ਅੱਤਵਾਦੀ ਕਰ ਸਕਦੇ ਹਨ ਮੰਦਰਾਂ 'ਤੇ ਹਮਲੇ

ਅਹਿਮਦਾਬਾਦ (ਨਵਾਂ ਜ਼ਮਾਨਾ ਸਰਵਿਸ)
ਸਮੁੰਦਰ ਕੰਢੇ ਸਥਿਤ ਭਗਵਾਨ ਸ੍ਰੀਕ੍ਰਿਸ਼ਨ ਦੇ ਮੰਦਰ ਦੁਆਰਕਾ ਅਤੇ ਸੋਮਨਾਥ ਮੰਦਰ 'ਤੇ ਹਮਲਾ ਹੋ ਸਕਦਾ ਹੈ। ਖੁਫ਼ੀਆ ਵਿਭਾਗ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਦੋਹਾਂ ਥਾਵਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪਾਕਿਸਤਾਨ 'ਚ ਸਰਜੀਕਲ ਅਪਰੇਸ਼ਨ ਤੋਂ ਬਾਅਦ ਅੱਤਵਾਦੀਆਂ ਦੇ ਭਾਰਤ 'ਚ ਘੁਸਪੈਠ ਕਰਨ ਬਾਰੇ ਖੁਫ਼ੀਆ ਰਿਪੋਰਟਾਂ ਮਿਲ ਰਹੀਆਂ ਹਨ। ਆਈ ਬੀ ਦੀਆਂ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਕਿਸ਼ਤੀ ਰਾਹੀਂ 10 ਤੋਂ 15 ਅੱਤਵਾਦੀ ਸਮੁੰਦਰੀ ਰਸਤੇ ਭਾਰਤ 'ਚ ਦਾਖ਼ਲ ਹੋਏ ਹਨ ਅਤੇ ਉਨ੍ਹਾਂ ਦੇ ਨਿਸ਼ਾਨੇ 'ਤੇ ਦੁਆਰਕਾ ਅਤੇ ਸੋਮਨਾਥ ਮੰਦਰ ਹੈ। ਇਸ ਤੋਂ ਬਾਅਦ ਦੁਆਰਕ ਜਾਮਨਗਰ ਅਤੇ ਸੋਮਨਾਥ ਪੁਲਸ ਨੇ ਸਮੁੰਦਰ ਕੰਢੇ ਗਸ਼ਤ ਵਧਾ ਦਿੱਤੀ ਹੈ। ਪੁਲਸ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਗੁਜਰਾਤ ਪੁਲਸ ਨੇ ਸੂਬਾ ਰਿਜ਼ਰਵ ਪੁਲਸ ਨਾਲ ਮਿਲ ਕੇ ਇੱਕ ਟੀਮ ਬਣਾਈ ਹੈ ਅਤੇ ਪੁਲਸ ਕਿਸੇ ਵੀ ਅਣਹੋਣੀ ਘਟਨਾ ਦਾ ਟਾਕਰਾ ਕਰਨ ਲਈ ਤਿਆਰ ਹੈ।