ਅਸੀਂ ਟੋਪੀਆਂ ਵਾਲੇ ਕਿੱਲ ਹਾਂ, ਜੇ ਲੱਗਗੇ ਤਾਂ ਉਖੜਦੇ ਨਹੀਂ : ਭਗਵੰਤ ਮਾਨ


ਗੜਦੀਵਾਲਾ (ਰਾਮ ਕੁਮਾਰ)-ਆਮ ਆਦਮੀ ਪਾਰਟੀ ਵਲੋਂ 'ਦੋਆਬਾ ਜੋੜੋ' ਮੁਹਿੰਮ ਤਹਿਤ ਰੈਲੀ ਹੁਸ਼ਿਆਰਪੁਰ ਜ਼ੋਨ ਦੇ ਇੰਚਾਰਜ ਜਰਨੈਲ ਸਿੰਘ ਮੰਨੂੰ ਤੇ ਅਬਜ਼ਰਬਰ ਅਸ਼ੋਕ ਨਾਂਗਲੀਆ ਦੀ ਸਰਪ੍ਰਸਤੀ ਹੇਠ ਗੜਦੀਵਾਲਾ ਵਿਖੇ ਕੀਤੀ ਗਈ। ਇਸ ਰੈਲੀ ਦੀ ਅਗਵਾਈ ਆਪ ਆਗੂ ਜਸਵੀਰ ਸਿੰਘ ਰਾਜਾ ਨੇ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਤੇ ਪਾਰਟੀ ਦੇ ਐਸਸੀ/ਐਸਟੀ ਵਿੰਗ ਦੇ ਇੰਚਾਰਜ ਸੰਤੋਖ ਸਿੰਘ ਸਲ੍ਹਾਣਾ ਨੇ ਵੀ ਸ਼ਿਰਕਤ ਕੀਤੀ। ਭਗਵੰਤ ਮਾਨ ਨੇ ਅਕਾਲੀਆਂ ਤੇ ਕਾਂਗਰਸੀਆਂ ਨੂੰ ਡਰੇ ਹੋਏ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਟੋਪੀਆਂ ਵਾਲੇ ਕਿਹਾ ਜਾਂਦਾ ਹੈ, ਪਰ ਉਹ ਟੋਪੀਆਂ ਵਾਲੇ ਕਿੱਲ ਹਨ, ਜਿੱਥੇ ਲੱਗ ਗਏ ਮੁੜ ਨਹੀਂ ਉਖੜਦੇ। ਸੂਬੇ ਦੇ ਲੋਕ ਪਿਛਲੇ 67 ਸਾਲਾਂ ਤੋਂ ਕਾਂਗਰਸ ਤੇ ਅਕਾਲੀ ਦਲ ਦੀਆਂ ਚੱਕੀਆਂ ਵਿਚਾਲੇ ਪਿਸ ਰਹੇ ਹਨ, ਪਰ ਹੁਣ ਅਰਵਿੰਦ ਕੇਜਰੀਵਾਲ ਪਿਸ ਰਹੇ ਲੋਕਾਂ ਨੂੰ ਪੁੜਾਂ ਵਿਚਾਲਿਓਂ ਝਾੜੂ ਨਾਲ ਕੱਢਣ ਲਈ ਆਏ ਹਨ। ਮਾਨ ਨੇ ਮਾਲਵੇ ਦੇ ਇੱਕ ਪਿੰਡ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇੱਕ ਆਰਥਿਕ ਤੰਗੀ ਦੇ ਮਾਰੇ ਪਰਿਵਾਰ ਨੂੰ ਆਪਣੀ ਧੀ ਦੇ ਵਿਆਹ ਖਾਤਰ ਭੱਠੇ 'ਤੇ ਆਪਣਾ ਪੁੱਤ ਵੇਚਣਾ ਪਿਆ, ਜਦੋਂ ਕਿ ਸੁਖਬੀਰ ਬਾਦਲ ਦੁਹਾਈ ਦਿੰਦਾ ਨਹੀਂ ਥੱਕਦਾ ਕਿ ਸੂਬੇ ਅੰਦਰ ਖੁਸ਼ਹਾਲੀ ਬਹੁਤ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਵਲੋਂ ਸਾਡੇ ਵਿੱਚ ਜਾਤਾ-ਪਾਤਾਂ ਤੇ ਧਰਮਾਂ-ਮਜ਼ਹਬਾਂ ਦੇ ਨਾਮ 'ਤੇ ਵੰਡੀਆਂ ਪਾਈਆਂ ਜਾ ਰਹੀਆਂ ਹਨ, ਜਦੋਂ ਕਿ ਖੁਦ ਦੋਵੇਂ ਧਿਰਾਂ ਇਕੱਠੀਆਂ ਹਨ। ਇਸ ਮੌਕੇ ਸੰਤੋਖ ਸਿੰਘ ਸਲਾਣਾ, ਅਸ਼ੋਕ ਨਾਂਗਲੀਆ, ਜਸਵੀਰ ਰਾਜਾ, ਸੁਲੱਖਣ ਸਿੰਘ ਜੱਗੀ, ਸੁਖਰਾਜ ਸਿੰਘ, ਐਡਵੋਕੇਟ ਨਵੀਨ ਜੈਰਥ,ਯਾਮਿਨੀ ਗੋਮਰ, ਮਨਦੀਪ ਕੌਰ ਜੋਨ ਇੰਚਾਰਜ਼ ਇਸਤਰੀ ਵਿੰਗ, ਮੈਨੈਜ਼ਰ ਫਕੀਰ ਸਿੰਘ ਸਹੋਤਾ ਅਤੇ ਅਮਨਪਾਲ ਕਾਕਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਗੁਰਵਿੰਦਰ ਸਿੰਘ ਪਾਬਲਾ, ਹਰਭਜਨ ਸਿੰਘ ਢੱਟ, ਰੁਲੀਆਂ ਸਿੰਘ, ਹਰਿੰਦਰ ਦੀਪਕ, ਕੁਲਦੀਪ ਸਿੰਘ ਮਿੰਟੂ (ਸਾਰੇ ਸਰਕਲ ਇੰਚਾਰਜ) ਸਵੰਤਤਰ ਕੁਮਾਰ ਬੰਟੀ, ਗੁਰਦੀਪ ਹੈਪੀ, ਡਾਕਟਰ ਕੁਲਦੀਪ ਸਿੰਘ, ਡਾ. ਅਸ਼ੋਕ ਰੇਖੀ, ਸੁਰਜੀਤ ਸਿੰਘ ਖਾਲਸਾ, ਕੇਸ਼ਵ ਸੈਣੀ, ਗੁਰਸ਼ਰਨ ਸਿੰਘ ਬੱਬਲਾ, ਪ੍ਰੋਫੈਸਰ ਜੋਗਿੰਦਰ ਸਿੰਘ, ਗੋਲਡੀ ਵਰਮਾ, ਪ੍ਰੇਮ ਸਿੰਘ ਅਰਗੋਵਾਲ, ਅਵਤਾਰ ਸਿੰਘ, ਇੰਦਰਮੋਹਨ ਸੰਘ, ਦਇਆ ਸਿੰਘ, ਵਰਿੰਦਰ ਸਿੰਘ, ਸੋਢੀ ਸੈਣੀ, ਬੂਟਾ ਸਿੰਘ, ਅਮਨ ਭਿੰਡਰ, ਰਮਨਦੀਪ ਸਿੰਘ, ਰੋਬਿਨ, ਸੱਤਪਾਲ ਸਿੰਘ, ਪ੍ਰਭਜੋਤ ਸਿੰਘ ਰਸੂਲਪੁਰ, ਮਨਜੀਤ ਸਿੰਘ, ਸੁਖਦੇਵ ਸਿੰਘ, ਹਰਬੰਸ ਸਿੰਘ, ਕਮਲਜੀਤ ਮਨੀ, ਬਲਜਿੰਦਰ ਸਿੰਘ, ਕੁਲਵੀਰ ਸਿੰਘ, ਹਰਬੰਸ ਸਿੰਘ, ਡਾ. ਉਪੇਂਦਰ ਸਿੰਘ, ਡਾ. ਹਰਪ੍ਰਸ਼ਾਦ ਸਮੇਤ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।