Latest News
ਲਾਲੂ ਨਾਲ ਵਿਚਾਰਾਂ ਦੀ ਲੜਾਈ : ਰਾਮ ਕ੍ਰਿਪਾਲ ਯਾਦਵ
ਲੋਕ ਸਭਾ ਚੋਣਾਂ ਵਿੱਚ ਆਪਣੀ ਜਿੱਤ ਦਾ ਦਾਅਵਾ ਕਰਦਿਆਂ ਆਰ ਜੇ ਡੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਮ ਕ੍ਰਿਪਾਲ ਯਾਦਵ ਨੇ ਕਿਹਾ ਹੈ ਕਿ ਪਾਟਲੀਪੁੱਤਰ ਤੋਂ ਆਰ ਜੇ ਡੀ ਦੀ ਉਮੀਦਵਾਰ ਮੀਸਾ ਭਾਰਤੀ ਨਾਲ ਉਨ੍ਹਾਂ ਦਾ ਚਾਚਾ-ਭਤੀਜੀ ਦਾ ਰਿਸ਼ਤਾ ਬਣਿਆ ਰਹੇਗਾ।\r\nਰਾਮ ਕ੍ਰਿਪਾਲ ਨੇ ਦੱਸਿਆ ਕਿ ਪੂਰੇ ਦੇਸ਼ \'ਚ ਮੋਦੀ ਦੀ ਲਹਿਰ ਚੱਲ ਰਹੀ ਹੈ, ਲੋਕ ਵਿਕਾਸ ਚਾਹੁੰਦੇ ਹਨ। ਇਸ ਦੇ ਨਾਲ ਮੇਰੇ ਹੱਕ ਵਿੱਚ ਮੇਰਾ ਕੰਮ ਵੀ ਮਹੱਤਵਪੂਰਨ ਕਾਰਕ ਹੈ, ਜੋ ਮੈਨੂੰ ਜਿੱਤ ਦੁਆਏਗਾ। ਉਨ੍ਹਾ ਦਾਅਵਾ ਕੀਤਾ ਕਿ ਮੋਦੀ ਲਹਿਰ ਜਨਤਾ ਦਲ (ਯੂ) ਦੇ ਮੌਜੂਦਾ ਸਾਂਸਦ ਰੰਜਨ ਯਾਦਵ ਦੇ ਪ੍ਰਤੀ ਲੋਕਾਂ ਨੂੰ ਨਰਾਜ਼ਗੀ ਅਤੇ ਇਸ ਹਲਕੇ ਤੋਂ ਆਪਣੇ 25 ਸਾਲਾਂ ਦੇ ਰਿਸ਼ਤਿਆਂ ਦੇ ਆਧਾਰ \'ਤੇ ਉਨ੍ਹਾਂ ਨੂੰ ਜਿੱਤ ਦਾ ਪੂਰਾ ਵਿਸ਼ਵਾਸ ਹੈ। ਰਾਮ ਕ੍ਰਿਪਾਲ ਨੇ ਕਿਹਾ ਕਿ ਲਾਲੂ ਪਰਵਾਰ ਨਾਲ ਤਿੰਨ ਦਹਾਕੇ ਤੋਂ ਵੱਧ ਦਾ ਉਨ੍ਹਾ ਦਾ ਸੰਬੰਧ ਰਿਹਾ ਹੈ। ਇਹ ਵਿਚਾਰਾਂ ਦੀ ਲੜਾਈ ਹੈ, ਕਿਉਂਕਿ ਪਾਰਟੀ ਵਿਚਾਰਧਾਰਾ ਤੋਂ ਭਟਕ ਗਈ ਹੈ। ਬੱਚਿਆਂ ਨਾਲ ਰਿਸ਼ਤੇ ਰਹੇ ਹਨ, ਰਹਿਣਗੇ, ਇਸ ਵਿੱਚ ਕੀ ਬੁਰਾਈ ਹੈ। ਬਿਹਾਰ ਦੀ ਪਾਟਲੀਪੁੱਤਰ ਸੀਟ \'ਤੇ ਇਸ ਚੋਣ ਵਿੱਚ ਜਨਤਾ ਦਲ (ਯੂ) ਦੇ ਮੌਜੂਦਾ ਸਾਂਸਦ ਰੰਜਨ ਪ੍ਰਸਾਦ ਯਾਦਵ, ਭਾਜਪਾ ਦੇ ਰਾਮ ਕ੍ਰਿਪਾਲ ਯਾਦਵ, ਆਰ ਜੇ ਡੀ ਦੀ ਮੀਸਾ ਭਾਰਤੀ ਵਿਚਕਾਰ ਮੁਕਾਬਲਾ ਦਿਲਚਸਪ ਅਤੇ ਕਾਂਟੇ ਦਾ ਹੈ। ਰਾਮ ਕ੍ਰਿਪਾਲ ਅਤੇ ਰੰਜਨ ਯਾਦਵ, ਲਾਲੂ ਯਾਦਵ ਦੇ ਸਹਿਯੋਗੀ ਰਹਿ ਚੁੱਕੇ ਹਨ। ਜਦੋਂ ਕਿ ਮੀਸਾ ਉਨ੍ਹਾਂ ਦੀ ਧੀ ਹੈ। ਰੰਜਨ ਯਾਦਵ ਆਰ ਜੇ ਡੀ ਛੱਡ ਕੇ ਜਨਤਾ ਦਲ (ਯੂ) ਵਿੱਚ ਸ਼ਾਮਲ ਹੋਏ ਅਤੇ ਇੱਕ ਸਮੇਂ ਲਾਲੂ ਦੇ ਬਹੁਤ ਨਜ਼ਦੀਕੀ ਸਮਝੇ ਜਾਂਦੇ ਹਨ। ਭਾਜਪਾ \'ਚ ਸ਼ਾਮਲ ਹੋਣ ਤੋਂ ਪਹਿਲਾਂ ਰਾਮ ਕ੍ਰਿਪਾਲ ਆਰ ਜੇ ਡੀ ਦੇ ਜਨਰਲ ਸਕੱਤਰ ਸਨ।

112 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper