੰਗ ਲਿਆਈਆਂ, ਜਦੋਂ ਉਹਨਾਂ ਨੇ ਸਾਊਦੀ ਅਰਬ ਵਿਚ ਫਸੇ 12 ਪੰਜਾਬੀਆਂ ਨੂੰ ਸਾਊਦੀ ਅਰਬ ਦੂਤਾਵਾਸ ਨਾਲ ਗੱਲਬਾਤ ਕਰਕੇ ਸੁਰੱਖਿਅਤ ਘਰ ਪਹੁੰਚਾਇਆ। ਡਾ. ਅਟਵਾਲ ਨੇ ਰਿਆਦ ਵਿਖੇ ਭਾਰਤ ਦੀ ਅੰਬੈਸੀ ਵਿਚ ਸਾਊਦੀ ਅਰਬੀਅਨ ਅੰਬੈਸਡਰ ਨੂੰ ਪੱਤਰ ਲਿਖ ਕੇ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਕੁਝ ਗਲਤ ਅਨਸਰਾਂ ਵੱਲਂੋ ਪੰਜਾਬੀ ਨੌਜੁਆਨਾਂ ਤੋਂ ਉਹਨਾਂ ਦੇ ਪਾਸਪੋਰਟ, ਕਰੰਸੀ ਅਤੇ ਹੋਰ ਸਬੰਧਤ ਕਾਗਜ਼ਾਤ ਖੋਹ ਲੈਣ ਕਾਰਨ ਉਹਨਾਂ ਨੂੰ ਬਹੁਤ ਹੀ ਮੰਦਭਾਗੇ ਹਲਾਤਾਂ ਵਿਚੋਂ ਗੁਜ਼ਰਨਾ ਪੈ ਰਿਹਾ ਸੀ ਅਤੇ ਬੰਧੂਆ ਮਜ਼ਦੂਰ ਬਣਾਇਆ ਹੋਇਆ ਸੀ। ਡਾ. ਅਟਵਾਲ ਦੀ ਸਮੇਂ ਸਿਰ ਦਖਲ-ਅੰਦਾਜ਼ੀ ਸਦਕਾ ਇਹਨਾਂ ਨੌਜੁਆਨਾਂ ਨੂੰ ਛੁਡਾਇਆ ਗਿਆ। ਇਹਨਾਂ ਯੁਵਕਾਂ ਦੇ ਪਰਵਾਰਾਂ ਵੱਲੋਂ ਡਾ. ਅਟਵਾਲ ਵੱਲੋਂ ਉਹਨਾਂ ਦੇ ਬੱਚਿਆ ਨੂੰ ਛੁਡਾਉਣ ਲਈ ਕੀਤੇ ਯਤਨਾਂ ਸਦਕਾ ਉਹਨਾ ਦਾ ਧੰਨਵਾਦ ਕੀਤਾ ਗਿਆ।