Latest News
ਚੋਣਾਂ ਤੋਂ ਬਾਅਦ ਕਿਸੇ ਵੀ ਭੂਮਿਕਾ ਨੂੰ ਸਵੀਕਾਰ ਕਰਾਂਗਾ : ਅਡਵਾਨੀ
ਕੇਂਦਰ ਵਿੱਚ ਅਗਲੀ ਸਰਕਾਰ ਭਾਜਪਾ ਦੀ ਬਣਾਉਣ ਦਾ ਵਿਸ਼ਵਾਸ ਜਿਤਾਉਂਦੇ ਹੋਏ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਉਨ੍ਹਾ ਨੂੰ ਜਿਹੜਾ ਵੀ ਕੰਮ ਦੇਵੇਗੀ, ਉਹ ਉਸ ਨੂੰ ਸਵੀਕਾਰ ਕਰਨਗੇ। ਗਾਂਧੀ ਨਗਰ ਲੋਕ ਸਭਾ ਖੇਤਰ ਵਿੱਚ ਬਾਵਲਾ ਤੋਂ ਰੋਡ ਸ਼ੋਅ ਸ਼ੁਰੂ ਕਰਦਿਆਂ ਅਡਵਾਨੀ ਨੇ ਕਿਹਾ ਕਿ ਇਹ ਪਹਿਲੀ ਚੋਣ ਹੈ, ਜਿੱਥੇ ਇਸ ਗੱਲ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਲੋਕ ਮੌਜੂਦਾ ਸਰਕਾਰ ਨੂੰ ਹਟਾਉਣ ਦਾ ਮਨ ਬਣਾ ਚੁੱਕੇ ਹਨ। ਇਸ ਗੱਲ \'ਚ ਕੋਈ ਸ਼ੱਕ ਨਹੀਂ ਕਿ ਭਾਜਪਾ ਨਰਿੰਦਰ ਮੋਦੀ ਦੀ ਅਗਵਾਈ \'ਚ ਸਰਕਾਰ ਬਣਾਏਗੀ। ਮੈਨੂੰ ਚੋਣਾਂ ਦੇ ਬਾਅਦ ਜਿਹੜੀ ਵੀ ਭੂਮਿਕਾ ਪੇਸ਼ ਕੀਤੀ ਜਾਵੇਗੀ, ਮੈਂ ਉਸ ਨੂੰ ਪ੍ਰਵਾਨ ਕਰਾਂਗਾ। ਉਨ੍ਹਾ ਦਾਅਵਾ ਕੀਤਾ ਕਿ ਭਾਜਪਾ ਨੂੰ ਦੱਖਣ ਭਾਰਤ ਵਿੱਚ ਚੰਗੀ ਸਫਲਤਾ ਮਿਲੇਗੀ। ਭਾਜਪਾ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਮੈਂ ਪ੍ਰਚਾਰ ਲਈ ਕੇਰਲ ਗਿਆ ਸੀ। ਮੈਂ ਮਹਿਸੂਸ ਕਰ ਸਕਦਾ ਹਾਂ ਕਿ ਭਾਜਪਾ ਇਸ ਵਾਰ ਵੀ ਦੱਖਣ ਭਾਰਤ ਵਿੱਚ ਕਾਫੀ ਸੀਟਾਂ \'ਤੇ ਜਿੱਤ ਹਾਸਲ ਕਰੇਗੀ।\r\nਅਡਵਾਨੀ ਦੇ ਨਾਲ ਉਨ੍ਹਾਂ ਦੇ ਬੇਟੇ ਜਯੰਤ ਅਡਵਾਨੀ, ਪ੍ਰਦੇਸ਼ ਦੇ ਮਾਲ ਮੰਤਰੀ ਅਨੰਦੀਬੇਨ, ਅਹਿਮਦਾਬਾਦ ਪੂਰਬ ਤੋਂ ਮੌਜੂਦਾ ਸਾਂਸਦ ਹਾਰੇਨ ਪਾਠਕ ਵੀ ਸਨ। ਉਨ੍ਹਾ ਬਾਵਲਾ \'ਚ ਵੋਟਰਾਂ ਨੂੰ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ ਵਿੱਚ ਪੁੱਤਰ ਜਯੰਤ ਭਾਜਪਾ ਪ੍ਰਚਾਰ ਦੀ ਵਾਗਡੋਰ ਸੰਭਾਲਣਗੇ।

120 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper