ਇਸਰੋ ਵੱਲੋਂ ਜੀ-ਸੈਟ 18 ਦਾ ਸਫ਼ਲ ਪ੍ਰੀਖਣ


ਬੰਗਲੌਰ
(ਨਵਾਂ ਜ਼ਮਾਨਾ ਸਰਵਿਸ)
ਭਾਰਤ ਦੇ ਨਵੀਨਤਮ ਸੰਚਾਰ ਉਪ ਗ੍ਰਹਿ ਜੀ ਐੱਸ 18 ਦਾ ਫਰੈਂਚ ਗੁਆਨਾ 'ਚ ਕੋਊਰੂ ਦੇ ਪੁਲਾੜ ਕੇਂਦਰ ਤੋਂ ਏਰੀਅਨ ਸਪੇਸ ਰਾਕੇਟ ਰਾਹੀਂ ਸਫ਼ਲ ਪ੍ਰੀਖਣ ਕੀਤਾ ਗਿਆ। ਪਹਿਲਾਂ ਇਹ ਪ੍ਰੀਖਣ ਬੁੱਧਵਾਰ ਨੂੰ ਕੀਤਾ ਜਾਣਾ ਸੀ, ਪਰ ਖ਼ਰਾਬ ਮੌਸਮ ਕਰਕੇ ਇਸ ਨੂੰ ਇੱਕ ਦਿਨ ਲਈ ਅੱਗੇ ਪਾ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਚਾਰ ਉਪ ਗ੍ਰਹਿ ਜੀ ਸੈੱਟ 18 ਦੇ ਸਫ਼ਲ ਪ੍ਰੀਖਣ ਨੂੰ ਦੇਸ਼ ਦੇ ਪੁਲਾੜ ਪ੍ਰੋਗਰਾਮ ਦਾ ਦੂਜਾ ਮੀਲ ਦਾ ਪੱਥਰ ਦਸਦਿਆਂ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਇਸਰੋ ਵੱਲੋਂ ਬਣਾਇਆ ਗਿਆ ਜੀ ਸੈਟ 18 ਇਸਰੋ ਦੇ 14 ਉਪ ਗ੍ਰਹਿਆਂ ਦੇ ਬੇੜੇ ਨੂੰ ਮਜ਼ਬੂਤ ਕਰਕੇ ਭਾਰਤ ਲਈ ਦੂਰਸੰਚਾਰ ਸੇਵਾਵਾਂ ਮੁਹੱਈਆ ਕਰਵਾਏਗਾ। ਜ਼ਿਕਰਯੋਗ ਹੈ ਕਿ ਕੋਊਰੂ ਦੱਖਣੀ ਅਮਰੀਕਾ ਦੇ ਪੂਰਬ-ਉੱਤਰ ਤੱਟ 'ਤੇ ਸਥਿਤ ਇੱਕ ਫਰਾਂਸੀਸੀ ਖੇਤਰ ਹੈ। ਅੱਜ ਮੌਸਮ ਸਾਫ਼ ਹੁੰਦਿਆਂ ਏਰੀਅਨ 5 ਬੀ ਏ 231 ਭਾਰਤੀ ਸਮੇਂ ਅਨੁਸਾਰ ਤੜਕੇ ਤਕਰੀਬਨ ਦੋ ਵਜੇ ਰਵਾਨਾ ਹੋਇਆ ਅਤੇ ਜੀ ਸੈਟ 18 ਨੂੰ ਤਕਰੀਬਨ 32 ਮਿੰਟ ਦੀ ਉਡਾਣ ਮਗਰੋਂ ਪੰਧ 'ਚ ਭੇਜ ਦਿੱਤਾ ਗਿਆ।
ਇਹ ਉਪ ਗ੍ਰਹਿ ਜੀਉਸੀ ਕਰੋਨਸ ਟਰਾਂਸਫਰ ਆਰਬਿਟ (ਜੀ ਟੀ ਓ) 'ਚ ਦਾਗਿਆ ਗਿਆ।
ਇਸਰੋ ਨੇ ਮਿਸ਼ਨ ਮਗਰੋਂ ਐਲਾਨ ਕੀਤਾ ਕਿ ਜੀ ਸੈਟ 18 ਨੂੰ ਏਰੀਅਨ 5 ਵੀ ਏ 231 ਰਾਹੀਂ ਸਫ਼ਲਤਾ ਨਾਲ ਦਾਗਿਆ ਗਿਆ ਅਤੇ ਇਹ ਪੁਲਾੜ ਏਜੰਸੀ ਵੱਲੋਂ ਦਾਗਿਆ ਜਾਣ ਵਾਲਾ ਭਾਰਤ ਦਾ 20ਵਾਂ ਉਪ ਗ੍ਰਹਿ ਹੈ।
ਉਪ ਗ੍ਰਹਿ ਦੇ ਸਫ਼ਲ ਪ੍ਰੀਖਣ ਦਾ ਐਲਾਨ ਕਰਦਿਆਂ ਏਰੀਅਨ ਸਪੇਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਟੀਫ਼ਨ ਇਸਰਾਈਲ ਨੇ ਕਿਹਾ ਕਿ ਸਾਨੂੰ ਇਸਰੋ ਨਾਲ ਆਪਣੇ ਮਜ਼ਬੂਤ ਸੰਬੰਧਾਂ 'ਤੇ ਮਾਣ ਹੈ। ਮਿਸ਼ਨ ਕੰਟਰੋਲ ਕੇਂਦਰ ਤੋਂ ਪ੍ਰੀਖਣ 'ਤੇ ਨਜ਼ਰ ਰੱਖ ਰਹੇ ਇਸਰੋ ਦੇ ਆਪਣੇ ਮਜ਼ਬੂਤ ਸੰਬੰਧ 'ਤੇ ਮਾਣ ਹੈ। ਮਿਸ਼ਨ ਕੰਟਰੋਲ ਕੇਂਦਰ ਤੋਂ ਪ੍ਰੀਖਣ 'ਤੇ ਨਜ਼ਰ ਰੱਖ ਰਹੇ ਇਸਰੋ ਦੇ ਮੁਖੀ ਏ ਐਸ ਕਿਰਨ ਕੁਮਾਰ ਨੇ ਆਪਣੇ ਸੁਨੇਹੇ 'ਚ ਕਿਹਾ ਕਿ ਉਹ ਏਰੀਅਨ 5 ਵੀ ਏ 231 ਦੀ ਉਡਾਣ ਤੋਂ ਬੇਹੱਦ ਖੁਸ਼ ਹਨ, ਜਿਹੜਾ ਜੀ ਸੈਟ 18 ਅਤੇ ਸਕਾਈਮਸਟਰ 2 ਨੂੰ ਸਫ਼ਲਤਾ ਪੂਰਬਕ ਲੈ ਗਿਆ ਅਤੇ ਅਤੀਤ ਵਾਂਗ ਇਸ ਵਾਰ ਵੀ ਏਰੀਅਨ ਸਪੇਸ ਦੀ ਉਡਾਣ ਸਫ਼ਲ ਰਹੀ। ਉਨ੍ਹਾ ਦਸਿਆ ਕਿ ਜੀ ਸੈਟ 18 ਉਪ ਗ੍ਰਹਿ ਤਕਰੀਬਨ 15 ਸਾਲ ਦੇ ਮਿਸ਼ਨ 'ਤੇ ਪੁਲਾੜ 'ਚ ਭੇਜਿਆ ਗਿਆ ਹੈ।