ਕਮਲਾ ਹੈਰਿਸ ਬਣ ਸਕਦੀ ਹੈ ਅਮਰੀਕੀ ਸੈਨੇਟਰ

ਲਾਂਸ ਏਂਜਲਸ (ਨਵਾਂ ਜ਼ਮਾਨਾ ਸਰਵਿਸ)
ਕੈਲੀਫੋਰਨੀਆ ਦੀ ਅਟਾਰਨੀ ਜਨਰਲ ਕਮਲਾ ਹੈਰਿਸ ਅਮਰੀਕੀ ਕਾਂਗਰਸ 'ਚ ਪਹਿਲੀ ਭਾਰਤੀ ਅਮਰੀਕੀ ਸੈਨੇਟਰ ਬਣ ਸਕਦੀ ਹੈ। ਉਨ੍ਹਾ ਨੂੰ ਇਸ ਸੀਟ ਲਈ ਡੈਮੋਕਰੇਟਿਕ ਪਾਰਟੀ ਤੋਂ ਸਹਿਮਤੀ ਮਿਲ ਗਈ ਹੈ। ਕੈਲੀਫੋਰਨੀਆ 'ਚ ਆਕਲੈਂਡ 'ਚ ਪੈਦਾ ਹੋਈ 51 ਸਾਲਾ ਹੈਰਿਸ ਦੀ ਮਾਂ ਭਾਰਤੀ ਹੈ, ਜਿਹੜੀ 1960 'ਚ ਅਮਰੀਕਾ ਗਈ ਸੀ, ਜਦਕਿ ਉਸ ਦੇ ਪਿਤਾ ਜਮੈਕਾ ਮੂਲ ਦੇ ਅਮਰੀਕੀ ਹਨ।
ਕੈਲੀਫੋਰਨੀਆ ਡੈਮੋਕਰੇਟਸ ਨੇ ਪੂਰੇ ਉਤਸ਼ਾਹ ਨਾਲ ਅਮਰੀਕੀ ਸੈਨੇਟ ਲਈ ਕਮਲਾ ਦੇ ਨਾਂਅ 'ਤੇ ਸਹਿਮਤੀ ਪ੍ਰਗਟਾਈ ਹੈ, ਜਿਸ ਨਾਲ ਸੈਨੇਟਰ ਬਨਣ ਲਈ ਕਮਲਾ ਦਾ ਦਾਅਵਾ ਮਜ਼ਬੂਤ ਹੋ ਗਿਆ ਹੈ। ਜੇ ਕਮਲਾ ਚੋਣ ਜਿੱਤ ਜਾਂਦੀ ਹੈ ਤਾਂ ਉਹ ਅਮਰੀਕੀ ਸੈਨੇਟ ਲਈ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਅਮਰੀਕਨ ਹੋਵੇਗੀ।