ਕੇਜਰੀਵਾਲ ਨੇ ਕੀਤੀ ਕਾਰ ਪੂਲਿੰਗ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਰਾਜਧਾਨੀ 'ਚ ਅੱਜ ਦਫਤਰ, ਸਕੂਲ ਅਤੇ ਹੋਰ ਅਦਾਰੇ ਖੁੱਲ੍ਹ ਜਾਣ 'ਤੇ ਕਲੀ-ਜੁੱਟ ਯੋਜਨਾ ਦੇ ਦੂਜੇ ਗੇੜ ਦਾ ਅਸਰ ਵਿਖਾਈ ਦਿੱਤਾ ਅਤੇ ਮੈਟਰੋ 'ਚ ਬਹੁਤ ਭੀੜ ਸੀ। ਇਸੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਫਤਰ ਪੁੱਜਣ ਲਈ ਟਰਾਂਸਪੋਰਟ ਮੰਤਰੀ ਗੋਪਾਲ ਰਾਏ ਨਾਲ ਕਾਰ ਪੂਲਿੰਗ ਕੀਤੀ।
ਅੱਜ ਆਈ ਟੀ ਓ ਅਤੇ ਅਕਸ਼ਰ ਧਾਮ ਵਿਖੇ ਭਾਰੀ ਭੀੜ ਦੇਖੀ ਗਈ। ਕੇਜਰੀਵਾਲ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸਤੇਂਦਰ ਜੈਨ ਨੇ ਦਿੱਲੀ ਸਕੱਤਰੇਤ ਜਾਣ ਲਈ ਰਾਏ ਨਾਲ ਕਾਰ ਸਾਂਝੀ ਕੀਤੀ। ਬੁਗੜੀ, ਉਮਾ ਨਗਰ ਅਤੇ ਕੁਝ ਹੋਰ ਰੂਟਾਂ 'ਤੇ ਵੀ ਡੀ ਟੀ ਸੀ ਅਤੇ ਕਲਸਟਰ ਬੱਸਾਂ ਵਿੱਚ ਭਾਰੀ ਭੀੜ ਸੀ। ਕਲੀ-ਜੁੱਟ ਯੋਜਨਾ ਦੇ ਮੱਦੇਨਜ਼ਰ ਮੈਟਰੋ ਦੇ ਗੇੜੇ ਵੀ ਵਧਾ ਦਿੱਤੇ ਗਏ ਹਨ।