10 ਦਿਨ ਸਿਆਸਤ ਤੋਂ ਦੂਰ ਰਹਿਣਗੇ ਕੇਜਰੀਵਾਲ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੋਮਵਾਰ ਤੋਂ 10 ਦਿਨਾਂ ਤੱਕ ਆਪਣੇ ਕੰਮਕਾਜ ਅਤੇ ਰਾਜਨੀਤੀ ਤੋਂ ਪੂਰੀ ਤਰ੍ਹਾਂ ਦੂਰ ਰਹਿਣਗੇ। ਕੇਜਰੀਵਾਲ 1 ਤੋਂ 11 ਅਗਸਤ ਤੱਕ ਹਿਮਾਚਲ ਦੇ ਧਰਮਸ਼ਾਲਾ ਵਿੱਚ ਧਿਆਨ ਕੇਂਦਰ ਕਰਨ ਜਾ ਰਹੇ ਹਨ। ਧਿਆਨ ਕੇਂਦਰ ਵਿੱਚ ਕੇਜਰੀਵਾਲ ਸੋਮਵਾਰ ਨੂੰ ਪਹੁੰਚਣਗੇ ਅਤੇ ਮੰਗਲਵਾਰ ਨੂੰ ਸਤਰ ਵਿੱਚ ਸ਼ਾਮਲ ਹੋਣਗੇ।
ਕੇਜਰੀਵਾਲ ਨੂੰ ਇਸ ਦੌਰਾਨ ਅਖਬਾਰਾਂ, ਟੀ ਵੀ ਅਤੇ ਸੋਸ਼ਲ ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਕੇ ਰੱਖਣੀ ਹੋਵੇਗੀ। ਇਸ ਦੌਰਾਨ ਦਿੱਲੀ ਵਿੱਚ ਉਸ ਦੀ ਜ਼ਿੰਮੇਵਾਰੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸੰਭਾਲੇਗਾ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਬੰਗਲੁਰੂ ਵਿੱਚ ਧਿਆਨ ਕੇਂਦਰ ਵਿੱਚ ਜਾ ਚੁੱਕੇ ਹਨ।
ਹਾਲਾਂਕਿ ਦਿਲਚਸਪ ਗੱਲ ਇਹ ਹੈ ਕਿ ਪਿਛਲੇ ਸਾਲ ਧਿਆਨ ਕੇਂਦਰ ਵਿੱਚ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਮੋਦੀ ਸਰਕਾਰ ਨਾਲ ਲੜਾਈ ਟਲੀ ਨਹੀਂ ਹੈ। ਹਾਲ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰਦੇ ਹੋਏ ਕੇਜਰੀਵਾਲ ਨੇ ਪੀ ਐੱਮ ਮੋਦੀ 'ਤੇ ਉਸ ਨੂੰ ਜਾਨ ਤੋਂ ਮਾਰਨ ਦਾ ਵੀ ਦੋਸ਼ ਲਾਇਆ ਸੀ।