Latest News
ਪੰਜਾਬ \'ਚ ਉਦਯੋਗਾਂ ਦੀ ਘਾਟ ਲਈ ਕਾਂਗਰਸ ਤੇ ਅਕਾਲੀ ਜ਼ਿੰਮੇਵਾਰ : ਕੇਜਰੀਵਾਲ
ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ \'ਚ ਚੋਣ ਪ੍ਰਚਾਰ ਕਰਨ ਲਈ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੋ ਪੰਜਾਬ ਦੇ ਤਿੰਨ ਦਿਨਾਂ ਦੌਰੇ \'ਤੇ ਆਏ ਹੋਏ ਹਨ, ਸ਼ਨੀਵਾਰ ਨੂੰ ਲੁਧਿਆਣਾ ਵਿਖੇ ਪੁੱਜੇ। ਉਨ੍ਹਾ ਦੇ ਜਲੰਧਰ ਬਾਈਪਾਸ \'ਤੇ ਪੁੱਜਣ \'ਤੇ ਉਨ੍ਹਾਂ ਦੇ ਸਮੱਰਥਕਾਂ ਵੱਲੋਂ ਕੇਜਰੀਵਾਲ ਦਾ ਭਾਰੀ ਸਵਾਗਤ ਕੀਤਾ ਗਿਆ। ਇਸ ਮੌਕੇ ਕੇਜਰੀਵਾਲ ਨੂੰ ਫੁੱਲ-ਮਾਲਾਵਾਂ ਪਹਿਨਾਈਆਂ ਗਈਆਂ ਅਤੇ ਉਨ੍ਹਾਂ ਦੇ ਕਾਫਲੇ \'ਤੇ ਫੁੱਲ ਵਰਖਾ ਕਰਕੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।\r\nਇਸ ਮੌਕੇ ਆਪਣੇ ਸੰਬੋਧਨ \'ਚ ਕੇਜਰੀਵਾਲ ਨੇ ਕਿਹਾ ਕਿ ਪੰਜਾਬ \'ਚ ਉਦਯੋਗਾਂ ਦੀ ਕਮੀ ਲਈ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਪਾਰਟੀਆਂ ਹੀ ਜ਼ੁੰਮੇਵਾਰ ਹਨ। ਉਨ੍ਹਾਂ ਕਿਹਾ ਕਿ ਜੇ ਕੇਂਦਰ ਦੀਆਂ ਕਾਂਗਰਸ ਸਰਕਾਰਾਂ ਨੇ ਪੰਜਾਬ \'ਚ ਉਦਯੋਗਾਂ ਦੀ ਸਥਾਪਤੀ ਲਈ ਠੋਸ ਨੀਤੀਆਂ ਨਹੀਂ ਬਣਾਈਆਂ ਤਾਂ ਅਕਾਲੀ ਦਲ ਦੀਆਂ ਗਲਤ ਨੀਤੀਆਂ ਕਾਰਨ ਇੱਥੇ ਪਹਿਲਾਂ ਤੋਂ ਚੱਲ ਰਹੇ ਉਦਯੋਗ ਹਿਜ਼ਰਤ ਕਰ ਗਏ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਅਕਾਲੀ-ਭਾਜਪਾ ਦੇ ਪਿਛਲੇ ਸ਼ਾਸਨਕਾਲ ਦੌਰਾਨ ਹੀ 17 ਸੌ ਤੋਂ ਵੱਧ ਉਦਯੋਗਕ ਇਕਾਈਆਂ ਪੰਜਾਬ ਤੋਂ ਬਾਹਰ ਜਾ ਚੁੱਕੀਆਂ ਹਨ।\r\nਕੇਜਰੀਵਾਲ ਨੇ ਕਿਹਾ ਕਿ ਦੰਗਾ ਪੀੜਤਾਂ ਦੇ ਇਨਸਾਫ ਲਈ ਕਾਂਗਰਸ ਤੇ ਅਕਾਲੀ ਦਲ ਦੋਵੇਂ ਗੰਭੀਰ ਨਹੀਂ ਹਨ। ਇਸ ਦੇ ਨਾਲ ਕਿਹਾ ਕਿ ਐੱਨ ਡੀ ਏ ਦੇ ਪੰਜ ਸਾਲਾ ਸ਼ਾਸਨਕਾਲ ਦੌਰਾਨ ਅਕਾਲੀਆਂ ਨੂੰ ਦੰਗਾ ਪੀੜਤਾਂ ਦੀ ਭੋਰਾ ਵੀ ਯਾਦ ਨਹੀਂ ਆਈ ਤੇ ਹੁਣ ਉਹ ਮਗਰਮੱਛ ਦੇ ਹੰਝੂ ਹੀ ਵਹਾ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦੇ ਸ਼ਾਸਨ ਨੂੰ ਬਦਲਨਾ ਹੋਵੇਗਾ ਅਤੇ ਇਕ ਨਵੀਂ ਸ਼ੁਰੂਆਤ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੌਜਵਾਨਾ ਦੇ ਸੁਰੱਖਿਅਤ ਭਵਿੱਖ ਦੇ ਨਾਲ-ਨਾਲ ਦੰਗਾ ਪੀੜਤਾਂ ਦੇ ਇਨਸਾਫ ਲਈ ਵੀ ਗੰਭੀਰ ਹੈ।\r\nਲੁਧਿਆਣਾ ਤੋਂ ਆਪ ਦੇ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਜੋ ਕੇਜਰੀਵਾਲ ਦੇ ਨਾਲ ਪੰਜਾਬ ਦੌਰੇ \'ਤੇ ਹਨ, ਅੱਜ ਉਨ੍ਹਾਂ ਦੇ ਨਾਲ ਲੁਧਿਆਣਾ ਪੁੱਜੇ ਅਤੇ ਲੁਧਿਆਣਾ ਬਾਈਪਾਸ ਤੋਂ ਇਕ ਵਿਸ਼ਾਲ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਰੋਡ ਸ਼ੋਅ ਨੇ ਜਲੰਧਰ-ਬਾਈਪਾਸ ਤੋਂ ਸ਼ੁਰੂ ਹੋ ਕੇ ਦਾਣਾ ਮੰਡੀ, ਜੋਧੇਵਾਲ ਬਸਤੀ ਚੌਂਕ, ਸਮਰਾਲਾ ਚੌਂਕ, ਪ੍ਰਤਾਪ ਚੌਂਕ, ਜੈਮਲ ਸਿੰਘ ਰੋਡ, ਗਿੱਲ ਰੋਡ, ਬੱਸ ਸਟੈਂਡ, ਭਾਰਤ ਨਗਰ ਚੌਂਕ, ਆਰਤੀ ਚੌਂਕ, ਘੁਮਾਰ ਮੰਡੀ, ਗੌਰਮਿੰਟ ਕਾਲਜ, ਫੁਹਾਰਾ ਚੌਂਕ, ਚਿਮਨੀ ਰੋਡ, ਹੈਬੋਵਾਲ ਚੌਂਕ, ਰਿਸ਼ੀ ਨਗਰ ਚੌਂਕ, ਕਿਚਲੂ ਨਗਰ ਪੁੱਜਣ ਤੋਂ ਬਾਅਦ ਪੀ ਏ ਯੂ ਦਾ ਚੱਕਰ ਲਗਾਇਆ। ਇਸ ਉਪਰੰਤ ਰੋਡ ਸ਼ੋਅ ਸਰਾਭਾ ਨਗਰ ਵਿਖੇ ਪਾਰਟੀ ਉਮੀਦਵਾਰ ਫੂਲਕਾ ਦੇ ਮੁੱਖ ਦਫਤਰ ਵਿਖੇ ਪੁੱਜ ਕੇ ਸਮਾਪਤ ਹੋਇਆ। ਇਸ ਦੌਰਾਨ ਅਰਵਿੰਦ ਕੇਜਰੀਵਾਲ ਚੋਣ ਮੀਟਿੰਗਾਂ ਨੂੰ ਵੀ ਸੰਬੋਧਨ ਕੀਤਾ ਅਤੇ ਪਾਰਟੀ ਵਰਕਰਾਂ \'ਚ ਨਵੇਂ ਸੰਚਾਰ ਦੀ ਰੂਹ ਫੂਕੀ। ਇਸ ਮੌਕੇ ਵੱਡੀ ਗਿਣਤੀ \'ਚ ਪਾਰਟੀ ਵਰਕਰ ਤੇ ਸਮੱਰਥਕ ਜੁਟੇ ਹੋਏ ਸਨ।

173 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper