Latest News
ਗੁਲਜ਼ਾਰ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ
ਨਾਮਵਰ ਗੀਤਕਾਰ, ਸੰਵਾਦ ਲੇਖਕ ਅਤੇ ਫਿਲਮਕਾਰ ਗੁਲਜ਼ਾਰ ਨੂੰ ਸਾਲ 2013 ਲਈ ਭਾਰਤੀ ਸਿਨੇਮਾ ਦੇ ਸਰਵ-ਉੱਚ ਸਨਮਾਨ \'ਦਾਦਾ ਸਾਹਿਬ ਫਾਲਕੇ ਪੁਰਸਕਾਰ\' ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਪੁਰਸਕਾਰ ਭਾਰਤੀ ਸਿਨੇਮਾ ਦੇ ਵਿਕਾਸ \'ਚ ਅਹਿਮ ਯੋਗਦਾਨ ਲਈ ਭਾਰਤ ਸਰਕਾਰ ਦੀ ਤਰਫੋਂ ਹਰ ਸਾਲ ਦਿੱਤਾ ਜਾਂਦਾ ਹੈ। ਗੁਲਜ਼ਾਰ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ 45ਵੀਂ ਫਿਲਮੀ ਹਸਤੀ ਹਨ। ਇਸ ਪੁਰਸਕਾਰ ਅਧੀਨ ਇੱਕ ਸੋਨ ਕਮਲ, 10 ਲੱਖ ਰੁਪਏ ਦੀ ਨਗਦ ਰਕਮ ਤੇ ਇੱਕ ਸ਼ਾਲ ਦਿੱਤਾ ਜਾਂਦਾ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਇੱਥੇ ਵਿਗਿਆਨ ਭਵਨ ਵਿੱਚ ਹੋਣ ਵਾਲੇ ਇੱਕ ਸਮਾਰੋਹ \'ਚ ਗੁਲਜ਼ਾਰ ਨੂੰ ਇਸ ਸਨਮਾਨ ਨਾਲ ਨਿਵਾਜਣਗੇ।\r\nਗੁਲਜ਼ਾਰ ਨੇ ਕਈ ਚਰਚਿਤ ਫਿਲਮਾਂ ਆਂਧੀ, ਹੂ-ਤੂ-ਤੂ, ਮਾਚਿਸ ਅਤੇ ਮਾਸੂਮ ਵਰਗੀਆਂ ਫਿਲਮਾਂ ਲਈ ਗੀਤ ਲਿਖੇ ਅਤੇ ਕਈ ਫਿਲਮਾਂ ਦਾ ਨਿਰਮਾਣ ਵੀ ਕੀਤਾ। ਉਹ ਕਵੀ, ਪੱਟਕਥਾ ਲੇਖਕ, ਫਿਲਮ ਨਿਰਦੇਸ਼ਕ ਅਤੇ ਨਾਟਕਕਾਰ ਵੀ ਹਨ। ਉਨ੍ਹਾ ਦੀਆਂ ਰਚਨਾਵਾਂ ਮੁੱਖ ਤੌਰ \'ਤੇ ਹਿੰਦੀ, ਉਰਦੂ ਤੇ ਪੰਜਾਬੀ \'ਚ ਹਨ, ਪਰ ਉਨ੍ਹਾ ਬ੍ਰਿਜ ਭਾਸ਼ਾ, ਖੜੀ ਬੋਲੀ, ਮਾਰਵਾੜੀ ਤੇ ਹਰਿਆਣਵੀ \'ਚ ਵੀ ਰਚਨਾਵਾਂ ਲਿਖੀਆਂÎ ਹਨ।