ਬੱਸ ਦੇ ਖੱਡ 'ਚ ਡਿੱਗਣ ਕਾਰਨ 30 ਮੌਤਾਂ


ਸ਼ਿਲਾਂਗ (ਨ ਜ਼ ਸ)
ਅਸਾਮ ਦੇ ਸਿਲਚਰ 'ਚ ਇੱਕ ਬੱਸ ਦੇ 400 ਫੁੱਟ ਡੂੰਘੀ ਖੱਡ 'ਚ ਡਿੱਗ ਜਾਣ ਕਾਰਨ ਘੱਟੋ-ਘੱਟ 30 ਵਿਅਕਤੀ ਮਾਰੇ ਗਏ। ਇਹ ਹਾਦਸਾ ਮੰਗਲਵਾਰ ਦੇਰ ਰਾਤ ਉਸ ਵੇਲੇ ਵਾਪਰਿਆ, ਜਦੋਂ ਸਿਲਚਰ ਤੋਂ ਗੁਹਾਟੀ ਜਾ ਰਹੀ ਬੱਸ ਦਾ ਸੰਤੁਲਨ ਡਰਾਈਵਰ ਖੋਹ ਬੈਠਾ ਅਤੇ ਬੱਸ ਡੂੰਘੀ ਖੱਡ 'ਚ ਜਾ ਡਿੱਗੀ। ਇਸ ਹਾਦਸੇ 'ਚ ਕਈ ਵਿਅਕਤੀ ਜ਼ਖਮੀ ਵੀ ਹੋ ਗਏ। ਇਹ ਹਾਦਸਾ ਸੋਨਪੁਰ ਮੰਦਰ ਨੇੜੇ ਵਾਪਰਿਆ। ਖੱਡ ਬਹੁਤ ਡੂੰਘੀ ਹੋਣ ਕਰ ਕੇ ਪੁਲਸ ਨੂੰ ਰਾਹਤ ਤੇ ਬਚਾਅ ਕਾਰਜਾਂ 'ਚ ਕਾਫੀ ਦਿੱਕਤ ਆਈ।