17 ਨੂੰ ਸੂਬੇ 'ਚ ਵੰਡੀਆਂ ਜਾਣਗੀਆਂ ਸੀਡੀਜ਼ : ਕੈਪਟਨ


ਚੰਡੀਗੜ੍ਹ (ਨ ਜ਼ ਸ)-ਫ਼ਿਲਮ ਉੜਤਾ ਪੰਜਾਬ ਨੂੰ ਲੈ ਕੇ ਜਾਰੀ ਵਿਵਾਦ ਦਰਮਿਆਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਹੈ ਕਿ ਫ਼ਿਲਮ ਰਿਲੀਜ਼ ਹੋਵੇ ਜਾਂ ਨਾ ਉਹ 17 ਜੂਨ ਨੂੰ ਫ਼ਿਲਮ ਦੀਆਂ ਅਨ ਸੈਂਸਰਡ ਸੀਡੀਜ਼ ਵੰਡਣਗੇ। ਕੈਪਟਨ ਨੇ ਇਸ ਸੰਬੰਧ 'ਚ ਫ਼ਿਲਮ ਨਿਰਦੇਸ਼ਕ ਅਨੁਰਾਗ ਕਸ਼ਿਅੱਪ ਨੂੰ ਪੱਤਰ ਵੀ ਲਿਖਿਆ ਹੈ। ਜ਼ਿਕਰਯੋਗ ਹੈ ਕਿ ਫ਼ਿਲਮ 17 ਜੂਨ ਨੂੰ ਰਿਲੀਜ਼ ਹੋਣੀ ਹੈ, ਪਰ ਸੈਂਸਰ ਬੋਰਡ ਦੀ ਮਨਜ਼ੂਰੀ ਨਾ ਮਿਲਣ ਕਾਰਨ ਮਾਮਲਾ ਬੰਬੇ ਹਾਈ ਕੋਰਟ 'ਚ ਹੈ। ਅੱਜ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 17 ਜੂਨ ਨੂੰ ਫ਼ਿਲਮ ਦੀ ਸੀਡੀਜ਼ ਵੰਡੀਆਂ ਜਾਣਗੀਆਂ ਅਤੇ ਇਸ ਕੰਮ ਦੀ ਸ਼ੁਰੂਆਤ ਮਜੀਠਾ ਹਲਕੇ ਤੋਂ ਕੀਤੀ ਜਾਵੇਗੀ, ਜਿੱਥੇ ਸੁਖਬੀਰ ਬਾਦਲ ਦਾ ਸਾਲਾ ਬਿਕਰਮ ਮਜੀਠੀਆ ਵਿਧਾਇਕ ਹੈ।