ਸਹੀ ਪਾਇਆ ਗਿਆ ਰਾਜਿੰਦਰ ਕੁਮਾਰ ਦੀ ਜਾਂਚ ਦਾ ਨਮੂਨਾ; ਸੀ ਬੀ ਆਈ ਨੇ ਅਦਾਲਤ 'ਚ ਦੱਸਿਆ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕੇਜਰੀਵਾਲ ਦੇ ਪ੍ਰਿੰਸੀਪਲ ਸਕੱਤਰ ਰਾਜਿੰਦਰ ਕੁਮਾਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੀ ਬੀ ਆਈ ਨੇ ਰਜਿੰਦਰ ਕੁਮਾਰ ਦੀ ਰਿਮਾਂਡ ਅਰਜ਼ੀ 'ਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਆਵਾਜ਼ ਦੇ ਜਿਹੜੇ ਨਮੂਨੇ ਦੀ ਗੱਲ ਸੀ ਬੀ ਆਈ ਨੇ ਅਦਾਲਤ 'ਚ ਕੀਤੀ ਸੀ ਉਹ ਸੀ ਐਫ਼ ਐਲ ਐਲ ਰਿਪੋਰਟ 'ਚ ਪਾਜ਼ਿਟਿਵ ਮੰਨੀ ਗਈ ਹੈ। ਰਿਪੋਰਟ ਅਨੁਸਾਰ ਉਹ ਆਵਾਜ਼ਾਂ ਦੋਸ਼ੀਆਂ ਦੀਆਂ ਹੀ ਹਨ। ਇਸ ਵਾਇਸ ਸੈਂਪਲ ਤੋਂ ਪਤਾ ਚੱਲਦਾ ਹੈ ਕਿ ਦੋਸ਼ੀਆਂ ਨੇ ਰਿਸ਼ਵਤ ਲੈਣ ਦੀ ਗੱਲ ਕੀਤੀ ਹੈ।
ਸੀ ਬੀ ਆਈ ਨੇ ਰਾਜਿੰਦਰ ਕੁਮਾਰ ਸਮੇਤ 5 ਵਿਅਕਤੀਆਂ ਨੂੰ 4 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾ ਦੇ ਨਾਲ ਤਰੁਣ ਸ਼ਰਮਾ, ਸੰਦੀਪ ਕੁਮਾਰ, ਦਿਨੇਸ਼ ਕੁਮਾਰ ਗੁਪਤਾ ਅਤੇ ਅਸ਼ੋਕ ਕੁਮਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਸੀ ਬੀ ਆਈ ਨੇ ਕਿਹਾ ਕਿ ਰਾਜਿੰਦਰ ਕੁਮਾਰ ਸਾਰੇ ਮਾਮਲੇ ਦੇ ਸੂਤਰਧਾਰ ਸਨ। ਜ਼ਿਕਰਯੋਗ ਹੈ ਕਿ ਰਾਜਿੰਦਰ ਕੁਮਾਰ 'ਤੇ ਨਿਯਮਾਂ ਦੀ ਅਣਦੇਖੀ ਕਰਕੇ ਠੇਕਾ ਦੇਣ ਦਾ ਦੋਸ਼ ਹੈ। ਸੀ ਬੀ ਆਈ ਜਾਂਚ 'ਚ 50 ਕਰੋੜ ਰੁਪਏ ਦੇ ਘੁਟਾਲੇ ਦੀ ਗੱਲ ਆਖੀ ਗਈ ਹੈ। ਸੀ ਬੀ ਆਈ ਰਿਪੋਰਟ ਅਨੁਸਾਰ ਰਾਜਿੰਦਰ ਕੁਮਾਰ ਨੇ ਆਪਣੇ ਦੋਸਤ ਨਾਲ ਮਿਲ ਕੇ 2006 'ਚ ਕੰਪਨੀ ਦੀ ਸ਼ੁਰੂਆਤ ਕੀਤੀ।
ਸੀ ਬੀ ਆਈ ਨੂੰ ਸ਼ਿਕਾਇਤ ਮਿਲੀ ਸੀ ਕਿ ਕੁਮਾਰ ਨੇ ਆਪਣੀ ਨਿਯੁਕਤੀ ਵੇਲੇ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ। ਸੀਨੀਅਰ ਅਧਿਕਾਰੀ ਆਸ਼ੀਸ਼ ਜੋਸ਼ੀ ਨੇ ਰਾਜਿੰਦਰ ਕੁਮਾਰ ਖਿਲਾਫ਼ ਸ਼ਿਕਾਇਤ ਐਂਟੀ ਕੁਰੱਪਸ਼ਨ ਬ੍ਰਾਂਚ ਦੇ ਮੁਖੀ ਐਸ ਕੇ ਮੀਣਾ ਨੂੰ ਵੀ ਭੇਜੀ ਸੀ, ਜਿਸ 'ਚ ਉਨ੍ਹਾ 'ਚ ਰਾਜਿੰਦਰ ਕੁਮਾਰ 'ਤੇ ਭ੍ਰਿਸ਼ਟਾਚਾਰ 'ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ।