ਆਈ ਡਬਲਿਊ ਏ ਤੇ ਸ਼ਹੀਦ ਊਧਮ ਸਿੰਘ ਵੈੱਲਫੇਅਰ ਟਰੱਸਟ ਬਰਮਿੰਘਮ ਦਾ ਵਫਦ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਪੁੱਜਾ

ਜਲੰਧਰ (ਕੇਸਰ)
ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸ਼ਹੀਦ ਊਧਮ ਸਿੰਘ ਵੈੱਲਫੇਅਰ ਟਰੱਸਟ ਬਰਮਿੰਘਮ ਦੇ ਪ੍ਰਧਾਨ ਕਾਮਰੇਡ ਕੁਲਬੀਰ ਸਿੰਘ ਸੰਘੇੜਾ, ਉਨ੍ਹਾਂ ਦੀ ਪਤਨੀ ਬੀਬੀ ਸੁਰਿੰਦਰ ਕੌਰ ਸੰਘੇੜਾ, ਆਈ. ਡਬਲਿਯੂ. ਏ. ਗਰੇਟ ਬ੍ਰਿਟੇਨ ਦੇ ਜਨਰਲ ਸਕੱਤਰ ਕਾਮਰੇਡ ਹਰਭਜਨ ਸਿੰਘ ਦਰਦੀ ਅਤੇ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ, ਆਈ.ਡਬਲਿਊ ਏ. ਦੇ ਖਜ਼ਾਨਚੀ ਬਲਵੰਤ ਸਿੰਘ ਗਿੱਲ, ਬਿਲਗਾ ਚੈਰੀਟੇਬਲ ਹਸਪਤਾਲ ਦੇ ਪ੍ਰਧਾਨ ਡਾਕਟਰ ਜਗਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਕਸ਼ਮੀਰ ਕੌਰ ਸੰਘੇੜਾ, ਅਮਨਦੀਪ ਕਾਲਜ ਮੁਕੰਦਪੁਰ ਦੇ ਕਰਤਾ-ਧਰਤਾ ਗੁਰਚਰਨ ਸਿੰਘ ਸ਼ੇਰਗਿੱਲ, ਧੰਨਾ ਸਿੰਘ ਸੰਘੇੜਾ ਹੋਰੀਂ ਵਿਸ਼ੇਸ਼ ਤੌਰ 'ਤੇ ਪੁੱਜੇ।
ਕਮੇਟੀ ਦੇ ਪ੍ਰਧਾਨ ਕਾਮਰੇਡ ਦਰਬਾਰਾ ਸਿੰਘ ਢਿੱਲੋਂ, ਮੀਤ ਪ੍ਰਧਾਨ ਕਾ. ਅਜਮੇਰ ਸਿੰਘ, ਜਨਰਲ ਸਕੱਤਰ ਡਾ. ਰਘਬੀਰ ਕੌਰ, ਖਜ਼ਾਨਚੀ ਸੀਤਲ ਸਿੰਘ ਸੰਘਾ, ਟਰੱਸਟੀਜ਼ ਡਾ. ਵਰਿਆਮ ਸਿੰਘ ਸੰਧੂ, ਗੁਰਮੀਤ, ਗੁਰਮੀਤ ਸਿੰਘ ਢੱਡਾ, ਕਾਮਰੇਡ ਚਿਰੰਜੀ ਲਾਲ ਕੰਗਣੀਵਾਲ, ਦੇਵ ਰਾਜ ਨਯੀਅਰ, ਕਮੇਟੀ ਦੇ ਪਰਿਵਾਰਕ ਮੈਂਬਰ ਪ੍ਰੋ. ਗੋਪਾਲ ਸਿੰਘ ਬੁੱਟਰ, ਕੇਸਰ, ਮਨਜੀਤ ਕੇਸਰ, ਬਲਵਿੰਦਰ ਕੌਰ ਬਾਂਸਲ, ਕਾਮਰੇਡ ਸ਼ਾਮ ਲਾਲ, ਗੁਰਦੀਪ ਸਿੰਘ ਸੰਧਰ ਅਤੇ ਕਮੇਟੀ ਦੇ ਸਟਾਫ ਮੈਂਬਰ ਬੂਬਨ, ਰਤਨ, ਰਾਮ ਮਹਿਰਾਜ, ਰਾਜੂ ਆਦਿ ਨੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ।ਉਪਰੰਤ ਕਾਮਰੇਡ ਗੁਰਮੀਤ ਨੇ ਸਮੂਹ ਮੈਂਬਰਾਂ ਦੀ ਇਕ ਦੂਸਰੇ ਨਾਲ ਜਾਣ ਪਛਾਣ ਕਰਵਾਈ।
ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਨੇ ਉਨ੍ਹਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਤੁਸੀਂ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ਵਿਚ ਕੀਤੇ ਜਾ ਰਹੇ ਕੰਮਾਂ ਲਈ ਸਾਡੀ ਇਕ ਆਵਾਜ਼ 'ਤੇ ਲੱਖਾਂ ਰੁਪਏ ਸਾਡੀ ਝੋਲੀ ਪਾਏ। ਉਨ੍ਹਾਂ ਦੱਸਿਆ ਕਿ ਗ਼ਦਰ ਸ਼ਤਾਬਦੀ ਕਮੇਟੀ ਟੋਰਾਂਟੋ ਵੱਲੋਂ 6 ਲੱਖ ਰੁਪਏ ਦੀ ਰਾਸ਼ੀ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਭੇਟ ਹੋਣ ਤੋਂ ਬਾਅਦ ਅੱਜ ਦੇਸ਼-ਵਿਦੇਸ਼ ਵਿਚੋਂ ਲੱਗਭੱਗ 50 ਲੱਖ ਰੁਪਏ ਦੀ ਰਾਸ਼ੀ ਨਾਲ ਹਾਲ ਦੀ ਤਿਆਰੀ ਮੁਕੰਮਲ ਕਰ ਸਕੇ ਹਾਂ ਅਤੇ ਬਾਬਾ ਬਿਲਗਾ ਘਰ ਦੀ ਤਿਆਰੀ ਜ਼ੋਰਾਂ-ਸ਼ੋਰਾਂ 'ਤੇ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਸ਼ਹੀਦ ਊਧਮ ਸਿੰਘ ਵੈੱਲਫੇਅਰ ਟਰੱਸਟ ਬਰਮਿੰਘਮ ਅਤੇ ਆਈ.ਡਬਡਿਊ ਏ. ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਦੀ ਉਸਾਰੀ ਲਈ 21 ਲੱਖ ਰੁਪਏ ਦੀ ਰਾਸ਼ੀ ਕਮੇਟੀ ਨੂੰ ਪ੍ਰਦਾਨ ਕਰ ਚੁੱਕੇ ਹਨ। ਬਾਬਾ ਬਿਲਗਾ ਜੀ ਦੇ ਜਨਮ ਦਿਨ 'ਤੇ 2 ਅਪ੍ਰੈਲ ਨੂੰ ਬਾਬਾ ਬਿਲਗਾ ਕਿਤਾਬ ਘਰ ਦਾ ਉਦਘਾਟਨ ਕੀਤਾ ਜਾਵੇਗਾ। ਉਪਰੰਤ ਪ੍ਰੋ. ਗੋਪਾਲ ਸਿੰਘ ਬੁੱਟਰ ਦੀ ਸੰਪਾਦਨਾ ਹੇਠ ਪੰਜ ਆਬ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ 'ਬਾਬਾ ਬਿਲਗਾ ਸਮਰਿਤੀ ਗ੍ਰੰਥ' ਕਰਕੇ ਰਿਲੀਜ਼ ਕੀਤੀ ਜਾਵੇਗੀ, ਜਿਸ ਵਿਚ ਪੰਜਾਬ ਦੀਆਂ ਨਾਮਵਾਰ ਸ਼ਖ਼ਸੀਅਤਾਂ ਨੇ ਬਾਬਾ ਜੀ ਦਾ ਕੁਰਬਾਨੀ ਭਰਿਆ ਇਤਿਹਾਸ ਅਤੇ ਯਾਦਾਂ ਸਾਂਝੀਆਂ ਕੀਤੀਆਂ ਹੋਈਆਂ ਹਨ।
ਇਸੇ ਤਰ੍ਹਾਂ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਦਾ ਉਦਘਾਟਨ ਗ਼ਦਰ ਪਾਰਟੀ ਦੀ ਸਥਾਪਨਾ ਦਿਵਸ ਮੌਕੇ 21 ਅਪ੍ਰੈਲ ਨੂੰ ਕੀਤਾ ਜਾਵੇਗਾ। ਇਸ ਮੌਕੇ ਕਮੇਟੀ ਮੈਂਬਰ ਕਾਮਰੇਡ ਰਣਜੀਤ ਸਿੰਘ ਔਲਖ ਝੰਡਾ ਝੁਲਾਉਣ ਦੀ ਰਸਮ ਅਦਾ ਕਰਨਗੇ। ਇਸ ਮੌਕੇ ਬਾਬਾ ਬਿਲਗਾ ਕਿਤਾਬ ਘਰ ਅਤੇ ਰੀਡਿੰਗ ਰੂਮ ਲਈ ਕੁਲਬੀਰ ਸਿੰਘ ਸੰਘੇੜਾ ਅਤੇ ਹਰਭਜਨ ਸਿੰਘ ਦਰਦੀ ਨੇ 6.50 ਲੱਖ ਰੁਪਏ ਦਾ ਚੈੱਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਅਤੇ ਕਮੇਟੀ ਮੈਂਬਰਾਂ ਦੇ ਸਪੁਰਦ ਕੀਤਾ। ਇਸ ਤੋਂ ਪਹਿਲਾਂ ਬਾਬਾ ਜੀ ਦੇ ਪਰਵਾਰ ਵੱਲੋਂ 3.50 ਲੁੱਖ ਰੁਪਏ ਕਮੇਟੀ ਨੂੰ ਦਿੱਤੇ ਜਾ ਚੁੱਕੇ ਹਨ।
ਕਮੇਟੀ ਨੂੰ ਪ੍ਰਦਾਨ ਕਰ ਚੁੱਕੇ ਹਨ। ਬਾਬਾ ਬਿਲਗਾ ਜੀ ਦੇ ਜਨਮ ਦਿਨ 'ਤੇ 2 ਅਪ੍ਰੈਲ ਨੂੰ ਬਾਬਾ ਬਿਲਗਾ ਕਿਤਾਬ ਘਰ ਦਾ ਉਦਘਾਟਨ ਕੀਤਾ ਜਾਵੇਗਾ। ਉਪਰੰਤ ਪ੍ਰੋ. ਗੋਪਾਲ ਸਿੰਘ ਬੁੱਟਰ ਦੀ ਸੰਪਾਦਨਾ ਹੇਠ ਪੰਜ ਆਬ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ 'ਬਾਬਾ ਬਿਲਗਾ ਸਮਰਿਤੀ ਗ੍ਰੰਥ' ਕਰਕੇ ਰਿਲੀਜ਼ ਕੀਤੀ ਜਾਵੇਗੀ, ਜਿਸ ਵਿਚ ਪੰਜਾਬ ਦੀਆਂ ਨਾਮਵਾਰ ਸ਼ਖ਼ਸੀਅਤਾਂ ਨੇ ਬਾਬਾ ਜੀ ਦਾ ਕੁਰਬਾਨੀ ਭਰਿਆ ਇਤਿਹਾਸ ਅਤੇ ਯਾਦਾਂ ਸਾਂਝੀਆਂ ਕੀਤੀਆਂ ਹੋਈਆਂ ਹਨ।
ਇਸੇ ਤਰ੍ਹਾਂ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਦਾ ਉਦਘਾਟਨ ਗ਼ਦਰ ਪਾਰਟੀ ਦੀ ਸਥਾਪਨਾ ਦਿਵਸ ਮੌਕੇ 21 ਅਪ੍ਰੈਲ ਨੂੰ ਕੀਤਾ ਜਾਵੇਗਾ। ਇਸ ਮੌਕੇ ਕਮੇਟੀ ਮੈਂਬਰ ਕਾਮਰੇਡ ਰਣਜੀਤ ਸਿੰਘ ਔਲਖ ਝੰਡਾ ਝੁਲਾਉਣ ਦੀ ਰਸਮ ਅਦਾ ਕਰਨਗੇ। ਇਸ ਮੌਕੇ ਬਾਬਾ ਬਿਲਗਾ ਕਿਤਾਬ ਘਰ ਅਤੇ ਰੀਡਿੰਗ ਰੂਮ ਲਈ ਕੁਲਬੀਰ ਸਿੰਘ ਸੰਘੇੜਾ ਅਤੇ ਹਰਭਜਨ ਸਿੰਘ ਦਰਦੀ ਨੇ 6.50 ਲੱਖ ਰੁਪਏ ਦਾ ਚੈੱਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਅਤੇ ਕਮੇਟੀ ਮੈਂਬਰਾਂ ਦੇ ਸਪੁਰਦ ਕੀਤਾ। ਇਸ ਤੋਂ ਪਹਿਲਾਂ ਬਾਬਾ ਜੀ ਦੇ ਪਰਵਾਰ ਵੱਲੋਂ 3.50 ਲੁੱਖ ਰੁਪਏ ਕਮੇਟੀ ਨੂੰ ਦਿੱਤੇ ਜਾ ਚੁੱਕੇ ਹਨ।