Latest News
ਘਰ ਖਰੀਦ ਕੇ ਨਹੀਂ, ਲੋਕਾਂ ਦਾ ਦਿਲ ਜਿੱਤ ਕੇ ਚੋਣਾਂ ਜਿੱਤੀਆਂ ਜਾਂਦੀਆਂ ਨੇ : ਕੈਪਟਨ
ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਸਿਰਫ ਆਪਣੇ ਸਿਆਸੀ ਟੀਚੇ ਨੂੰ ਪੂਰਾ ਕਰਨ ਖਾਤਰ ਸ਼ਹਿਰ \'ਚ ਕਰੀਬ ਇਕ ਕਰੋੜ ਰੁਪਏ ਦਾ ਘਰ ਖ੍ਰੀਦਣ ਵਾਲੇ ਭਾਜਪਾ ਉਮੀਦਵਾਰ ਅਰੁਣ ਜੇਤਲੀ \'ਤੇ ਚੁਟਕੀ ਲੈਂਦਿਆਂ ਕਿਹਾ ਕਿ ਸ਼ਾਹੀ ਘਰ ਖਰੀਦ ਕੇ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ, ਸਗੋਂ ਲੋਕਾਂ ਦੇ ਦਿਲ ਜਿੱਤ ਕੇ ਹੀ ਕਾਮਯਾਬੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਕੈਪਟਨ ਅਮਰਿੰਦਰ ਨੇ ਇਕ ਸਵਾਲ ਦੇ ਜਵਾਬ \'ਚ ਕਿਹਾ ਕਿ ਉਹ ਇਸ ਖ੍ਰੀਦ ਨੂੰ ਭਾਰਤੀ ਚੋਣ ਕਮਿਸ਼ਨ ਦੇ ਨੋਟਿਸ \'ਚ ਲਿਆਉਣਗੇ ਤਾਂ ਜੋ ਇਸ ਨੂੰ ਜੇਤਲੀ ਦੇ ਚੋਣ ਖਰਚੇ \'ਚ ਜੋੜ੍ਹਿਆ ਜਾਵੇ। ਉਹਨਾਂ ਕਿਹਾ ਕਿ ਜੇਤਲੀ ਨੇ ਇਹ ਘਰ ਸਿਰਫ ਆਪਣੀ ਚੋਣਾਂ ਦਾ ਟੀਚਾ ਪੂਰਾ ਕਰਨ ਖਾਤਰ ਖ੍ਰੀਦਿਆਂ ਹੈ, ਤਾਂ ਜੋ ਉਹ ਲੋਕਾਂ ਸਾਹਮਣੇ ਖੁਦ ਨੂੰ ਇਕ ਸਥਾਨਕ ਨਿਵਾਸੀ ਵਜੋਂ ਪੇਸ਼ ਕਰ ਸਕਣ, ਕਿਉਂਕਿ ਉਹਨਾਂ ਨੂੰ ਸਪੱਸ਼ਟ ਨਜ਼ਰ ਆਉਣ ਲੱਗ ਪਿਆ ਹੈ ਕਿ ਉਹ ਬਾਜ਼ੀ ਹਾਰ ਚੁੱਕੇ ਹਨ। ਜਨਤਾ ਲੋਕਤੰਤਰ ਦਾ ਸ਼ੀਸ਼ਾ ਹੁੰਦੀ ਹੈ ਅਤੇ ਫੈਸਲਾ ਲੋਕ 30 ਅਪ੍ਰੈਲ ਨੂੰ ਕਰ ਦੇਣਗੇ ਕਿ ਜੇਤਲੀ ਦਾ ਮਕਾਨ ਖਰੀਦਣਾ ਇੱਕ ਸਟੰਟ ਹੈ। ਜੇਤਲੀ ਨੇ ਵੀ ਖੁਦ ਮੰਨਿਆ ਹੈ ਕਿ ਉਹਨਾਂ ਨੂੰ ਬਾਹਰੀ ਸਮਝਿਆ ਜਾਣ ਕਾਰਨ ਉਹਨਾਂ ਨੇ ਇਹ ਘਰ ਖ੍ਰੀਦਿਆਂ ਹੈ।\r\nਜੇਤਲੀ ਦੀ ਦੌਲਤ \'ਚ ਬੇਤਹਾਸ਼ਾ ਵਾਧੇ \'ਤੇ ਕੀਤੇ ਸਵਾਲ\r\nਕੈਪਟਨ ਅਮਰਿੰਦਰ ਨੇ ਸਾਲ 2006 ਤੋਂ 2012 ਵਿਚਾਲੇ ਜੇਤਲੀ ਦੀ ਦੌਲਤ \'ਚ ਹੋਏ ਬੇਤਹਾਸ਼ਾ ਵਾਧੇ \'ਤੇ ਸਵਾਲੀਆ ਨਿਸ਼ਾਨ ਲਗਾਏ ਹਨ। ਉਨ੍ਹਾਂ ਕਿਹਾ ਕਿ 2006 \'ਚ ਜੇਤਲੀ ਨੇ ਗੁਜਰਾਤ ਤੋਂ ਰਾਜ ਸਭਾ ਮੈਂਬਰ ਬਣਨ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਆਪਣੀ 26 ਕਰੋੜ ਰੁਪਏ ਦੀ ਜਾਇਦਾਦ ਦੱਸੀ ਸੀ, ਜਿਹੜੀ 2012 \'ਚ 158 ਕਰੋੜ ਰੁਪਏ ਦੀ ਬਣ ਗਈ। 2009 \'ਚ ਇਨ੍ਹਾਂ ਨੇ ਆਪਣੀ ਕਾਨੂੰਨੀ ਪ੍ਰੈਕਟਿਸ ਛੱਡ ਦਿੱਤੀ ਸੀ ਅਤੇ ਇਸ ਤੋਂ ਬਾਅਦ ਬਕੌਲ ਰਾਜ ਸਭਾ \'ਚ ਵਿਰੋਧੀ ਧਿਰ ਦੇ ਆਗੂ ਦੀ ਤਨਖਾਹ ਇਨ੍ਹਾਂ ਦੀ ਆਮਦਨ ਦਾ ਇੱਕੋ-ਇੱਕ ਜਰੀਆ ਸੀ, ਕੀ ਇਸ ਵਾਧੇ ਬਾਰੇ ਇਹ ਜਾਣਕਾਰੀ ਦੇਣਗੇ?

146 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper