ਬਰਫ਼ੀਲੇ ਤੂਫਾਨ 'ਚ ਫ਼ੌਜ ਦਾ ਜਵਾਨ ਲਾਪਤਾ


ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ)
ਜੰਮੂ-ਕਸ਼ਮੀਰ 'ਚ ਸਿਆਚਿਨ 'ਚ ਆਏ ਬਰਫ਼ੀਲੇ ਤੂਫ਼ਾਨ 'ਚ ਅੱਜ ਫੇਰ ਫ਼ੌਜ ਦੇ ਜਵਾਨ ਦੱਬੇ ਗਏ, ਜਿਨ੍ਹਾਂ 'ਚੋਂ ਇੱਕ ਜਵਾਨ ਨੂੰ ਬਚਾਅ ਲਿਆ ਗਿਆ ਹੈ, ਜਦਕਿ ਦੂਜਾ ਜਵਾਨ ਲਾਪਤਾ ਹੈ। ਬਚਾਏ ਗਏ ਜਵਾਨ ਦੀ ਹਾਲਤ ਵੀ ਗੰਭੀਰ ਹੈ।
ਜ਼ਿਕਰਯੋਗ ਹੈ ਕਿ ਕਾਰਗਿਲ 'ਚ ਬੀਤੀ 17 ਮਾਰਚ ਨੂੰ ਬਰਫ਼ੀਲੇ ਤੂਫ਼ਾਨ ਦੀ ਲਪੇਟ 'ਚ ਆ ਕੇ ਫ਼ੌਜ ਦਾ ਜਵਾਨ ਵਿਜੈ ਕੁਮਾਰ ਲਾਪਤਾ ਹੋ ਗਿਆ, ਜਿਸ ਦੀ ਲਾਸ਼ ਐਤਵਾਰ ਨੂੰ ਬਰਾਮਦ ਕੀਤੀ ਗਈ ਸੀ। ਰਾਹਤ ਕਰਮੀਆਂ ਨੇ ਵਿਜੈ ਕੁਮਾਰ ਦੀ ਲਾਸ਼ ਬਰਫ਼ 'ਚ 12 ਫੁੱਟ ਹੇਠੋਂ ਬਰਾਮਦ ਕੀਤੀ ਸੀ।
ਇਸ ਤੋਂ ਫ਼ਰਵਰੀ 'ਚ ਬਰਫ਼ੀਲੇ ਤੂਫ਼ਾਨ 'ਚ ਫਸੇ 10 ਜਵਾਨਾਂ ਦੀ ਮੌਤ ਹੋ ਗਈ ਸੀ। ਲਾਂਸ ਨਾਇਕ ਹਨੂਮਨਥੱਪਾ ਨੂੰ 6 ਦਿਨ ਮਗਰੋਂ ਬਰਫ਼ ਹੇਠੋਂ ਜ਼ਿੰਦਾ ਕੱਢਿਆ ਗਿਆ ਸੀ, ਪਰ ਉਸ ਦੀ ਇਲਾਜ ਦੌਰਾਨ ਹਸਪਤਾਲ 'ਚ ਮੌਤ ਹੋ ਗਈ ਸੀ।