ਭਾਖੜਾ ਨਹਿਰ 'ਚ ਚਾਚਾ-ਭਤੀਜਾ ਡੁੱਬੇ


ਸਮਾਣਾ (ਜੌਹਰੀ ਮਿੱਤਲ/ਇਕਬਾਲ ਸਿੰਘ/ਵਿਜੈ ਬੱਤਰਾ)
ਬੀਤੀ ਰਾਤ ਸਥਾਨਕ ਸ਼ਹਿਰ ਦੇ ਦੋ ਵਿਅਕਤੀਆਂ ਦੇ ਭਾਖੜਾ ਨਹਿਰ ਵਿੱਚ ਡੁੱਬ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਸ਼ਹਿਰ ਦੇ ਗੜ੍ਹ ਮੁਹੱਲੇ ਦੇ ਵਸਨੀਕ ਜਸਪਾਲ (20) ਪੁੱਤਰ ਦੇਸ ਰਾਜ ਨੇ ਸਮਾਣਾ ਪਟਿਆਲਾ ਪੁਲ ਤੋਂ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ, ਜਿਸ ਨੂੰ ਬਚਾਉਣ ਲਈ ਉਸ ਦੇ ਚਾਚੇ ਹੰਸ ਰਾਜ ਨੇ ਵੀ ਉਸ ਦੇ ਪਿੱਛੇ ਭਾਖੜਾ ਵਿੱਚ ਛਾਲ ਮਾਰ ਦਿੱਤੀ। ਦੋਨੋਂ ਹੀ ਭਾਖੜਾ ਦੀਆਂ ਤੇਜ਼ ਲਹਿਰਾਂ ਕਾਰਨ ਬਾਹਰ ਨਹੀ ਨਿਕਲ ਸਕੇ ਤੇ ਦੋਨੋਂ ਡੁੱਬ ਗਏ। ਜਿਸ ਸੰਬੰਧੀ ਜਾਣਕਾਰੀ ਦਿੱਦਿਆ ਵਸਾਖਾ ਰਾਮ ਤੇ ਸੁਰਜੀਤ ਰਾਮ ਪੱਪੀ ਐਮ.ਸੀ. ਨੇ ਦੱਸਿਆ ਕਿ ਜਸਪਾਲ ਦੇ ਪਰਵਾਰ ਦੀ ਮਾਲੀ ਹਾਲਤ ਕਾਫੀ ਖਰਾਬ ਸੀ, ਕੁੱਝ ਸਮਾਂ ਪਹਿਲਾ ਇਨ੍ਹਾ ਆਪਣੀ ਭੈਣ ਦਾ ਵਿਆਹ ਕੀਤਾ ਸੀ, ਜਿਸ ਕਰਕੇ ਇਨ੍ਹਾ ਸਿਰ ਕਰਜ਼ਾ ਚੜ੍ਹਨ ਕਰਕੇ ਜਸਪਾਲ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਤੇ ਉਹ ਰਾਤ ਵੀ ਇਸ ਸਥਿਤੀ ਦੇ ਚੱਲਦਿਆ ਭਾਖੜਾ ਵਿੱਚ ਛਾਲ ਮਾਰ ਗਿਆ, ਜਿਸ ਨੂੰ ਬਚਾਉਣ ਦੀ ਕੋਸ਼ਿਸ਼ 'ਚ ਉਸ ਦਾ ਚਾਚਾ ਮਹਿੰਦਰ ਵੀ ਉਸ ਦੇ ਨਾਲ ਹੀ ਡੁੱਬ ਗਿਆ। ਖਬਰ ਲਿੱਖੇ ਜਾਣ ਤੱਕ ਦੋਨਾ ਵਿਅਕਤੀਆਂ ਦੀਆਂ ਲਾਸ਼ਾਂ ਨਹੀਂ ਮਿਲੀਆਂ, ਜਿਨ੍ਹਾ ਦੀ ਭਾਖੜਾ ਨਹਿਰ ਵਿੱਚ ਭਾਲ ਜਾਰੀ ਹੈ।