ਗਿੱਲ ਨੂੰ ਸਟੇਟ ਐਵਾਰਡ ਮਿਲਣ 'ਤੇ ਬੱਲਾਂ ਵਿਖੇ ਸਨਮਾਨਤ


ਕਿਸ਼ਨਗੜ੍ਹ (ਗੁਰਦੇਵ ਮਹੇ)-ਨਜ਼ਦੀਕੀ ਪਿੰਡ ਬੱਲਾਂ ਵਿਖੇ ਬਾਬਾ ਭਾਗੋ ਜੀ ਵੈੱਲਫੇਅਰ ਸਪੋਰਟਸ ਕਲੱਬ ਅਤੇ ਨਹਿਰੂ ਯੁਵਾ ਕੇਂਦਰ ਵੱਲੋਂ ਕਰਵਾਏ ਜਾ ਰਹੇ ਫੁੱਟਬਾਲ ਅਤੇ ਕਬੱਡੀ ਦੇ ਟੂਰਨਾਮੈਂਟ 'ਚ ਫਾਇਨਲ ਮੁਕਾਬਲਿਆਂ ਦੌਰਾਨ ਡਾ. ਜੀ ਐੱਸ ਗਿੱਲ ਪ੍ਰਧਾਨ ਸ਼ਹੀਦ ਬੰਤਾ ਸਿੰਘ ਸੰਘਵਾਲ ਵੈੱਲਫੇਅਰ ਟਰੱਸਟ ਨੂੰ ਪ੍ਰਬੰਧਕਾਂ ਵੱਲੋਂ ਜਿਸ ਵਿੱਚ ਪ੍ਰਦੀਪ ਕੁਮਾਰ ਸਾਬਕਾ ਸਰਪੰਚ, ਪ੍ਰਧਾਨ ਮੁਖਤਿਆਰ ਸਿੰਘ, ਚੇਅਰਮੈਨ ਜਗਦੀਸ਼ ਸਿੰਘ, ਚੌਧਰੀ ਸੁਰਿੰਦਰ ਸਿੰਘ ਹਲਕਾ ਇੰਚਾਰਜ ਕਰਤਾਰਪੁਰ, ਬਲਾਕ ਪ੍ਰਧਾਨ ਅਮਰਜੀਤ ਸਿੰਘ ਕੰਗ, ਬਲਾਕ ਪ੍ਰਧਾਨ ਹਰਭਜਨ ਸਿੰਘ ਸੇਖੇ, ਗੌਤਮ ਗੋਲਡੀ, ਮਲਕੀਤ ਲਾਲੀ ਆਦਿ ਵੱਲੋਂ ਸਾਂਝੇ ਤੌਰ 'ਤੇ ਡਾ. ਜੀ ਐੱਸ ਗਿੱਲ ਤੇ ਡਾ. ਜਸਵੀਰ ਕੌਰ ਗਿੱਲ ਪੋਤਰੀ ਸ਼ਹੀਦ ਬੰਤਾ ਸਿੰਘ ਸੰਘਵਾਲ ਨੂੰ ਸਨਮਾਨਤ ਕੀਤਾ ਗਿਆ। ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਦੌਰਾਨ ਡਾ. ਜੀ ਐੱਸ ਗਿੱਲ ਨੂੰ ਸਮਾਜ ਸੇਵਾਵਾਂ, ਮੈਡੀਕਲ ਸੇਵਾਵਾਂ ਅਤੇ ਗ਼ਦਰੀ ਬਾਬਿਆਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਕਰਕੇ ਸਟੇਟ ਐਵਾਰਡ ਦਿੱਤਾ ਗਿਆ ਸੀ।