Latest News
ਛਤੀਸਗੜ੍ਹ 'ਚ ਨਕਸਲੀ ਹਮਲਾ; 15 ਹਲਾਕ, 10 ਜ਼ਖਮੀ
ਛਤੀਸਗੜ੍ਹ ਦੇ ਬੀਜਾਪੁਰ ਅਤੇ ਬਸਤਰ ਜ਼ਿਲ੍ਹਿਆਂ \'ਚ ਨਕਸਲੀਆਂ ਵੱਲੋਂ ਇੱਕ ਬੱਸ ਨੂੰ ਉਡਾਉਣ ਅਤੇ ਘਾਤ ਲਾ ਕੇ ਕੀਤੇ ਗਏ ਦੂਸਰੇ ਹਮਲੇ \'ਚ ਇੱਕ ਪੋਲਿੰਗ ਪਾਰਟੀ ਦੇ 7 ਮੈਂਬਰ ਅਤੇ ਸੀ ਆਰ ਪੀ ਦੇ 6 ਜਵਾਨਾਂ ਸਣੇ 15 ਵਿਅਕਤੀ ਮਾਰੇ ਗਏ ਹਨ।rnਬੀਜਾਪੁਰ ਜ਼ਿਲ੍ਹੇ ਦੇ ਕੇਤੁਲਨਲ \'ਚ ਚੋਣ ਅਮਲੇ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਲਿਜਾ ਰਹੀ ਬੱਸ ਬਾਅਦ ਦੁਪਹਿਰ ਇੱਕ ਵਜੇ ਦੇ ਕਰੀਬ ਇੱਕ ਬਾਰੂਦੀ ਸੁਰੰਗ ਦੀ ਲਪੇਟ \'ਚ ਆ ਗਈ। ਇਹ ਬੱਸ ਜਦ ਕੇਤੁਲਨਲ ਪਿੰਡ ਕੋਲ ਪਹੁੰਚੀ ਤਾਂ ਮੌਕੇ ਦੀ ਉਡੀਕ ਵਿੱਚ ਬੈਠੇ ਮਾਓਵਾਦੀਆਂ ਨੇ ਬੱਸ ਨੂੰ ਨਿਸ਼ਾਨਾ ਬਣਾ ਕੇ ਬਾਰੂਦੀ ਸੁਰੰਗ ਦਾ ਧਮਾਕਾ ਕਰ ਦਿੱਤਾ। ਵਧੀਕ ਪੁਲਸ ਮੁਖੀ (ਨਕਸਲ ਅਪ੍ਰੇਸ਼ਨ) ਆਰ ਕੇ ਵਿੱਜ ਨੇ ਦੱਸਿਆ ਕਿ ਜਦ ਸੁਰੱਖਿਆ ਕਰਮੀਆਂ ਨੇ ਜੁਆਬੀ ਹਮਲਾ ਕੀਤਾ ਤਾਂ ਮਾਓਵਾਦੀ ਜੰਗਲ ਵੱਲ ਫਰਾਰ ਹੋ ਗਏ। ਉਨ੍ਹਾ ਦੱਸਿਆ ਕਿ ਇਸ ਹਮਲੇ ਦੀ ਖਬਰ ਸੁਣ ਕੇ ਵਾਧੂ ਸੁਰੱਖਿਆ ਬਲ ਮੌਕੇ \'ਤੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਜੰਗਲ \'ਚੋਂ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਸੂਬੇ ਦੇ ਮੁੱਖ ਚੋਣ ਅਧਿਕਾਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਬੀਜਾਪੁਰ ਜ਼ਿਲ੍ਹੇ \'ਚ ਹੋਏ ਨਕਸਲੀ ਹਮਲੇ \'ਚ 7 ਚੋਣ ਅਧਿਕਾਰੀ ਮਾਰੇ ਗਏ ਹਨ। ਉਨ੍ਹਾ ਦੱਸਿਆ ਕਿ ਇਸ ਹਮਲੇ \'ਚ ਕਈ ਵੋਟਿੰਗ ਮਸ਼ੀਨਾਂ ਵੀ ਨੁਕਸਾਨੀਆਂ ਗਈਆਂ ਹੋਣਗੀਆਂ ਅਤੇ ਸੰਬੰਧਤ ਸਥਾਨਾਂ \'ਤੇ ਦੁਬਾਰਾ ਚੋਣ ਕਰਵਾਈ ਜਾਵੇਗੀ। ਨਕਸਲ ਪ੍ਰਭਾਵਿਤ ਬਸਤਰ ਹਲਕੇ \'ਚ ਚੋਣ 10 ਅਪ੍ਰੈਲ ਨੂੰ ਕਰਵਾਈ ਗਈ ਸੀ।