32 ਰੇਲ ਗੱਡੀਆਂ ਦੋ ਦਿਨਾਂ ਲਈ ਬੰਦ


ਜਲੰਧਰ (ਨਵਾਂ ਜ਼ਮਾਨਾ ਸਰਵਿਸ)-ਉੱਤਰੀ ਰੇਲਵੇ ਨੇ ਤਕਨੀਕੀ ਕਾਰਨਾਂ ਕਰਕੇ ਅਗਲੇ ਦੋ ਦਿਨ 32 ਮੁਸਾਫ਼ਰ ਗੱਡੀਆਂ ਰੱਦ ਕਰ ਦਿੱਤੀਆਂ ਹਨ। ਉੱਤਰੀ ਰੇਲਵੇ ਦੇ ਬੁਲਾਰੇ ਨੇ ਚੰਡੀਗੜ੍ਹ ਤੋਂ ਦੱਸਿਆ ਕਿ ਲੁਧਿਆਣਾ-ਫਿਰੋਜ਼ਪੁਰ-ਲੁਧਿਆਣਾ, ਜੀਂਦ-ਰੋਹਤਕ, ਫ਼ਿਰੋਜ਼ਪੁਰ-ਦਿੱਲੀ, ਜਲੰਧਰ-ਫ਼ਿਰੋਜ਼ਪੁਰ ਡੀ ਐੱਮ ਯੂ, ਜਲੰਧਰ-ਜੇਜੋਂ-ਦੁਆਬਾ ਪੈਸੰਜਰ ਗੱਡੀ, ਫ਼ਾਜ਼ਿਲਕਾ-ਕੋਟਕਪੂਰਾ ਡੀ ਐੱਮ ਯੂ, ਪਠਾਨਕੋਟ-ਜਲੰਧਰ ਪੈਸੰਜਰ ਗੱਡੀ, ਜਲੰਧਰ-ਹੁਸ਼ਿਆਰਪੁਰ ਡੀ ਐੱਮ ਯੂ, ਫਿਰੋਜ਼ਪੁਰ-ਜਲੰਧਰ ਡੀ ਐੱਮ ਯੂ, ਕੋਟਕਪੂਰਾ-ਫ਼ਾਜ਼ਿਲਕਾ ਡੀ ਐੱਮ ਯੂ, ਜੇਜੋਂ ਦੁਆਬਾ-ਜਲੰਧਰ ਪਸੈਂਜਰ ਗੱਡੀ, ਜਲੰਧਰ-ਪਠਾਨਕੋਟ ਪੈਸੰਜਰ ਗੱਡੀ ਅਤੇ ਹੁਸ਼ਿਆਰਪੁਰ-ਜਲੰਧਰ ਡੀ ਐੱਮ ਯੂ ਸਮੇਤ 32 ਗੱਡੀਆਂ ਅੱਜ ਅਤੇ ਭਲਕ ਲਈ ਰੱਦ ਕੀਤੀਆਂ ਗਈਆਂ ਹਨ।