ਪਤਨੀ ਸਵਿੰਦਰ ਕੌਰ ਨੂੰ ਸੌਂਪੀ ਗਈ ਨਿਰੰਕਾਰੀ ਸੰਪਰਦਾ ਦੀ ਕਮਾਨ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)- ਨਿਰੰਕਾਰੀ ਮਿਸ਼ਨ ਦੀ ਕਮਾਨ ਸਵਰਗਵਾਸੀ ਹਰਦੇਵ ਸਿੰਘ ਦੀ ਪਤਨੀ ਸਵਿੰਦਰ ਕੌਰ ਦੇ ਹੱਥ ਸੌਂਪੀ ਗਈ ਹੈ ।1929 ਵਿੱਚ ਸ਼ੁਰੂ ਹੋਏ ਨਿਰੰਕਾਰੀ ਮਿਸ਼ਨ ਦੇ 87 ਸਾਲਾ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਔਰਤ ਨੇ ਇਹ ਉੱਚ ਅਹੁਦਾ ਸੰਭਾਲਿਆ ਹੈ । ਬਾਬਾ ਹਰਦੇਵ ਸਿੰਘ ਦੀ ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ।ਪਹਿਲਾਂ ਖਬਰਾਂ ਆ ਰਹੀਆਂ ਸਨ ਕਿ ਬਾਬਾ ਹਰਦੇਵ ਸਿੰਘ ਦੀਆਂ ਤਿੰਨ ਬੇਟੀਆਂ ਵਿੱਚੋਂ ਛੋਟੀ ਸੁਦੀਕਸ਼ਾ ਇਹ ਅਹੁਦਾ ਸੰਭਾਲੇਗੀ, ਪਰ ਇਸ ਬਾਰੇ ਹੋਈ ਮੀਟਿੰਗ ਵਿੱਚ ਮਾਤਾ ਸਵਿੰਦਰ ਕੌਰ ਨੂੰ ਮੁਖੀ ਚੁਣ ਲਿਆ ਗਿਆ ।
ਕਾਬਲੇ ਗੌਰ ਹੈ ਕਿ ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਦਾ ਬੀਤੇ ਦਿਨੀਂ ਕੈਨੇਡਾ 'ਚ ਸੜਕ ਹਾਦਸੇ 'ਚ ਦਿਹਾਂਤ ਹੋ ਗਿਆ ਸੀ । ਕਾਰ ਪਲਟਣ ਕਾਰਨ ਇਹ ਹਾਦਸਾ ਵਾਪਰਿਆ ਸੀ ।ਉਹ 62 ਸਾਲ ਦੇ ਸਨ। ਹਰਦੇਵ ਸਿੰਘ 1971'ਚ ਨਿਰੰਕਾਰੀ ਸਮਾਜ ਨਾਲ ਜੁੜੇ । ਉਹ ਪਹਿਲਾਂ ਰਹੇ ਮੁਖੀ ਗੁਰਬਚਨ ਸਿੰਘ ਦੇ ਇੱਕਲੌਤੇ ਪੁੱਤਰ ਸਨ ।1980 'ਚ ਗੁਰਬਚਨ ਸਿੰਘ ਦੀ ਮੌਤ ਤੋਂ ਬਾਅਦ ਹਰਦੇਵ ਸਿੰਘ ਨੂੰ ਨਵਾਂ ਮੁਖੀ ਬਣਾਇਆ ਗਿਆ ਸੀ ।