Latest News
ਦੇਸ਼ ਤੈਅ ਕਰੇਗਾ ਕਿ ਗਲਤ ਰਸਤੇ \'ਤੇ ਕੌਣ ਹੈ : ਮੇਨਕਾ
ਵਰੁਣ ਗਾਂਧੀ ਨੂੰ ਰਸਤੇ ਤੋਂ ਭਟਕਿਆ ਹੋਇਆ ਦੱਸਣ ਵਾਲੇ ਪ੍ਰਿਯੰਕਾ ਗਾਂਧੀ ਦੇ ਬਿਆਨ ਨੂੰ ਲੈ ਕੇ ਉਨ੍ਹਾਂ ਨਿਸ਼ਾਨਾ ਸਾਧਦਿਆਂ ਭਾਜਪਾ ਆਗੂ ਮੇਨਕਾ ਗਾਂਧੀ ਨੇ ਕਿਹਾ ਹੈ ਕਿ ਇਹ ਦੇਸ਼ ਤੈਅ ਕਰੇਗਾ ਕਿ ਕੌਣ ਗਲਤ ਰਸਤੇ \'ਤੇ ਗਿਆ ਹੈ।\r\nਪ੍ਰਿਯੰਕਾ ਦੇ ਬਿਆਨ ਬਾਰੇ ਆਪਣੀ ਪ੍ਰਤੀਕਿਰਿਆ ਪੁੱਛੇ ਜਾਣ \'ਤੇ ਉਨ੍ਹਾ ਕਿਹਾ ਕਿ ਜੇ ਦੇਸ਼ ਸੇਵਾ ਕਰਦਿਆਂ ਹੋਇਆਂ ਉਹ ਰਸਤੇ ਤੋਂ ਭਟਕਿਆ ਹੈ ਤਾਂ ਦੇਸ਼ ਇਸ ਦਾ ਫੈਸਲਾ ਕਰੇਗਾ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਨੇ ਸ਼ਨੀਵਾਰ ਨੂੰ ਅਮੇਠੀ ਵਿੱਚ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂÎ ਭਾਜਪਾ ਆਗੂ ਨੂੰ ਵੋਟ ਨਾ ਦੇਣ ਲਈ ਕਿਹਾ ਸੀ, ਜੋ ਉੱਤਰ ਪ੍ਰਦੇਸ਼ ਵਿੱਚ ਨੇੜਲੀ ਸੁਲਤਾਨਪੁਰ ਲੋਕ ਸਭਾ ਸੀਟ ਤੋਂ ਚੋਣ ਲੜ ਰਿਹਾ ਹੈ।\r\nਪ੍ਰਿਯੰਕਾ ਨੇ ਕਿਹਾ ਸੀ ਕਿ ਉਹ (ਵਰੁਣ ਗਾਂਧੀ) ਮੇਰੇ ਪਰਵਾਰ ਦੇ ਹਨ। ਉਹ ਮੇਰੇ ਭਰਾ ਹਨ, ਪ੍ਰੰਤੂ ਉਹ ਰਸਤਾ ਭਟਕ ਗਏ ਹਨ। ਪਰਵਾਰ ਦਾ ਕੋਈ ਛੋਟਾ ਜਦੋਂ ਰਾਹ ਭਟਕ ਜਾਂਦਾ ਹੈ ਤਾਂ ਵੱਡੇ ਬਜ਼ੁਰਗ ਉਸ ਨੂੰ ਸਹੀ ਰਾਹ ਵਿਖਾਉਂਦੇ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਮੇਰੇ ਭਰਾ ਨੂੰ ਠੀਕ ਰਸਤਾ ਦਿਖਾਓ।

97 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper