ਕਵੇਰੀ ਵਿਵਾਦ; ਕਿਸਾਨਾਂ ਸਮੇਤ ਵਿਰੋਧੀ ਧਿਰਾਂ ਵੱਲੋਂ ਰੇਲ ਰੋਕੋ ਪ੍ਰਦਰਸ਼ਨ


ਚੇਨਈ (ਨਵਾਂ ਜ਼ਮਾਨਾ ਸਰਵਿਸ)
ਕਾਵੇਰੀ ਮੁੱਦੇ 'ਤੇ ਸੋਮਵਾਰ ਨੂੰ ਤਾਮਿਲਨਾਡੂ ਦੇ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ। ਕਿਸਾਨਾਂ ਦੇ ਇਸ ਰਾਜ ਵਿਆਪੀ ਰੇਲ ਰੋਕੋ ਪ੍ਰਦਰਸ਼ਨ 'ਚ ਡੀ ਐੱਮ ਕੇ ਸਮੇਤ ਕਈ ਵਿਰੋਧੀ ਦਲ ਵੀ ਸ਼ਾਮਲ ਹੋਏ। ਕਿਸਾਨ ਪ੍ਰਦਸ਼ਨ ਰਾਹੀਂ ਕੇਂਦਰ ਤੋਂ ਕਾਵੇਰੀ ਪ੍ਰਬੰਧਕ ਬੋਰਡ ਬਣਾਉਣ ਦੀ ਮੰਗ ਕਰ ਰਹੇ ਸਨ।
ਚੇਨਈ ਅਤੇ ਕਾਵੇਰੀ ਦੇ ਤੱਟੀ ਜ਼ਿਲ੍ਹਿਆਂ ਸਮੇਤ ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਹੋਏ ਪ੍ਰਦਰਸ਼ਨਾਂ 'ਚ ਕਈ ਲੋਕਾਂ ਨੇ ਹਿੱਸਾ ਲਿਆ। ਇਸ ਪ੍ਰਦਰਸ਼ਨ 'ਚ ਵਿਰੋਧੀ ਧਿਰ ਦੇ ਆਗੂ ਐੱਮ ਕੇ ਸਟਾਲਿਨ ਵੀ ਸ਼ਾਮਲ ਸਨ।
ਸਟਾਲਿਨ ਨੇ ਪੋਰਬੰਦਰ 'ਚ ਕੱਢੇ ਗਏ ਜਲੂਸ ਦੀ ਅਗਵਾਈ ਕੀਤੀ, ਜਦਕਿ ਤੇਜਾਵਰ ਅਤੇ ਕੁਡਡਲੋਰ 'ਚ ਰੇਲ ਰੋਕੋ ਪ੍ਰਦਰਸ਼ਨ ਕਰਨ ਵਾਲਿਆਂ 'ਚ ਖੱਬੀਆਂ ਪਾਰਟੀਆਂ ਅਤੇ ਐੱਮ ਡੀ ਐੱਮ ਕੇ ਦੇ ਵਰਕਰ ਵੀ ਸ਼ਾਮਲ ਹਨ।
ਪੁਲਸ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈ ਲਿਆ। ਦੋ ਦਿਨਾ ਕਾਵੇਰੀ ਪ੍ਰਬੰਧਕ ਬੋਰਡ ਦੇ ਗਠਨ ਦੀ ਮੰਗ ਕਰਦਿਆਂ ਕਿਸਾਨਾਂ ਨੇ ਦੋ ਦਿਨਾ ਰੇਲ ਰੋਕੋ ਦਾ ਸੱਦਾ ਦਿੱਤਾ ਹੋਇਆ ਹੈ।