ਅਫ਼ਜ਼ਲ ਨੂੰ ਫ਼ਾਂਸੀ ਦਾ ਤਰੀਕਾ ਸ਼ੱਕੀ : ਗਾਂਗੁਲੀ

ਕੋਲਕਾਤਾ (ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਦੇ ਸਾਬਕਾ ਜੱਜ ਅਸ਼ੋਕ ਗਾਂਗੁਲੀ ਨੇ ਸੰਸਦ 'ਤੇ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਨੂੰ 2013 'ਚ ਫ਼ਾਂਸੀ ਦੇਣ ਦੇ ਤਰੀਕੇ 'ਤੇ ਸ਼ੱਕ ਪ੍ਰਗਟਾਇਆ ਹੈ। ਉਨ੍ਹਾ ਕਿਹਾ ਕਿ ਫਾਂਸੀ ਦੇਣ ਦੇ ਤਰੀਕੇ ਬਾਰੇ ਮੈਂ ਬਤੌਰ ਸਾਬਕਾ ਜੱਜ ਗੱਲ ਕਰ ਰਿਹਾ ਹੈ ਅਤੇ ਕਿਹਾ ਕਿ ਅਫ਼ਜ਼ਲ ਗੁਰੂ ਦੀ ਰਹਿਮ ਦੀ ਪਟੀਸ਼ਨ 3 ਫ਼ਰਵਰੀ ਨੂੰ ਖਾਰਜ ਕੀਤੀ ਗਈ ਅਤੇ ਉਸ ਨੂੰ ਫਾਂਸੀ 9 ਫ਼ਰਵਰੀ ਨੂੰ ਦਿੱਤੀ ਗਈ। ਉਨ੍ਹਾ ਕਿਹਾ ਕਿ ਇਹ ਕਹਿਣਾ ਗਲਤ ਹੈ ਕਿ ਉਸ ਕੋਲ ਇਸ ਨੂੰ ਚੁਣੌਤੀ ਦੇਣ ਦਾ ਅਧਿਕਾਰ ਸੀ। ਪਰਵਾਰ ਦਾ ਅਧਿਕਾਰ ਸੀ ਕਿ ਉਨ੍ਹਾ ਨੂੰ ਇਸ ਬਾਰੇ ਸੂਚਨਾ ਦਿੱਤੀ ਜਾਂਦੀ।