rnਵਿੱਜ ਨੇ ਦੱਸਿਆ ਕਿ 10 ਅਪ੍ਰੈਲ ਨੂੰ ਪਈਆਂ ਵੋਟਾਂ ਤੋਂ ਬਾਅਦ ਪੋਲਿੰਗ ਪਾਰਟੀਆਂ ਦੀ ਵਾਪਸੀ ਹੋ ਰਹੀ ਹੈ ਤੇ ਇਸ ਦੌਰਾਨ ਚੋਣ ਅਮਲੇ ਦੇ ਕੁਝ ਮੈਂਬਰ ਪੈਦਲ ਨਾ ਚੱਲ ਸਕਣ ਕਾਰਨ ਬੱਸ ਵਿੱਚ ਸਵਾਰ ਹੋ ਗਏ ਸਨ। ਇਹ ਬੱਸ ਜਦ ਕੇਤੁਲਨਲ ਪਿੰਡ ਦੇ ਕੋਲ ਪਹੁੰਚੀ ਤਾਂ ਨਕਸਲੀਆਂ ਨੇ ਬਾਰੂਦੀ ਸੁਰੰਗ \'ਚ ਧਮਾਕਾ ਕਰ ਦਿੱਤਾ, ਜਿਸ ਨਾਲ ਬੱਸ ਨੁਕਸਾਨੀ ਗਈ। ਇਸ ਦੇ ਨਾਲ ਹੀ ਨਕਸਲੀਆਂ ਨੇ ਗੋਲੀਬਾਰੀ ਵੀ ਸ਼ੁਰੂ ਕਰ ਦਿੱਤੀ।rnਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ \'ਚ ਪੋਲਿੰਗ ਪਾਰਟੀ ਦੇ 7 ਮੈਂਬਰਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਇਸ ਬੱਸ ਦੇ ਪਿੱਛੇ ਪੁਲਸ ਮੁਲਾਜ਼ਮ ਆ ਰਹੇ ਸਨ, ਜਿਨ੍ਹਾਂ ਜਵਾਬੀ ਕਾਰਵਾਈ ਕੀਤੀ।rnਸੂਬੇ ਦੇ ਸੀਨੀਅਰ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਨਕਸਲੀਆਂ ਨੇ ਇੱਕ ਹੋਰ ਘਟਨਾ \'ਚ ਬਸਤਰ ਜ਼ਿਲ੍ਹੇ \'ਚ ਇੱਕ ਐਂਬੂਲੈਂਸ ਨੂੰ ਧਮਾਕਾ ਕਰਕੇ ਉਡਾ ਦਿੱਤਾ, ਜਿਸ ਵਿੱਚ ਸੀ ਆਰ ਪੀ ਦੇ 5 ਜਵਾਨਾਂ ਦੀ ਮੌਤ ਹੋ ਗਈ ਤੇ 4 ਹੋਰ ਜ਼ਖਮੀ ਹੋ ਗਏ। ਇਹ ਘਟਨਾ ਕਾਮਨਰ ਪਿੰਡ \'ਚ ਵਾਪਰੀ, ਜਦ ਸੀ ਆਰ ਪੀ ਦੀ 80ਵੀਂ ਬਟਾਲੀਅਨ ਨਾਲ ਸੰਬੰਧਤ 9 ਜਵਾਨ 108 ਸੰਜੀਵਨੀ ਐਂਬੂਲੈਂਸ ਰਾਹੀਂ ਜਗਦਲਪੁਰ ਜ਼ਿਲ੍ਹਾ ਹੈੱਡਕੁਆਰਟਰ ਵੱਲ ਜਾ ਰਹੇ ਸਨ।rnਅਧਿਕਾਰੀਆਂ ਨੇ ਦੱਸਿਆ ਕਿ ਵਾਰਦਾਤ ਵਾਲੀ ਥਾਂ ਸੰਘਣੇ ਜੰਗਲਾਂ \'ਚ ਹੋਣ ਕਾਰਨ ਉਥੋਂ ਖਬਰਾਂ ਆਉਣ \'ਚ ਦੇਰੀ ਹੋ ਰਹੀ ਹੈ ਤੇ ਪੁਲਸ ਅਧਿਕਾਰੀ ਸਥਿਤੀ \'ਤੇ ਨਜ਼ਰ ਰੱਖ ਰਹੇ ਹਨ।

125 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper