Latest News
ਕਲਾ ਪ੍ਰੀਸ਼ਦ ਸੱਤੀ ਹਵਾਲੇ

Published on 20 Sep, 2016 11:42 AM.


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਸਰਕਾਰ ਸਤਿੰਦਰ ਸੱਤੀ 'ਤੇ ਮਿਹਰਬਾਨ ਹੋਈ ਹੈ।ਗਾਇਕਾ ਤੇ ਟੀ.ਵੀ. ਐਂਕਰ ਸਤਿੰਦਰ ਸੱਤੀ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਚੁਣੀ ਗਈ ਹੈ। ਸੱਤੀ ਦੀ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨਾਲ ਨੇੜਤਾ ਮੰਨੀ ਜਾਂਦੀ ਹੈ।ਸੂਤਰਾਂ ਮੁਤਾਬਕ ਇਸ ਗੱਲ਼ ਦਾ ਹੀ ਉਨ੍ਹਾਂ ਨੂੰ ਲਾਹਾ ਮਿਲਿਆ ਹੈ।ਉਂਝ ਸੱਤਾ ਦਾ ਕਲਾ ਤੇ ਸਾਹਿਤ ਨਾਲ ਕੋਈ ਖਾਸ ਵਾਸਤਾ ਨਹੀਂ ਹੈ।
ਸੱਤੀ ਤੋਂ ਇਲਾਵਾ ਪੰਜਾਬੀ ਦੇ ਲੇਖਕ ਲਖਵਿੰਦਰ ਸਿੰਘ ਜੌਹਲ ਜਨਰਲ ਸਕੱਤਰ ਚੁਣੇ ਗਏ ਹਨ, ਜਦਕਿ ਇੰਜੀਨੀਅਰ ਸੁਰਿੰਦਰ ਸਿੰਘ ਵਿਰਦੀ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਉਪ ਚੇਅਰਮੈਨ ਐਲਾਨਿਆ ਗਿਆ ਹੈ।ਨਵੇਂ ਨਿਯੁਕਤ ਹੋਏ ਅਹੁਦੇਦਾਰਾਂ ਦੀ ਨਿਯੁਕਤੀ ਕਰਨ ਦਾ ਫੈਸਲਾ ਪੰਜਾਬ ਕਲਾ ਪ੍ਰੀਸ਼ਦ ਦੀ ਜਨਰਲ ਬਾਡੀ ਵੱਲੋਂ ਸੈਕਟਰ-16 ਦੇ ਕਲਾ ਭਵਨ ਵਿੱਚ ਹੋਈ ਮੀਟਿੰਗ ਦੌਰਾਨ ਲਿਆ ਗਿਆ।ਪੰਜਾਬ ਸਰਕਾਰ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਲਈ ਐਸ.ਐਸ. ਵਿਰਦੀ, ਸਤਿੰਦਰ ਸੱਤੀ ਤੇ ਲਖਵਿੰਦਰ ਜੌਹਲ ਦੇ ਨਾਵਾਂ ਦੀ ਸਿਫਾਰਸ਼ ਕੀਤੀ ਗਈ ਸੀ।
ਕਾਬਲੇਗੌਰ ਹੈ ਕਿ ਸੱਤੀ ਦੇ ਨਾਂਅ 'ਤੇ ਵਿਵਾਦ ਵੀ ਛਿੜਿਆ ਰਿਹਾ ਹੈ। ਸਾਹਿਤ, ਕਲਾ ਤੇ ਸੰਗੀਤ ਨਾਲ ਜੁੜੇ ਵਿਦਵਾਨਾਂ ਤੇ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰੀਸ਼ਦ ਦੇ ਪਿਛੋਕੜ ਨੂੰ ਵੇਖਦਿਆਂ ਕੱਦਾਵਰ ਵਿਅਕਤੀਆਂ ਨੂੰ ਇਹ ਅਹੁਦੇ ਦੇਣੇ ਚਾਹੀਦੇ ਹਨ ਤਾਂ ਜੋ ਕਲਾਕਾਰਾਂ ਦੇ ਮੱਕੇ ਵੱਜੋਂ ਜਾਣੀ ਜਾਂਦੀ ਇਸ ਸੰਸਥਾ ਦੀ ਮਾਣ ਮਰਿਆਦਾ, ਵੱਕਾਰ ਤੇ ਰੁਤਬੇ ਨੂੰ ਸੱਟ ਨਾ ਵੱਜੇ।

712 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper