Latest News
ਖੱਬੀਆਂ ਧਿਰਾਂ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਵਚਨਬੱਧ : ਬੰਤ ਬਰਾੜ
ਖੱਬੀਆਂ ਪਾਰਟੀਆਂ ਸੀ .ਪੀ.ਆਈ ਤੇ ਸੀ.ਪੀ.ਅੱੈਮ ਵੱਲੋ ਰੋਡ ਮਾਰਚ ਕਰਕੇ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪੰਰਤ ਸੀ.ਪੀ.ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਖੱਬੀਆ ਧਿਰਾਂ ਪੂਰੀ ਤਰ੍ਹਾ ਵਚਨਬੱਧ ਹਨ।\r\nਦੋਵਾਂ ਖੱਬੀਆਂ ਧਿਰਾਂ ਦੇ ਵਰਕਰਾਂ ਤੇ ਸਮੱਰਥਕਾਂ ਨੇ ਅੱਜ ਹਾਲ ਗੇਟ ਦੇ ਬਾਹਰ ਇਕੱਠੇ ਹੋ ਕੇ ਇੱਕ ਵਿਸ਼ਾਲ ਮਾਰਚ ਜਲ੍ਹਿਆਂਵਾਲੇ ਬਾਗ ਵੱਲ ਕੱਢਿਆ ਤੇ ਰਸਤੇ ਵਿੱਚ ਲੋਕਾਂ ਨੂੰ ਲੋਕ ਮਸਲਿਆਂ ਦੀ ਅਪੀਲ ਦੇ ਪਂੈਫਲੈਂਡ ਵੀ ਵੰਡੇ ਗਏ, ਜਿਸ ਵਿੱਚ ਲੋਕ ਮੁੱਦਿਆਂ ਨੂੰ ਉਜਾਗਰ ਕੀਤਾ ਗਿਆ। ਜਲ੍ਹਿਆਂਵਾਲੇ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਹਾਲ ਗੇਟ ਦੇ ਬਾਹਰ ਤਂੋ ਸ਼ੁਰੂ ਹੋਇਆ ਰੋਡ ਸ਼ੋਅ ਇਨਕਲਾਬੀ ਨਾਅਰਿਆਂ ਦੀ ਗੂੰਜ ਵਿੱਚ ਜਲ੍ਹਿਆਂਵਾਲੇ ਬਾਗ ਵਿਖੇ ਪੁੱਜਾ, ਜਿਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਪੁਸ਼ਪ ਭੇਟ ਕਰਨ ਉਪੰਰਤ ਹਾਲ ਗੇਟ ਵਿਖੇ ਹੀ ਸਮਾਪਤ ਹੋਇਆ।\r\nਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀ.ਪੀ.ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਸ਼ਹੀਦਾਂ ਨੇ ਕੁਰਬਾਨੀਆਂ ਲੁਟੇਰਿਆਂ ਨੂੰ ਲੁੱਟਣ ਲਈ ਨਹੀਂ ਦਿੱਤੀਆਂ ਸਨ, ਸਗੋਂ ਇੱਕ ਆਦਰਸ਼ ਭਾਰਤ ਦਾ ਸੁਫਨਾ ਲਿਆ ਸੀ। ਉਹਨਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਹਿਲਾਂ 1947 ਦੀ ਵੰਡ ਕਰਵਾ ਕੇ ਭਾਰਤ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਤੇ ਫਿਰ ਭਾਰਤ ਨੂੰ ਇੱਕ ਵਿਦੇਸ਼ੀ ਖਾਣ ਸਮਝ ਕੇ ਲੁੱਟਿਆ, ਉਹ ਲੋਕ ਅੱਜ ਵੀ ਸ਼ਹੀਦਾਂ ਦੇ ਸੁਫਨਿਆਂ ਨੂੰ ਪੂਰੇ ਨਾ ਕਰਨ ਲਈ ਦੋਸ਼ੀ ਹਨ। ਉਹਨਾਂ ਕਿਹਾ ਕਿ ਹਰ ਸਾਲ ਅਸੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਤਾਂ ਜ਼ਰੂਰ ਭੇਂਟ ਕਰਦੇ ਹਾਂ, ਪਰ ਕਦੇ ਵੀ ਸ਼ਹੀਦਾਂ ਦੇ ਸੁਫਨਿਆਂ ਨੂੰ ਸਾਕਾਰ ਕਰਨ ਵੱਲ ਧਿਆਨ ਨਹੀਂ ਦਿੱਤਾ।\r\nਉਹਨਾਂ ਕਿਹਾ ਕਿ ਕੇਂਦਰ ਵਿੱਚ ਹੁਣ ਤੱਕ ਕਾਂਗਰਸ ਤੇ ਭਾਜਪਾ ਸਰਕਾਰਾਂ ਰਾਜ ਕਰ ਚੁੱਕੀਆ ਹਨ, ਪਰ ਇਹਨਾਂ ਦਾ ਟੀਚਾ ਵੀ ਸਿਰਫ ਦੇਸ਼ ਨੂੰ ਲੁੱਟਣਾ ਤੇ ਗਰੀਬ ਲੋਕਾਂ ਨੂੰ ਕੁੱਟਣਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਸਾਮਰਾਜੀ ਤਾਕਤਾਂ ਮੁੜ ਸਿਰ ਚੁੱਕ ਰਹੀਆਂ ਹਨ, ਜਿਹਨਾਂ ਦੇ ਮਨਸੂਬਿਆ ਨੂੰ ਬੂਰ ਪੈਣ ਤਂੋ ਰੇਕਣ ਲਈ ਖੱਬੀਆਂ ਧਿਰਾਂ ਨੂੰ ਕਾਮਯਾਬ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਕਾਂਗਰਸ ਨੇ ਕਰੀਬ ਸੱਠ ਸਾਲ ਰਾਜ ਕੀਤਾ ਤੇ ਦੇਸ਼ ਵਾਸੀਆਂ ਨੂੰ ਘਪਲੇ, ਘੁਟਾਲੇ ਤੇ ਭ੍ਰਿਸ਼ਟਾਚਾਰ ਤਂੋ ਬਗੈਰ ਕੁਝ ਨਹੀਂ ਦਿੱਤਾ। ਉਹਨਾਂ ਕਿਹਾ ਭਾਜਪਾ ਦੀ ਐੱਨ.ਡੀ.ਏ ਸਰਕਾਰ ਨੇ ਵੀ ਛੇ ਸਾਲ ਰਾਜ ਕੀਤਾ ਤੇ ਉਹਨਾਂ ਨੇ ਮਹਿੰਗਾਈ ਤੇ ਭ੍ਰਿਸ਼ਟਾਚਾਰ ਤਂੋ ਸਿਵਾਏ ਹੋਰ ਕੁਝ ਵੀ ਪੱਲੇ ਨਹੀਂ ਪਾਇਆ। ਅੱਜ ਜਿਸ ਨਾਮੁਰਾਦ ਮੋਦੀ ਨੂੰ ਭੁੱਖਮਰੀ ਦਾ ਸ਼ਿਕਾਰ ਹੋਏ ਇੰਡੀਆ ਨੂੰ ਸ਼ਾਈਨਿੰਗ ਇੰਡੀਆ ਕਹਿ ਕੇ ਪੁਕਾਰਨ ਵਾਲੀ ਫਿਰਕਾਪ੍ਰਸਤ ਭਾਜਪਾ ਨੇ ਪੇਸ਼ ਕੀਤਾ ਹੈ, ਉਸ ਦੇ ਹੱਥ ਖੂਨ ਨਾਲ ਲਿਬੜੇ ਹੋਏ ਹਨ। ਉਹਨਾਂ ਕਿਹਾ ਕਿ ਦੇਸ਼ ਨੂੰ ਇਸ ਵੇਲੇ ਸੰਕਟ ਵਿੱਚੋਂ ਕੇਵਲ ਖੱਬੀਆਂੋ ਪਾਰਟੀਆਂ ਹੀ ਕੱਢ ਸਕਦੀਆਂ ਹਨ ਅਤੇ ਸਰਕਾਰੀ ਅਦਾਰਿਆਂ ਨੂੰ ਬਚਾਇਆ ਜਾਣਾ ਬਹੁਤ ਜ਼ਰੂਰੀ ਹੈ।