Latest News

ਬੱਦੋਵਾਲ ਹਾਦਸੇ ਦਾ 25 ਲੱਖ 'ਚ ਸਮਝੌਤਾ

Published on 19 Aug, 2016 11:46 AM.

ਮੁੱਲਾਂਪੁਰ ਦਾਖਾ (ਗੁਰਮੇਲ ਮੈਲਡੇ)
ਬੀਤੇ ਕਲ੍ਹ ਹੋਏ ਸੜਕ ਹਾਦਸੇ ਦੌਰਾਨ ਪਿੰਡ ਬਦੋਵਾਲ ਦੇ ਰਹਿਣ ਵਾਲੇ ਹਰਦੇਵ ਸਿੰਘ ਅਤੇ ਉਸ ਦੇ ਪੁੱਤਰ ਦੀ ਹੋਈ ਮੌਤ ਤੋਂ ਬਾਅਦ ਕਾਂਗਰਸੀ ਸਾਂਸਦ ਰਵਨੀਤ ਬਿੱਟੂ, ਵਿਧਾਇਕ ਭਾਰਤ ਭੂਸ਼ਣ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਵਿਧਾਇਕ ਸੁਰਿੰਦਰ ਡਾਬਰ ਅਤੇ ਆਮ ਆਦਮੀ ਪਾਰਟੀ ਦੇ ਸੀਨਅਰ ਆਗੂ ਹਰਵਿੰਦਰ ਸਿੰਘ ਫੂਲਕਾ ਨੇ ਪਰਵਾਰਕ ਮੈਂਬਰਾਂ ਨਾਲ ਹਮਦਰਦੀ ਜਤਾਉਦਿਆਂ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਜਾਮ ਲਾ ਕੇ ਸੜਕੀ ਆਵਾਜਾਈ ਕਈ ਘੰਟੇ ਬੰਦ ਰੱਖੀ ਸੀ ਅਤੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਰੱਖੀ ਸੀ । ਇਸ ਮੌਕੇ ਹਲਕਾ ਗਿੱਲ ਦੇ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨੇ ਪੁੱਜੇ ਕੇ ਪਰਵਾਰ ਨਾਲ ਹਮਦਰਦੀ ਜਤਾਉਦਿਆਂ ਵਿਸ਼ਵਾਸ ਦਿਵਾਇਆ ਸੀ ਕਿ ਉਹ ਪਰਵਾਰ ਦੀ ਹਰ ਪਖੋਂ ਮਦਦ ਕਰਨਗੇ ਤਾਂ ਇਸ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ ਸੀ। ਅੱਜ ਕੀਤੇ ਵਾਅਦੇ ਅਨੁਸਾਰ ਪੀੜਤ ਪਰਵਾਰ ਦੇ ਘਰ ਹਲਕਾ ਵਿਧਾਇਕ ਸ਼ਿਵਾਲਿਕ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਪੁੱਜੇ ਤਾਂ ਉਥੇ ਪਿੰਡ ਵਾਸੀਆਂ, ਪਰਵਾਰਕ ਮੈਂਬਰਾ ਤੇ ਹੋਰ ਆਗੂਆਂ ਨੇ ਪਰਵਾਰ ਨੂੰ 60 ਲੱਖ ਰੁਪਏ ਨਗਦ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਤਾਂ ਦੋਹਾਂ ਵਿਧਾਇਕਾਂ ਨੇ ਲੰਬੀ ਗੱਲਬਾਤ ਤੋਂ ਬਾਅਦ ਪਰਵਾਰ ਨੂੰ 25 ਲੱਖ ਰੁਪਏ, ਨਗਦ 10 ਲੱਖ ਰੁਪਏ ਬੀਮਾ ਕਲੇਮ, ਭਾਈ ਪੂਰਨ ਸਿੰਘ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਅਤੇ ਪਰਵਾਰ ਦੇ ਇਕ ਮੈਂਬਰ ਨੂੰ ਉਸ ਦੀ ਯੋਗਤਾ ਅਨੁਸਾਰ ਨੌਕਰੀ ਦੇਣ ਦੀ ਗੱਲ ਕਹੀ ਤਾਂ ਇਸ 'ਤੇ ਪਰਵਾਰ ਦੀ ਸਹਿਮਤੀ ਹੋ ਗਈ।
ਇਸ ਤੋਂ ਪਹਿਲਾਂ ਅੱਜ ਬੱਦੋਵਾਲ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਪੀੜਤ ਪÝਿਰਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮਾਨ ਨੇ ਕਿਹਾ ਕਿ ਇਹ ਬਾਦਲ ਦੀਆ ਬੱਸਾਂ ਦੀ ਪਹਿਲੀ ਘਟਨਾ ਨਹੀਂ, ਹਰ ਤੀਜੇ ਦਿਨ ਇਨ੍ਹਾਂ ਦੁਆਰਾ ਕੀਤੇ ਹਾਦਸਿਆਂ ਨਾਲ ਵੱਸਦੇ ਘਰਾਂ ਉਜੜਦੇ ਹਨ। ਸ੍ਰ. ਮਾਨ ਨੇ ਕਿਹਾ ਕਿ ਇਹ ਹਾਦਸਾ ਨਹੀਂ ਕਤਲ ਹੈ, ਬੱਸ ਮਾਲਕਾਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਪੀੜਤ ਪਰਵਾਰ ਨੂੰ ਬਾਦਲ ਪਰਵਾਰ ਆਪਣੇ ਨਿੱਜੀ ਖਜ਼ਾਨੇ ਵਿੱਚੋਂ ਆਰਥਿਕ ਸਹਾਇਤਾ ਕਰੇ ਤਾਂ ਜੋ ਬਾਕੀ ਰਹਿੰਦਾ ਪਰਵਾਰ ਆਪਣਾ ਕਾਰੋਬਾਰ ਚਲਦਾ ਰੱਖ ਸਕੇ। ਮਾਨ ਨੇ ਇਹ ਵੀ ਕਿਹਾ ਕਿ ਅਜਿਹੇ ਹਾਦਸਿਆਂ ਦਾ ਸਰਕਾਰੀ ਖਜ਼ਾਨੇ 'ਤੇ ਬੋਝ ਨਾ ਪਵੇ, ਕਿਉਂਕਿ ਇਹ ਲੋਕਾਂ ਦੀਆਂ ਜੇਬਾਂ ਵਿੱਚੋਂ ਜਾਂਦਾ ਹੈ। ਜਦੋਂ ਪੱਤਰਕਾਰਾਂ ਨੇ ਭਗਵੰਤ ਮਾਨ ਨੂੰ ਪੁਛਿਆ ਕਿ ਜੇ ਸਰਕਾਰ ਨੇ ਕੋਈ ਹਾਦਸੇ ਦੇ ਪੀੜਤਾਂ ਲਈ ਸਹਾਇਤਾ ਨਾ ਦੇਣ ਦਾ ਐਲਾਨ ਕੀਤਾ ਤਾਂ ਤੁਸੀਂ ਕੀ ਐਕਸ਼ਨ ਕਰੋਗੇ। ਮਾਨ ਨੇ ਕਿਹਾ ਕਿ ਇਹ ਪਰਵਾਰ ਦੇ ਸਲਾਹ-ਮਸ਼ਵਰੇ 'ਤੇ ਨਿਰਭਰ ਹੈ। ਜਿਵੇਂ ਪਰਵਾਰ ਕਹੇਗਾ, ਉਸ ਮੁਤਾਬਿਕ ਹੀ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਆਪ ਦੀ ਸਰਕਾਰ ਆਵੇਗੀ ਤਾਂ ਬਾਦਲ ਪਰਵਾਰ ਦੀਆਂ ਬੱਸਾਂ ਦੇ ਰੂਟ ਬੰਦ ਕਰਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੂਟ ਪਰਮਿਟ ਦਿੱਤੇ ਜਾਣਗੇ। ਪੀੜਤ ਪਰਵਾਰ ਨਾਲ ਦੁੱਖ ਸਾਂਝਾ ਕਰਨ ਸਮੇਂ ਸਾਂਸਦ ਮਾਨ ਨੇ ਜਦ ਐੱਸ ਐੱਸ ਪੀ ਸ੍ਰ ਉਪਿੰਦਰਜੀਤ ਸਿੰਘ ਘੁੰਮਣ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਅੱਗੋਂ ਕਿਹਾ ਕਿ ਪਰਵਾਰ ਨਾਲ ਸਮਝੌਤੇ ਦੀ ਗੱਲ ਚੱਲ ਰਹੀ ਹੈ, ਜਦ ਮਾਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਤਾਂ ਅੱਗੋਂ ਘੁੰਮਣ ਨੇ ਕਿਹਾ ਕਿ ਪਿੰਡ ਦੇ ਸਰਪੰਚ ਨਾਲ ਰਾਬਤਾ ਕਾਇਮ ਹੈ ਤਾਂ ਮਾਨ ਨੇ ਕਿਹਾ ਕਿ ਸਰਪੰਚ ਤਾਂ ਮੇਰੇ ਨਾਲ ਪੀੜਤ ਪਰਵਾਰ ਦੇ ਘਰ ਬੈਠਾ ਹੈ, ਕਿਹੜੀ ਗੱਲ ਚਲਦੀ ਹੈ, ਕੀ ਕੋਈ ਜਹਾਜ਼ ਅਗਵਾ ਹੋ ਗਿਆ? ਬਾਦਲ ਦੀ ਕਾਤਲ ਬੱਸ ਨੇ ਪਿਓ-ਪੁੱਤ ਮਾਰ ਦਿੱਤੇ ਹਨ। ਪਿੰਡ ਦੇ ਸਰਪੰਚ ਅਮਰਜੋਤ ਸਿੰਘ ਨੇ ਕਿਹਾ ਕਿ ਬਾਦਲ ਪਰਵਾਰ ਦੀਆਂ ਬੱਸਾਂ ਦਾ ਪਿਛਲੇ ਦੋ ਮਹੀਨਿਆਂ ਅੰਦਰ ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਇਹ ਚੌਥਾ ਹਾਦਸਾ ਹੈ। ਡਰਦੇ ਲੋਕ ਬਾਦਲ ਦੀ ਲੰਘਦੀ ਬੱਸ ਤੋਂ ਪਾਸਾ ਵੱਟ ਕੇ ਸਾਇਡ 'ਤੇ ਰੁੱਕ ਜਾਂਦੇ ਹਨ, ਇਨ੍ਹਾਂ ਬੱਸਾਂ ਨੇ ਲੋਕਾਂ ਦੇ ਮਨਾਂ ਅੰਦਰ ਦਹਿਸ਼ਤ ਪੈਦਾ ਕੀਤੀ ਹੋਈ ਹੈ।
ਇੱਥੇ ਦੱਸਣਯੋਗ ਹੈ ਕਿ ਪਿੰਡ ਬੱਦੋਵਾਲ ਅੰਦਰ ਇੰਨਾਂ ਮਾਤਮ ਛਾ ਗਿਆ ਕਿ ਲੋਕਾਂ ਨੇ ਆਪਣੇ ਘਰਾਂ ਅੰਦਰ ਚੁੱਲ੍ਹੇ ਤੱਕ ਨਹੀਂ ਬਾਲੇ। ਮ੍ਰਿਤਕ ਹਰਦੇਵ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਮਨਜੀਤ ਸਿੰਘ ਦਾ ਮਿਲਾਪੜਾ ਸੁਭਾਅ ਹੋਣ ਕਰਕੇ ਲੋਕਾਂ ਦੇ ਦਿਲਾਂ ਵਿੱਚ ਵਸੇ ਹੋਏ ਸਨ। ਮਿਸਤਰੀ ਭਾਈਚਾਰਾ ਨਾਲ ਸੰਬੰਧਤ ਹੋਣ ਕਰਕੇ ਅੱਜ ਕਾਰਖਾਨਾ ਸੁੰਨਾ ਪਿਆ ਸੀ, ਉਹ ਬੀਤੇ ਕੱਲ੍ਹ ਦੋਵੇਂ ਮ੍ਰਿਤਕ ਪਿਉ-ਪੁੱਤ ਨਟ ਬੋਲਟ ਲੈ ਕੇ ਜਲੰਧਰ ਸ਼ਹਿਰ ਵਿਖੇ ਜਾ ਰਹੇ ਸਨ ਜੋ ਕਿ ਇਹ ਪਿੰਡ ਲਾਗੇ ਹੀ ਹਾਦਸਾ ਵਾਪਰ ਗਿਆ। ਇਸ ਮੌਕੇ ਸਾਬਕਾ ਵਿਧਾਇਕ ਤਰਸੇਮ ਜੋਧਾਂ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਅਕਾਲੀ ਆਗੂ ਸੁਖਦੇਵ ਸਿੰਘ ਚੱਕ ਕਲਾਂ, ਆਪ ਆਗੂ ਜਗਰੂਪ ਸਿੰਘ ਜਰਖੜ, ਆਪ ਆਗੂ ਪ੍ਰਕਾਸ਼ ਸਿੰਘ ਜੰਡਾਲੀ, ਲੁਧਿਆਣਾ ਪੂਰਬੀ ਤੋਂ ਆਪ ਦੇ ਉਮੀਦਵਾਰ ਦਲਜੀਤ ਸਿੰਘ ਗਰੇਵਾਲ, ਕਾਮਰੇਡ ਪ੍ਰਕਾਸ਼ ਸਿੰਘ ਹਿੱਸੋਵਾਲ, ਬੀਬੀ ਸਰਬਜੀਤ ਕੌਰ ਜਗਰਾਓਂ, ਕਾਂਗਰਸ ਦੇ ਸੂਬਾ ਕਾਰਜਕਾਰੀ ਮੈਂਬਰ ਅਨੰਦਸਾਰੂਪ ਸਿੰਘ ਮੋਹੀ ਸਮੇਤ ਹੋਰ ਵੀ ਹਾਜ਼ਰ ਸਨ। ਖ਼ਬਰ ਲਿਖੇ ਜਾਣ ਤੱਕ ਪੀੜਤ ਪਰਵਾਰ ਤੇ ਪ੍ਰਸ਼ਾਸਨ ਵਿਚਕਾਰ ਸਮਝੌਤਾ ਨਹੀਂ ਹੋ ਸਕਿਆ ਸੀ, ਪਿੰਡ ਦੇ ਸਰਪੰਚ ਅਮਰਜੋਤ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਨੇ ਪੀੜਤ ਪਰਵਾਰ ਨੂੰ 60 ਲੱਖ ਰੁਪਏ, ਸਰਕਾਰੀ ਨੌਕਰੀ, ਬੱਸ ਤੇ ਡਰਾਇਵਰ ਖਿਲਾਫ ਕਤਲ ਦਾ ਮੁਕੱਦਮਾ ਦਰਜ ਹੋਵੇ, ਪਰ ਮੌਕੇ 'ਤੇ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਐਸ ਐਸ ਪੀ ਉਪਿੰਦਰਜੀਤ ਸਿਘ, ਸਮੇਤ ਹੋਰ ਵੀ ਪੁਲਸ ਕਰਮਚਾਰੀ ਹਾਜ਼ਰ ਸਨ।

604 Views

e-Paper