\r\nਗੁਲਜ਼ਾਰ ਨੂੰ 2002 ਦਾ ਸਾਹਿਤ ਅਕਾਦਮੀ ਪੁਰਸਕਾਰ ਅਤੇ 2004 \'ਚ ਭਾਰਤ ਸਰਕਾਰ ਦੀ ਤਰਫੋਂ ਦਿੱਤੇ ਜਾਣ ਵਾਲੇ ਤੀਸਰੇ ਸਰਵ-ਉੱਚ ਨਾਗਰਿਕ ਸਨਮਾਨ ਪਦਮ-ਭੂਸ਼ਣ ਨਾਲ ਵੀ ਸਨਮਾਨਿਆ ਜਾ ਚੁੱਿਕਆ ਹੈ। ਉਨ੍ਹਾ ਨੂੰ 2009 \'ਚ ਡੈਨੀ ਬੋਇਲ ਨਿਰਦੇਸ਼ਤ ਫਿਲਮ \'ਸਲੱਮਡਾਗ ਮਿਲਿਅਨੇਅਰ\' \'ਚ ਵੀ ਆਪਣੇ ਗੀਤ \'ਜੈ ਹੋ\' ਲਈ ਸਰਵੋਤਮ ਗੀਤ ਦਾ ਆਸਕਰ ਪੁਰਸਕਾਰ ਮਿਲ ਚੁੱਕਿਆ ਹੈ। ਇਸ ਗੀਤ ਲਈ ਉਨ੍ਹਾ ਨੂੰ ਗ੍ਰੈਮੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਚੁੱਕਿਆ ਹੈ। ਗੁਲਜ਼ਾਰ ਨੇ ਫਿਲਮੀ ਦੁਨੀਆ \'ਚ ਸ਼ੁਰੂਆਤੀ ਦਿਨਾਂ \'ਚ ਬਿਮਲ ਰਾਏ, ਹਰਿਸ਼ਕੇਸ਼ ਮੁਖਰਜੀ ਅਤੇ ਹੇਮੰਤ ਕੁਮਾਰ ਨਾਲ ਸਹਾਇਕ ਦੇ ਤੌਰ \'ਤੇ ਕੰਮ ਸ਼ੁਰੂ ਕੀਤਾ। ਬਿਮਲ ਰਾਏ ਦੀ ਫਿਲਮ \'ਬੰਦਿਨੀ\' ਲਈ ਗੁਲਜ਼ਾਰ ਨੇ ਆਪਣਾ ਪਹਿਲਾ ਗੀਤ ਲਿਖਿਆ। ਉਨ੍ਹਾ ਨਿਰਦੇਸ਼ਕ ਦੇ ਰੂਪ ਵਿੱਚ ਆਪਣੇ ਸਫਰ ਦੀ ਸ਼ੁਰੂਆਤ 1971 \'ਚ \'ਮੇਰੇ ਆਪਣੇ\' ਨਾਲ ਕੀਤੀ। ਇਸ ਤੋਂ ਬਾਅਦ 1972 \'ਚ ਆਈ ਸੰਜੀਵ ਕੁਮਾਰ ਤੇ ਜਯਾ ਭਾਦੜੀ ਦੀ ਫਿਲਮ \'ਕੋਸ਼ਿਸ਼\' ਬਣਾਈ, ਜਿਹੜੀ ਇੱਕ ਗੁੰਗੇ-ਬੋਲੇ ਜੋੜੇ ਦੀ ਜ਼ਿੰਦਗੀ \'ਤੇ ਆਧਾਰਤ ਕਹਾਣੀ ਸੀ।\r\nਇਸ ਫਿਲਮ ਨੇ ਸਮੀਖਿਆਕਾਰਾਂ ਨੂੰ ਵੀ ਹੈਰਾਨ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾ ਆਂਧੀ, ਮੌਸਮ, ਅੰਗੂਰ ਅਤੇ ਨਮਕੀਨ ਵਰਗੀਆਂ ਫਿਲਮਾਂ ਨਿਰਦੇਸ਼ਤ ਕੀਤੀਆਂ, ਜਿਨ੍ਹਾਂ \'ਚ ਸੰਜੀਵ ਕੁਮਾਰ ਨੇ ਅਦਾਕਾਰੀ ਕੀਤੀ ਸੀ।

154 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper