ਮੇਰੇ ਨਾਲ ਬੇਇਨਸਾਫੀ ਹੋਈ : ਜ਼ਕੀਆ


ਗੁਲਬਰਗ ਦੰਗਿਆਂ 'ਚ ਮਾਰੇ ਗਏ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਹਿਸਾਨ ਜ਼ਾਫਰੀ ਦੀ ਵਿਧਵਾ ਜ਼ਕੀਆ ਜ਼ਾਫਰੀ ਨੇ ਅਦਾਲਤ ਦੇ ਫੈਸਲੇ 'ਤੇ ਨਾਖੁਸ਼ੀ ਜਿਤਾਈ ਹੈ। ਜ਼ਕੀਆ ਜ਼ਾਫਰੀ ਦਾ ਕਹਿਣਾ ਹੈ, 'ਦੋਸ਼ੀਆਂ ਨੂੰ ਘੱਟ ਸਜ਼ਾ ਸੁਣਾਈ ਗਈ ਹੈ। ਅਹਿਸਾਨ ਜ਼ਾਫਰੀ ਨੂੰ ਸੁਸਾਇਟੀ 'ਚ ਨੰਗਾ ਦੌੜਾ ਕੇ ਹੱਥ-ਪੈਰ ਕੱਟ ਕੇ ਸੜਕ ਦੇ ਵਿਚਕਾਰ ਜਲਾ ਦਿੱਤਾ। ਕਾਨੂੰਨ ਨੇ ਮੇਰੇ ਨਾਲ ਨਾਇਨਸਾਫੀ ਕੀਤੀ ਹੈ। ਮੈਂ ਇਸ ਸਜ਼ਾ ਨਾਲ ਸੰਤੁਸ਼ਟ ਨਹੀਂ ਹਾਂ। ਮੈਂ ਆਪਣੇ ਵਕੀਲ ਨਾਲ ਗੱਲ ਕਰਾਂਗੀ। ਮੈਂ ਫਿਰ ਕੋਰਟ ਦੇ ਸਾਹਮਣੇ ਜਾਵਾਂਗੀ। ਉਨ੍ਹਾਂ ਤੋਂ ਇਨਸਾਫ ਮੰਗਾਂਗੀ।' ਜ਼ਕੀਆ ਨੇ ਕਿਹਾ ਕਿ ਇੰਨੇ ਸਾਰੇ ਲੋਕ ਮਾਰੇ ਜਾਣ ਤੋਂ ਬਾਅਦ ਇਹ ਹੈ ਫੈਸਲਾ, ਜੋ ਅਦਾਲਤ ਕਰ ਸਕਦੀ ਹੈ? ਮੈਨੂੰ ਇਸ ਵਿਰੁੱਧ ਲੜਨਾ ਹੋਵੇਗਾ। ਸਮਾਜ ਸੇਵਕ ਤੀਸਤਾ ਸੀਤਲਾਵਾੜ ਨੇ ਕਿਹਾ ਕਿ ਇਸ ਫੈਸਲੇ ਦਾ ਤਾਂ ਸਵਾਗਤ ਕੀਤਾ ਹੈ, ਪਰ ਦੋਸ਼ੀਆਂ ਨੂੰ ਮਿਲੀ ਘਟ ਸਜ਼ਾ 'ਤੇ ਨਿਰਾਸ਼ਾ ਜਿਤਾਈ ਹੈ। ਤੀਸਤਾ ਨੇ ਕਿਹਾ ਕਿ ਸਭਨਾਂ ਦੋਸ਼ੀਆਂ ਲਈ ਘੱਟੋ-ਘੱਟ ਉਮਰ ਕੈਦ ਦੀ ਮੰਗ ਕੀਤੀ ਗਈ ਸੀ। ਅਸੀਂ ਇਸ ਖਿਲਾਫ ਉੱਚੀ ਅਦਾਲਤ 'ਚ ਅਪੀਲ ਕਰਾਂਗੇ।