ਪੁਲਸ ਹਿਰਾਸਤ 'ਚ ਹਰ ਸਾਲ ਹੁੰਦੀਆਂ ਹਨ 98 ਮੌਤਾਂ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜੇ ਦੇਸ਼ ਵਿੱਚ ਪੁਲਸ ਹਿਰਾਸਤ ਵਿੱਚ ਹੋਣ ਵਾਲੀਆਂ ਮੌਤਾਂ ਬਾਰੇ ਹੈਰਾਨਕੁਨ ਜਾਣਕਾਰੀ ਦੇ ਰਹੇ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਦੇਸ਼ ਵਿੱਚ ਸਾਲ 2001 ਤੋਂ ਸਾਲ 2013 ਤੱਕ ਪੁਲਸ ਰਿਹਾਸਤ 'ਚ 1275 ਮੌਤਾਂ ਹੋਈਆਂ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਮੌਤਾਂ ਦੇ ਅੱਧੇ ਤੋਂ ਵੀ ਘੱਟ ਮਾਮਲੇ ਦਰਜ ਕੀਤੇ ਗਏ ਹਨ।
ਕੌਮੀ ਮਨੁੱਖੀ ਕਮਿਸ਼ਨ ਦੇ ਜੇਲ੍ਹ ਜਾਂ ਨਿਆਂਇਕ ਹਿਰਾਸਤ ਵਿੱਚ ਹੋਈਆਂ ਮੌਤਾਂ ਦੇ ਅੰਕੜੇ ਦਿੱਤੇ ਹਨ, ਉਹ ਹੋਰ ਵੀ ਵਧ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਸਾਲ 2001 ਤੋਂ 2010 ਵਿਚਲੇ ਨਿਆਂਇਕ ਹਿਰਾਸਤ ਵਿੱਚ 12727 ਵਿਅਕਤੀਆਂ ਦੀ ਮੌਤ ਹੋਈ ਹੈ। ਇਸ ਸਦੀ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਘੱਟ ਮੌਤਾਂ 70 ਸਾਲ 2010 ਵਿੱਚ ਹੋਈਆਂ ਸਨ। ਜਦਕਿ ਸਭ ਤੋਂ ਵੱਧ ਮੌਤਾਂ 128 ਸਾਲ 2005 ਵਿੱਚ ਦਰਜ ਕੀਤੀਆਂ ਗਈਆਂ ਸਨ। ਭਾਰਤ ਦੇ ਹਰ ਸਾਲ ਔਸਤਨ 48 ਵਿਅਕਤੀਆਂ ਦੀ ਪੁਲਸ ਹਿਰਾਸਤ ਵਿੱਚ ਮੌਤ ਹੋ ਚੁੱਕੀ ਹੈ। ਸਾਲ 2001-2013 ਵਿਚਾਲੇ ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਗੁਜਰਾਤ ਵਿੱਚ ਪੁਲਸ ਹਿਰਾਸਤ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ, ਜਦ ਕਿ ਬਿਹਾਰ ਵਿੱਚ ਸਭ ਤੋਂ ਘੱਟ।
ਵੱਡੇ ਸੂਬਿਆਂ ਵਿੱਚ ਇਸ ਅਰਸੇ ਦੌਰਾਨ ਹਿਰਾਸਤ ਵਿੱਚ ਹੋਈ ਹਰ ਮੌਤ ਦਾ ਮਾਮਲਾ ਦਰਜ ਕੀਤਾ ਗਿਆ । ਮਦੀਪੁਰ, ਝਾਰਖੰਡ ਅਤੇ ਬਿਹਾਰ ਵਰਗੇ ਸੂਬਿਆਂ ਵਿੱਚ ਹਿਰਾਸਤ ਵਿੱਚ ਹੋਈਆਂ ਮੌਤਾਂ ਦੇ 100 ਫੀਸਦੀ ਮਾਮਲੇ ਦਰਜ ਕੀਤੇ ਗਏ। ਕੌਮੀ ਪੱਧਰ 'ਤੇ ਪੁਲਸ ਹਿਰਾਸਤ ਵਿੱਚ ਹਰ 100 ਲੋਕਾਂ ਦੀ ਮੌਤ 'ਤੇ ਕੇਵਲ ਦੋ ਪੁਲਸ ਮੁਲਾਜ਼ਮਾਂ ਨੂੰ ਹੀ ਦੋਸ਼ੀ ਠਹਿਰਾਇਆ ਗਿਆ। ਹਿਰਾਸਤ ਵਿੱਚ ਮੌਤਾਂ ਦੇ ਮਾਮਲੇ ਵਿੱਚ ਕੇਵਲ 26 ਅਧਿਕਾਰੀਆਂ ਨੂੰ ਹੀ ਦੋਸ਼ੀ ਠਹਿਰਾਇਆ ਗਿਆ। ਹਰ ਦਰਜ 100 ਮਾਮਲਿਆਂ 'ਚ ਔਸਤਨ ਕੇਵਲ 34 ਪੁਲਸ ਮੁਲਾਜ਼ਮਾਂ ਵਿਰੁੱਧ ਹੀ ਦੋਸ਼ ਪੱਤਰ ਦਾਖਲ ਕੀਤਾ ਗਿਆ ਅਤੇ ਇਨ੍ਹਾਂ ਵਿੱਚ ਕੇਵਲ 12 ਫੀਸਦੀ ਪੁਲਸ ਮੁਲਾਜ਼ਮਾਂ ਨੂੰ ਹੀ ਦੋਸ਼ੀ ਠਹਿਰਾਇਆ ਗਿਆ।
ਦੋ ਕਰੋੜ ਦੀ ਹੈਰੋਇਨ ਸਣੇ ਦੋ ਨਾਇਜੇਰੀਅਨ ਕਾਬੂ
ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਨਸ਼ੀਲੇ ਪਦਾਰਥ ਰੋਕਥਾਮ ਬਿਊਰੋ ਨੇ ਕੌਮੀ ਰਾਜਧਾਨੀ 'ਚ ਨਾਇਜੀਰੀਆ ਦੇ ਦੋ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਦੋ ਕਰੋੜ ਦੇ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਉੱਤਰ ਨਗਰ ਇਲਾਕੇ 'ਚ ਛਾਪੇਮਾਰੀ ਦੌਰਾਨ ਇੱਕ ਨਾਇਜੇਰੀਅਨ ਭੱਜਣ 'ਚ ਕਾਮਯਾਬ ਹੋ ਗਿਆ। ਪੁਲਸ ਵੱਲੋਂ ਉਸ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਫੜੇ ਗਏ ਵਿਅਕਤੀਆਂ ਦੀ ਸ਼ਨਾਖ਼ਤ ਮਾਰਟਿਕਸ ਅਕੁਰਾਮੀ (35) ਅਤੇ ਓਦੇ ਉਤਪਾਨੀ ਵੱਲੋਂ ਕੀਤੀ ਗਈ ਹੈ।