Latest News
ਪਾਕਿਸਤਾਨ 'ਚ ਤਾਇਨਾਤ ਹੋਵੇਗੀ ਚੀਨੀ ਫ਼ੌਜ

Published on 13 Mar, 2016 12:45 PM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੁਰੱਖਿਆ ਏਜੰਸੀਆਂ ਵੱਲੋਂ ਸਰਕਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਚੀਨ ਦੀ ਫ਼ੌਜ ਛੇਤੀ ਹੀ ਪਾਕਿਸਤਾਨ 'ਚ ਤਾਇਨਾਤ ਕੀਤੀ ਜਾਵੇਗੀ। ਚੀਨ ਦੇ ਇਹ ਫ਼ੌਜੀ 3 ਹਜ਼ਾਰ ਕਿਲੋਮੀਟਰ ਲੰਮੇ ਚੀਨ-ਪਾਕਿ ਆਰਥਿਕ ਕਾਰੀਡੋਰ ਦੀ ਸੁਰੱਖਿਆ ਕਰਨਗੇ, ਜਿਹੜਾ ਪਾਕਿਸਤਾਨ ਦੇ ਗਵਾਟਰ ਬੰਦਰਗਾਹ ਨੂੰ ਚੀਨ ਦੇ ਸ਼ਿਨਜਿਆਂਗ ਇਲਾਕੇ ਨਾਲ ਜੋੜਦਾ ਹੈ। ਉਧਰ ਪਾਕਿਸਤਾਨ ਦੇ 3 ਅਜ਼ਾਦ ਇੰਫੈਨਟਰੀ ਬ੍ਰਿਗੇਡ ਅਤੇ 2 ਰੈਜੀਮੈਂਟਾਂ ਹਾਈਵੇ ਸੁਰੱਖਿਆ ਲਈ ਤਾਇਨਾਤ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਹਰੇਕ ਰੈਜੀਮੈਂਟ 'ਚ 1000 ਜਵਾਨ ਹੁੰਦੇ ਹਨ। ਕਾਰੀਡੋਰ ਦਾ ਪਹਿਲਾ ਪੜਾਅ ਦਸੰਬਰ 'ਚ ਪੂਰਾ ਹੋਣ ਦੀ ਆਸ ਹੈ ਅਤੇ ਤਿੰਨ ਸਾਲ 'ਚ ਇਹ ਪੂਰਾ ਬਣ ਕੇ ਤਿਆਰ ਹੋ ਜਾਵੇਗਾ, ਜਿਸ ਨਾਲ ਚੀਨ ਨੂੰ ਭਾਰਤੀ ਅਤੇ ਉਸ ਤੋਂ ਅੱਗੇ ਤੱਕ ਸਿੱਧਾ ਰਾਹ ਮਿਲ ਜਾਵੇਗਾ ਅਤੇ ਕਾਰੀਡੋਰ ਦੇ ਛੋਟੇ ਰਾਹ (12 ਕਿਲੋਮੀਟਰ) ਰਾਹੀਂ ਚੀਨ ਨੂੰ ਪੈਟਰੋਲੀਅਮ ਉਤਪਾਦ ਅਤੇ ਤੇਲ ਮਿਲ ਸਕਣਗੇ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪਿਛਲੇ ਸਾਲ ਅਪ੍ਰੈਲ 'ਚ ਪਾਕਿਸਤਾਨ ਦੌਰੇ ਦੌਰਾਨ ਹਾਈਵੇ ਦੇ ਨਿਰਮਾਣ 'ਤੇ ਸਹਿਮਤੀ ਪ੍ਰਗਟਾਈ ਸੀ।
ਭਾਰਤੀ ਫ਼ੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਰੇ ਘਟਨਾਕ੍ਰਮ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਾਨੂੰ ਪਤਾ ਹੈ ਕਿ ਕਿੰਨੀ ਗਿਣਤੀ 'ਚ ਚੀਨੀ ਜਵਾਨ ਪਾਕਿਸਤਾਨ 'ਚ ਤਾਇਨਾਤ ਕੀਤੇ ਜਾਣਗੇ। ਉਨ੍ਹਾ ਕਿਹਾ ਕਿ ਪਾਕਿਸਤਾਨ 'ਚ ਚੀਨੀ ਫ਼ੌਜ ਦੀ ਮੌਜੂਦਗੀ ਚਿੰਤਾ ਦਾ ਵਿਸ਼ਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਨੇ ਗਿਲਗਿਤ-ਬਾਲਕਿਸਤਾਨ ਇਲਾਕੇ 'ਚ ਚੀਨੀ ਫ਼ੌਜ ਦੀ ਮੌਜੂਦਗੀ 'ਤੇ ਇਤਰਾਜ਼ ਕੀਤਾ ਸੀ।

646 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper