ਪੈਟਰੋਲ ਤੇ ਡੀਜ਼ਲ ਹੋਏ ਮਹਿੰਗੇ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ਼)-ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਣ ਦਾ ਸਿਲਸਿਲਾ ਰੁਕ ਗਿਆ ਹੈ ਅਤੇ ਇਸ ਵਾਰ ਦੀ ਪੰਦਰਵਾੜਾ ਸਮੀਖਿਆ 'ਚ ਤੇਲ ਕੰਪਨੀਆਂ ਨੇ ਇਹਨਾਂ ਦੋਹਾਂ ਉਤਪਾਦਨਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ, ਜਿਸ ਅਧੀਨ ਪੈਟਰੋਲ ਦੀਆਂ ਕੀਮਤਾਂ ਜਿੱਥੇ 3 ਰੁਪਏ 7 ਪੈਸੇ ਪ੍ਰਤੀ ਲੀਟਰ ਦੀ ਦਰ ਨਾਲ ਵਧ ਗਈਆਂ ਹਨ, ਉਥੇ ਡੀਜ਼ਲ ਵੀ 1 ਰੁਪਏ 90 ਪੈਸੇ ਮਹਿੰਗਾ ਹੋ ਗਿਆ ਹੈ। ਇਹ ਕੀਮਤਾਂ ਅੱਧੀ ਰਾਤ ਤੋਂ ਲਾਗੂ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਪੈਟਰੋਲ ਦੀਆਂ ਕੰਪਨੀਆਂ ਹਰ ਪੰਦਰਵਾੜੇ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ, ਜਿਸ ਦੌਰਾਨ ਕੱਚੇ ਤੇਲ ਦੀ ਮੌਜੂਦਾ ਕੌਮਾਂਤਰੀ ਕੀਮਤਾਂ ਸਮੇਤ ਵੱਖ ਵੱਖ ਪਹਿਲੂਆਂ ਨੂੰ ਧਿਆਨ 'ਚ ਰੱਖਿਆ ਜਾਂਦਾ ਹੈ ਅਤੇ ਉਸੇ ਅਧਾਰ 'ਤੇ ਕੀਮਤਾਂ ਤਹਿ ਹੁੰਦੀਆਂ ਹਨ।