ਈ ਪੀ ਐੱਫ਼ 'ਤੇ ਹੁਣ ਮਿਲੇਗਾ 8.8 ਫੀਸਦੀ ਵਿਆਜ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸਰਕਾਰ ਨੇ ਪਾਵੀਡੈਂਟ ਫੰਡ 'ਤੇ ਮਿਲਣ ਵਾਲੇ ਵਿਆਜ ਦੀ ਦਰ 'ਚ 0.1 ਫ਼ੀਸਦੀ ਦਾ ਵਾਧਾ ਕੀਤਾ ਹੈ ਅਤੇ ਹੁਣ ਮੁਲਾਜ਼ਮਾਂ ਨੂੰ ਉਨ੍ਹਾ ਦੇ ਪੀ ਐਫ਼ 'ਤੇ 8.8 ਫ਼ੀਸਦੀ ਵਿਆਜ ਮਿਲੇਗਾ, ਜਦਕਿ ਪਹਿਲਾਂ ਵਿਆਜ ਦਰ 8.7 ਫ਼ੀਸਦੀ ਕਰ ਦਿੱਤੀ ਗਈ ਸੀ।
ਸਰਕਾਰ ਨੇ ਇਹ ਫ਼ੈਸਲਾ ਮਜ਼ਦੂਰ ਸੰਗਠਨਾਂ ਦੇ ਵਿਰੋਧ ਦੀ ਧਮਕੀ ਮਗਰੋਂ ਕੀਤਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਕੇਂਦਰੀ ਵਿੱਤ ਮੰਤਰਾਲੇ ਨੇ ਈ ਪੀ ਐਫ਼ ਓ 'ਤੇ ਸਾਲ 2015-16 ਲਈ ਪ੍ਰਾਵੀਡੈਂਟ ਫੰਡ 'ਤੇ ਵਿਆਜ ਦਰ 8.75 ਫ਼ੀਸਦੀ ਤੋਂ ਘਟਾ ਕੇ 8.70 ਫ਼ੀਸਦੀ ਕਰਨ 'ਤੇ ਮੋਹਰ ਲਾ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਕਿਰਤ ਮੰਤਰਾਲੇ ਵੱਲੋਂ ਸਰਕਾਰ ਨੂੰ ਪੀ ਐਫ਼ 'ਤੇ ਮਿਲਣ ਵਾਲੇ ਵਿਆਜ ਦੀ ਦਰ ਵਧਾ ਕੇ 8.8 ਫ਼ੀਸਦੀ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ, ਪਰ ਵਿੱਤ ਮੰਤਰਾਲੇ ਨੇ ਇਸ ਸਿਫ਼ਾਰਸ਼ ਨੂੰ ਪਹਿਲਾਂ ਸਵੀਕਾਰ ਨਹੀਂ ਕੀਤਾ ਸੀ, ਪਰ ਹੁਣ ਸਰਕਾਰ1 ਨੇ ਇਹ ਸਿਫ਼ਾਰਸ਼ ਮੰਨ ਲਈ ਹੈ।