ਕਾਮਰੇਡ ਜੋਸ਼ੀ ਵੱਲੋਂ ਮਸ਼ੀਨਰੀ ਫੰਡ 'ਚ ਯੋਗਦਾਨ

ਜਲੰਧਰ (ਟਹਿਣਾ)-'ਨਵਾਂ ਜ਼ਮਾਨਾ' ਮਸ਼ੀਨਰੀ ਫੰਡ ਵਿੱਚ ਯੋਗਦਾਨ ਪਾਉਣ ਲਈ ਅੱਜ ਉਚੇਚੇ ਤੌਰ 'ਤੇ ਕਾ. ਜੀ.ਕੇ.ਜੋਸ਼ੀ ਜਨਰਲ ਸਕੱਤਰ ਸੈਂਟਰਲ ਬੈਂਕ ਇੰਪਲਾਈਜ ਯੂਨੀਅਨ (ਉੱਤਰੀ ਖੇਤਰ) ਅਤੇ ਬੈਂਕ ਦੇ ਵਰਕਮੈਨ ਡਾਇਰੈਕਟਰ ਦਫ਼ਤਰ ਪਧਾਰੇ ਤੇ ਉਨ੍ਹਾਂ ਜਨਰਲ ਮੈਨੇਜਰ ਕਾਮਰੇਡ ਗੁਰਮੀਤ ਸਿੰਘ ਤੇ ਟਰੱਸਟੀ ਕਾਮਰੇਡ ਅਮ੍ਰਿਤ ਲਾਲ ਨੂੰ ਰਾਸ਼ੀ ਭੇਟ ਕੀਤੀ। ਜ਼ਿਕਰਯੋਗ ਹੈ ਕਿ ਕਾਮਰੇਡ ਜੋਸ਼ੀ ਲੰਮੇ ਸਮੇਂ ਤੋਂ ਅਦਾਰੇ ਨਾਲ ਜੁੜੇ ਹੋਏ ਹਨ ਤੇ ਸਮੇਂ ਸਮੇਂ 'ਤੇ ਅਦਾਰੇ ਦੀ ਸਹਾਇਤਾ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮਸ਼ੀਨਰੀ ਫੰਡ ਵਿੱਚ ਯੋਗਦਾਨ ਪਾਉਣਾ ਸਾਡਾ ਸਭ ਦਾ ਫ਼ਰਜ਼ ਹੈ ਕਿਉਂਕਿ 'ਨਵਾਂ ਜ਼ਮਾਨਾ' ਹੱਕ ਤੇ ਸੱਚ ਦੀ ਪਹਿਰੇਦਾਰੀ ਦੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸ ਨੇਕ ਉਪਰਾਲੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਕਾਮਰੇਡ ਗੁਰਮੀਤ ਸਿੰਘ ਤੇ ਕਾਮਰੇਡ ਅੰਮ੍ਰਿਤ ਲਾਲ ਵੱਲੋਂ ਇਸ ਮੌਕੇ ਕਾਮਰੇਡ ਜੋਸ਼ੀ ਦਾ ਧੰਨਵਾਦ ਕੀਤਾ ਗਿਆ।