Latest News
ਬਾਬਾ ਬੰਨੋਆਣਾ ਦੀ ਬਰਸੀ ਮੌਕੇ ਪਰਵਾਰ ਵੱਲੋਂ ਮਸ਼ੀਨਰੀ ਫ਼ੰਡ 'ਚ ਯੋਗਦਾਨ

Published on 04 Apr, 2016 11:48 AM.

ਜਲੰਧਰ
(ਨਵਾਂ ਜ਼ਮਾਨਾ ਸਰਵਿਸ)
ਉੱਘੇ ਪੱਤਰਕਾਰ ਤੇ 'ਨਵਾਂ ਜ਼ਮਾਨਾ' ਦੀ ਰੂਹੇ-ਰਵਾਂ ਰਹੇ ਬਾਬਾ ਗੁਰਬਖ਼ਸ਼ ਸਿੰਘ ਬੰਨੋਆਣਾ ਦੀ ਬਰਸੀ ਮੌਕੇ ਉਨ੍ਹਾ ਦੀ ਜੀਵਨ ਸਾਥਣ ਬੀਬੀ ਹਰਬੀਰ ਕੌਰ ਬੰਨੋਆਣਾ ਅਤੇ ਸਪੁੱਤਰ ਡਾ. ਨਵਪ੍ਰੀਤ ਸਿੰਘ ਬੰਨੋਆਣਾ ਅੱਜ 'ਨਵਾਂ ਜ਼ਮਾਨਾ' ਦੇ ਦਫ਼ਤਰ ਆਏ। ਇਥੇ ਉਨ੍ਹਾਂ ਨੇ ਬਾਬਾ ਜੀ ਦੇ ਸੁਪਨੇ 'ਨਵਾਂ ਜ਼ਮਾਨਾ' ਦੇ ਮਸ਼ੀਨਰੀ ਫ਼ੰਡ ਲਈ ਸਹਾਇਤਾ ਰਾਸ਼ੀ ਭੇਟ ਕੀਤੀ ਤੇ ਅਖ਼ਬਾਰ ਦੇ ਸਭ ਤੋਂ ਪੁਰਾਣੇ ਵਰਕਰ ਨੂੰ ਵੀ ਸਹਾਇਤਾ ਦਾ ਚੈੱਕ ਭੇਟ ਕੀਤਾ।
ਇਸ ਮੌਕੇ ਡਾ. ਨਵਪ੍ਰੀਤ ਸਿੰਘ ਬੰਨੋਆਣਾ ਨੇ ਆਪਣੇ ਬਚਪਨ ਵੇਲੇ ਦੇ ਅਦਾਰੇ ਦੀ ਰੂਪ-ਰੇਖਾ ਦਾ ਚੇਤਾ ਕਰਦਿਆਂ ਖੁਸ਼ੀ ਜ਼ਾਹਰ ਕੀਤੀ ਕਿ ਅਦਾਰਾ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ। ਡਾਕਟਰ ਨਵਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਅਖ਼ਬਾਰ ਨਾਲ ਦਿਲੀ ਪਿਆਰ ਹੈ ਤੇ ਇਸ ਦੀ ਚੜ੍ਹਦੀ ਕਲਾ ਲਈ ਆਪਣਾ ਯੋਗਦਾਨ ਪਾਉਂਦੇ ਰਹਿਣਗੇ।

729 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper