Latest News
ਚੋਣ ਕਮਿਸ਼ਨ ਨੇ ਕਾਂਗਰਸ ਦੇ ਇਸ਼ਾਰੇ \'ਤੇ ਕੀਤੀ ਕਾਰਵਾਈ : ਆਜ਼ਮ ਖਾਨ
ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ਨੇ ਆਪਣੇ ਭਾਸ਼ਣ ਅਤੇ ਦੂਸਰੀਆਂ ਚੋਣ ਸਰਗਰਮੀਆਂ \'ਤੇ ਰੋਕ ਨੂੰ ਗਲਤ ਦੱਸਿਆ ਹੈ। ਆਜ਼ਮ ਖਾਨ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਨੇ ਉਨ੍ਹਾ ਦਾ ਜਵਾਬ ਮੰਗੇ ਬਿਨਾਂ ਉਨ੍ਹਾ ਨੂੰ ਸੂਲੀ \'ਤੇ ਟੰਗ ਦਿੱਤਾ। ਆਜ਼ਮ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਚੋਣ ਕਮਿਸ਼ਨ ਸੀ ਬੀ ਆਈ ਬਣਨਾ ਚਾਹੁੰਦਾ ਹੈ। ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਅਤੇ ਕੇਂਦਰੀ ਮੰਤਰੀ ਅਜੀਤ ਸਿੰਘ ਨੂੰ ਇਕੱਠਿਆਂ ਨੋਟਿਸ ਭੇਜਿਆ ਸੀ, ਪ੍ਰੰਤੂ ਕਮਿਸ਼ਨ ਨੇ ਮੈਨੂੰ ਸਜ਼ਾ ਸੁਣਾ ਦਿੱਤੀ, ਜਦੋਂ ਕਿ ਅਜੀਤ ਸਿੰਘ ਦਾ ਜਵਾਬ ਕਮਿਸ਼ਨ ਨੇ ਪ੍ਰਵਾਨ ਕਰ ਲਿਆ। ਉਨ੍ਹਾ ਦੋਸ਼ ਲਾਇਆ ਕਿ ਕੇਂਦਰ ਸਰਕਾਰ ਸੀ ਬੀ ਆਈ ਦੀ ਤਰ੍ਹਾਂ ਚੋਣ ਕਮਿਸ਼ਨ ਦੀ ਵੀ ਵਰਤੋਂ ਕਰ ਰਹੀ ਹੈ।\r\nਚੋਣ ਕਮਿਸ਼ਨ ਪਹਿਲਾਂ ਤੋਂ ਹੀ ਉਨ੍ਹਾਂ ਖਿਲਾਫ ਕਾਰਵਾਈ ਕਰਨ ਦਾ ਮਨ ਬਣਾ ਚੁੱਕਿਆ ਹੈ ਅਤੇ ਉਹ ਇਸ ਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਜ਼ਿਕਰਯੋਗ ਹੈ ਕਿ ਆਜ਼ਮ ਖਾਨ ਨੇ ਕਾਰਗਿਲ ਜੰਗ \'ਤੇ ਵਿਵਾਦਗ੍ਰਸਤ ਬਿਆਨ ਦਿੱਤਾ ਸੀ, ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਭੇਜ ਦਿੱਤਾ ਸੀ।\r\nਆਜ਼ਮ ਖਾਨ ਨੇ ਇੰਦਰਾ, ਰਾਜੀਵ ਅਤੇ ਸੰਜੇ ਗਾਂਧੀ ਬਾਰੇ ਵੀ ਵਿਵਾਦਗ੍ਰਸਤ ਬਿਆਨ ਦਿੱਤਾ ਸੀ।

146 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper