2026 ਦੀਆਂ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਕਰੇਗਾ ਜਪਾਨ


ਦਨਾਂਗ (ਵੀਅਤਨਾਮ) (ਨਵਾਂ ਜ਼ਮਾਨਾ ਸਰਵਿਸ)
ਜਪਾਨ ਦੇ ਏਇਚੀ ਪ੍ਰੀਫੈਕਚਰ ਅਤੇ ਉਸ ਦੀ ਰਾਜਧਾਨੀ ਨਗੋਆ ਨੂੰ 2026 ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਸੌਂਪੀ ਗਈ ਹੈ, ਜਿਹੜੀ ਦੇਸ਼ ਦੇ ਕੌਮਾਂਤਰੀ ਖੇਡ ਕੈਲੰਡਰ 'ਚ ਇੱਕ ਹੋਰ ਵੱਡਾ ਮੁਕਾਬਲਾ ਹੋਵੇਗਾ।
ਏਇਚੀ ਪ੍ਰੀਫੈਕਚਰ ਦੇ ਗਵਰਨਰ ਹਿਦੀਦੀ ਉਹੂਮੁਗ ਅਤੇ ਨਗੋਆ ਸ਼ਹਿਰ ਦੇ ਮੇਅਰ ਤਕਾਸ਼ੀ ਤਾਵਾਮੁਰਾ ਨੇ ਦਨਾਂਗ 'ਚ ਓ ਸੀ ਏ ਦੀ ਆਮ ਸਭਾ ਦੀ ਮੀਟਿੰਗ ਦੌਰਾਨ ਏਸ਼ੀਆਈ ਉਲੰਪਿਕ ਕੌਂਸਲ ਨੇ ਉਨ੍ਹਾ ਨੂੰ ਮੇਜ਼ਬਾਨੀ ਸੌਂਪਣ ਦੀ ਪੁਸ਼ਟੀ ਕੀਤੀ। ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆ ਨੇ 2018 'ਚ ਪਿਓਂਗਚਾਂਗ 'ਚ ਸਰਦ ਰੁੱਤ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨੀ ਹੈ, ਜਦਕਿ ਟੋਕੀਉ 2020 ਦੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ। ਸਰਦ ਰੁੱਤ ਖੇਡਾਂ 2022 'ਚ ਬੀਜਿੰਗ 'ਚ ਹੋਣਗੀਆਂ, ਜਦਕਿ ਟੋਕੀਓ 'ਚ 2019 'ਚ ਵਿਸ਼ਵ ਕੱਪ, 2017 'ਚ ਏਸ਼ੀਆਈ ਸਰਦ ਰੁੱਤ ਖੇਡਾਂ ਅਤੇ 2021 'ਚ ਵਿਸ਼ਵ ਤੈਰਾਕੀ ਮੁਕਾਬਲੇ ਹੋਣਗੇ।