\r\nਇਸ ਮੌਕੇ ਕਾਮਰੇਡ ਅਮਰਜੀਤ ਸਿੰਘ ਆਸਲ ਨੇ ਕਿਹਾ ਕਿ ਸ਼ਹੀਦ ਦੇਸ ਦਾ ਸਰਮਾਇਆ ਹੁੰਦੇ ਹਨ ਅਤੇ ਉਹਨਾਂ ਦੀਆਂ ਕੁਰਬਾਨੀਆਂ ਤੇ ਸੋਚ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਸੁਆਰਥ ਤੇ ਨਿੱਜ ਪ੍ਰਧਾਨ ਹੋਣ ਕਾਰਨ ਸਮਾਜ ਵਿੱਚ ਮੁਸ਼ਕਲਾਂ ਦਾ ਢੇਰ ਸਾਰਾ ਵਾਧਾ ਹੋਇਆ ਹੈ। ਖੱਬੀਆਂ ਧਿਰਾਂ ਸਮਾਜ ਵਿੱਚ ਸੁਧਾਰ ਲਿਆਉਣ ਲਈ ਪੂਰੀ ਤਰ੍ਹਾ ਵਚਨਬੱਧ ਹਨ ਅਤੇ ਹਰ ਸਮੇਂ ਸੰਘਰਸ਼ ਲਈ ਤਿਆਰ ਬਰ ਤਿਆਰ ਹਨ। ਸੀ.ਪੀ.ਐੱਮ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਅਮਰੀਕ ਸਿੰਘ ਨੇ ਕਿਹਾ ਕਿ ਖੱਬੀਆਂ ਧਿਰਾਂ ਨੇ ਹਮੇਸ਼ਾਂ ਹੀ ਖਦਸ਼ਾ ਪ੍ਰਗਟ ਕੀਤਾ ਹੈ ਕਿ ਦੇਸ਼ ਦੀ ਹਾਕਮ ਧਿਰ ਕਦੇ ਵੀ ਲੋਕ ਮਸਲਿਆਂ ਲਈ ਗੰਭੀਰ ਨਹੀਂ ਹੋਈ। ਉਹਨਾਂ ਕਿਹਾ ਕਿ ਦੇਸ਼ ਨੂੰ ਜੋਤੀ ਬਾਸੂ ਤੇ ਮਾਣਕ ਸਰਕਾਰ ਵਰਗੇ ਲੀਡਰਾਂ ਦੀ ਲੋੜ ਹੈ, ਪਰ ਕਾਂਗਰਸੀ ਤੇ ਭਾਜਪਾਈ ਇੱਕੋ ਥੈਲੀ ਦੇ ਚੱਟੇ-ਵੱਟੇ ਹਨ ਅਤੇ ਇਹਨਾਂ ਦਾ ਨਿਸ਼ਾਨਾ ਸ਼ਹੀਦਾਂ ਦੇ ਸੁਫਨਿਆ ਨੂੰ ਸਾਕਾਰ ਕਰਨਾ ਨਹੀਂ, ਸਗਂੋ ਆਪਣੇ ਸੁਫਨਿਆ ਨੂੰ ਸਾਕਾਰ ਕਰਨਾ ਹੈ। ਇਸ ਸਮੇਂ ਕਾਮਰੇਡ ਅਮਰਜੀਤ ਸਿੰਘ ਆਸਲ ਦੀ ਚੋਣ ਮੁਹਿੰਮ ਦੇ ਇੰਚਾਰਜ ਕਾਮਰੇਡ ਬਲਦੇਵ ਸਿੰਘ ਵੇਰਕਾ, ਬੀਬੀ ਪਰਵੀਨ ਕੌਰ ਸਾਬਕਾ ਕੌਂਸਲਰ, ਗਿਆਨੀ ਗੁਰਦੀਪ ਸਿੰਘ , ਬੀਬੀ ਦਸਵਿੰਦਰ ਕੌਰ ਜੱਥੇ ਸਮੇਤ, ਵਿਜੇ ਕੁਮਾਰ ਕਪੂਰ, ਮਾਸਟਰ ਮੁਲਖ ਰਾਜ, ਰਾਕੇਸ਼ ਹਾਂਡਾ, ਚਰਨ ਦਾਸ, ਜੋਗਿੰਦਰ ਲਾਲ, ਬ੍ਰਹਮ ਦੇਵ, ਦਿਲਬਾਗ ਸਿੰਘ, ਲਖਵਿੰਦਰ ਸਿੰਘ, ਰਾਮੇਸ਼ ਗਾਂਧੀ, ਮਹਿੰਦਰ ਮਸੀਹ, ਨਰਿੰਦਰ , ਤਰਸੇਮ, ਮੱਖਣ ਸਿੰਘ ਤੇ ਲਾਲੀ ਆਦਿ ਵੀ ਨੇ ਵੀ ਸੰਬੋਧਨ ਕੀਤਾ।

160 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper