ਉੱਤਰਾਖੰਡ ਤੋਂ ਰਾਸ਼ਟਰਪਤੀ ਰਾਜ ਹਟਾਉਣ ਵਾਲੇ ਚੀਫ ਜਸਟਿਸ ਦਾ ਤਬਾਦਲਾ

ਨਵੀਂ ਦਿੱਲੀ (ਨ ਜ਼ ਸ)
ਉੱਤਰਾਖੰਡ 'ਚ ਰਾਸ਼ਟਰਪਤੀ ਰਾਜ ਨੂੰ ਗਲਤ ਕਰਾਰ ਦੇਣ ਵਾਲੇ ਨੈਨੀਤਾਲ ਹਾਈ ਕੋਰਟ ਨੇ ਚੀਫ ਜਸਟਿਕ ਕੇ ਐੱਮ ਜੋਸਫ ਦਾ ਤਬਾਦਲਾ ਹੈਦਰਾਬਾਦ ਹਾਈ ਕੋਰਟ ਕਰ ਦਿੱਤਾ ਗਿਆ ਹੈ। ਜਸਟਿਸ ਜੋਸਫ ਅਤੇ ਜਸਟਿਸ ਵੀ ਕੇ ਬਿਸ਼ਟ ਨੇ ਬੈਂਚ ਨੇ 22 ਅਪ੍ਰੈਲ ਨੂੰ ਉੱਤਰਾਖੰਡ ਤੋਂ ਰਾਸ਼ਟਰਪਤੀ ਰਾਜ ਹਟਾਉਣ ਦਾ ਹੁਕਮ ਸੁਣਾਇਆ ਸੀ। ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਜਸਟਿਸ ਜੋਸਫ ਨੇ ਕੇਂਦਰ ਸਰਕਾਰ ਖਿਲਾਫ ਲਈ ਸਖਤ ਟਿੱਪਣੀਆਂ ਕੀਤੀਆਂ ਸਨ। ਉਨ੍ਹਾ ਦੀ ਥਾਂ ਜਸਟਿਸ ਬੀ ਭੋਸਲੇ ਨੂੰ ਨੈਨੀਤਾਲ ਹਾਈ ਕੋਰਟ ਦਾ ਨਵਾਂ ਚੀਫ ਜਸਟਿਸ ਬਣਾਇਆ ਗਿਆ ਹੈ।
ਜੁਲਾਈ 2014 'ਚ ਯੂ ਪੀ ਏ ਗਵਰਨਰ ਅਜ਼ੀਜ਼ ਕੁਰੈਸ਼ੀ ਨੇ ਜਸਟਿਸ ਜੋਸਫ ਨੂੰ ਚੀਫ ਜਸਟਿਸ ਦੇ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਸੀ। 17 ਜੂਨ 1958 'ਚ ਜਨਮੇ ਜਸਟਿਸ ਜੋਸਫ ਨੇ ਕੇਂਦਰੀ ਵਿਦਿਆਲਾ ਕੋਚੀ ਅਤੇ ਨਵੀਂ ਦਿੱਲੀ, ਲੋਯੋਲਾ ਕਾਲਜ ਚੇਨੱਈ ਤੋਂ ਸਿਖਿਆ ਪ੍ਰਾਪਤ ਕੀਤੀ। ਅਰਨਾਕੁਲਮ ਦੇ ਸਰਕਾਰੀ ਲਾਅ ਕਾਲਜ ਦੇ ਪਾਸ ਆਊਟ ਜੋਸਫ ਨੇ 12 ਜਨਵਰੀ 1982 'ਚ ਦਿੱਲੀ ਤੋਂ ਸਿਵਲ ਵਕਾਲਤ ਸ਼ੁਰੂ ਕੀਤੀ ਸੀ।
ਉਨ੍ਹਾ ਕੇਰਲ ਹਾਈ ਕੋਰਟ 'ਚ ਵੀ ਵਕਾਲਤ ਕੀਤੀ। ਕੇਰਲ ਹਾਈ ਕੋਰਟ 'ਚ ਉਹਨਾ ਨੂੰ 14 ਅਕਤੂਬਰ 2004 ਨੂੰ ਸਥਾਈ ਜੱਜ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਸੀ। ਹੈਦਰਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਦਿਲੀਪ ਬੀ ਭੌਸਲੇ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਦਾ ਚੀਫ ਜਸਟਿਸ ਬਣਾਇਆ ਗਿਆ, ਜਦ ਕਿ ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਅਜੈ ਮਾਣਿਕ ਰਾਵ ਨੂੰ ਸੁਪਰੀਮ ਕੋਰਟ ਨਾਲ ਜੋੜਿਆ ਗਿਆ ਹੈ।