ਪਰਗਟ ਤੇ ਬੁਲਾਰੀਆ ਵਿਰੁੱਧ ਕਾਰਵਾਈ ਮੰਗੀ ਅਕਾਲੀ ਦਲ ਨੇ


ਚੰਡੀਗੜ੍ਹ (ਦਵਿੰਦਰਜੀਤ ਸਿੰਘ ਦਰਸ਼ੀ)
ਪੰਜਾਬ ਵਿਧਾਨ ਸਭਾ 'ਚ ਅੱਜ ਅਕਾਲੀ ਦਲ ਦੇ ਚੀਫ ਵਿੱ੍ਹਪ ਅਤੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸਪੀਕਰ ਚਰਨਜੀਤ ਸਿੰਘ ਅਟਵਾਲ ਤੋਂ ਮੰਗ ਕੀਤੀ ਕਿ ਅਕਾਲੀ ਦਲ ਦੇ ਵਿਧਾਇਕ ਪਰਗਟ ਸਿੰਘ ਤੇ ਇੰਦਰਬੀਰ ਸਿੰਘ ਬੁਲਾਰੀਆ ਖਿਲਾਫ ਵਿੱ੍ਹਪ ਦੀ ਉਲੰਘਣਾ ਕਰਨ 'ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇ। ਡਾ. ਚੀਮਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਵੱਲੋਂ ਹੁਕਮਾਂ 'ਤੇ ਅਧਾਰਤ ਉਹਨਾ ਸਾਰੇ ਅਕਾਲੀ ਵਿਧਾਇਕਾਂ ਨੂੰ ਅੱਜ ਸਦਨ ਵਿਚ ਹਾਜ਼ਰ ਹੋਣ ਦੀ ਹਦਾਇਤ ਅਧੀਨ ਵਿੱ੍ਹਪ ਜਾਰੀ ਕੀਤਾ ਸੀ, ਜਿਸ ਦੀ ਦੋਵਾਂ ਵਿਧਾਇਕਾਂ ਨੇ ਉਲੰਘਣਾ ਕੀਤੀ ਹੈ। ਸ੍ਰੀ ਬੁਲਾਰੀਆ ਤਾਂ ਸਦਨ ਵਿਚ ਹਾਜ਼ਰ ਹੀ ਨਹੀਂ ਹੋਏ, ਜਦਕਿ ਪਰਗਟ ਸਿੰਘ ਆਪਣੀ ਸੀਟ ਛੱਡ ਕੇ ਆਜ਼ਾਦ ਵਿਧਾਇਕਾਂ ਦੇ ਨਾਲ ਬੈਠੇ ਰਹੇ ਤੇ ਉਹਨਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।